ਖਬਰਾਂਦੁਨੀਆਪ੍ਰਵਾਸੀ ਮਸਲੇ

ਆਈਲੈਟਸ ਵਾਲੇ ਵਿਆਹਾਂ ਦੇ ਧੋਖੇ ਦੇ ਮਾਮਲੇ ਚ ਕਨੇਡਾ ਸਰਕਾਰ ਸਖਤ

ਓਟਾਵਾ-ਆਈਲੈਟਸ ਪਾਸ ਕੁੜੀਆਂ ਵਲੋਂ ਪੰਜਾਬ ਮੁੰਡਿਆਂ ਨਾਲ ਪੜਾਈ ਦਾ ਖਰਚਾ ਲੈ ਕੇ ਕਥਿਤ ਧੋਖਾ ਦੇਣ ਦਾ ਮਾਮਲਾ ਅੱਜ ਕੱਲ ਮੀਡੀਆ ਚ ਸੁਰਖੀਆਂ ਚ ਹੈ। ਪੰਜਾਬ ਦੇ ਬਰਨਾਲਾ ਜਿਲੇ ਦੇ ਪਿੰਡ ਧਨੌਲਾ ਦੇ  ਲਵਪ੍ਰੀਤ ਸਿੰਘ ਵਲੋਂ ਪਤਨੀ ਬੇਅੰਤ ਕੌਰ ਦੇ ਕਥਿਤ ਧੋਖੇ ਤੋਂ ਪਰੇਸ਼ਾਨ ਹੋ ਕੇ ਖੁਦਕੁਸ਼ੀ ਦਾ ਮਾਮਲਾ ਇਸ ਵੇਲੇ ਸੋਸ਼ਲ ਮੀਡੀਆ ਉੱਪਰ ਪੂਰੀ ਤਰ੍ਹਾਂ ਗਰਮਾਇਆ ਹੋਇਆ ਹੈ ਅਤੇ ਬੇਅੰਤ ਕੌਰ ਨੂੰ ਕਨੇਡਾ ਤੋੰ ਡਿਪੋਰਟ ਕਰਨ ਦੀ ਮੰਗ ਵੀ ਜੋਰ ਸ਼ੋਰ ਨਾਲ ਹੋ ਰਹੀ ਹੈ। ਇਸ ਮਾਮਲੇ ਵਿੱਚ ਪਹਿਲਾਂ ਲਵਪ੍ਰੀਤ ਸਿੰਘ ਦੇ ਪਰਿਵਾਰ ਵੱਲੋਂ ਬੇਅੰਤ ਕੌਰ ਉੱਪਰ ਆਰੋਪ ਲਗਾਏ ਗਏ ਸਨ ਅਤੇ ਚੈਟ ਦੇ ਆਧਾਰ ‘ਤੇ ਉਨ੍ਹਾਂ ਵੱਲੋਂ ਸਬੂਤ ਪੇਸ਼ ਕੀਤੇ ਗਏ ਸਨ, ਜਿਸ ਦੇ ਆਧਾਰ ‘ਤੇ ਉਹ ਕਹਿ ਰਹੇ ਸਨ ਕਿ ਲਵਪ੍ਰੀਤ ਸਿੰਘ ਨੇ ਬੇਅੰਤ ਕੌਰ ਦੇ ਕਾਰਨ ਹੀ ਖੁਦਕੁਸ਼ੀ ਕੀਤੀ ਹੈ ਅਤੇ ਬੇਅੰਤ ਕੌਰ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ।
ਹੁਣ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਵੀ ਇਸ ਮਸਲੇ ਨਾਲ ਜੁੜਿਆ ਇੱਕ ਬਿਆਨ ਸਾਹਮਣੇ ਆਇਆ ਹੈ। ਟਰੂਡੋ ਨੇ ਇਸ ਘਟਨਾ ਨੂੰ ਮੰਦਭਾਗਾ ਕਰਾਰ ਦਿੱਤਾ ਹੈ ਅਤੇ ਧੋਖਾਧੜੀ ਕਰਨ ਵਾਲੇ ਏਜੰਟਾਂ ਤੋਂ ਬਚਣ ਲਈ ਕਿਹਾ ਹੈ। ਕਿਹਾ ਕਿ ਕੈਨੇਡਾ ਸਰਕਾਰ ਰੁਜਗਾਰ ਲਈ ਆਉਣ ਵਾਲੇ ਲੋਕਾਂ ਤੇ ਕੋਈ ਪਾਬੰਦੀ ਨਹੀਂ ਲਗਾਵੇਗੀ, ਪਰ ਜਿਨ੍ਹਾਂ ਵਲੋਂ ਅਜਿਹੀਆਂ ਧੋਖਾਧੜੀ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ, ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਹੋਵੇਗੀ। ਨਾਲ ਹੀ ਉਨ੍ਹਾਂ ਕਿਹਾ ਕਿ ਇਥੇ ਆਉਣ ਵਾਲੇ ਕੈਨੇਡਾ ਦੀ ਇਮੀਗ੍ਰੇਸ਼ਨ ਵੈਬਸਾਈਟ ਤੋਂ ਸਹੀ ਜਾਣਕਾਰੀ ਲੈ ਸਕਦੇ ਹਨ ਅਤੇ ਧੋਖਾਧੜੀ ਤੋਂ ਬਚ ਸਕਦੇ ਹਨ।

Comment here