ਖਬਰਾਂਚਲੰਤ ਮਾਮਲੇਦੁਨੀਆ

ਅਸਟ੍ਰੇਲੀਆ : ਖਾਲਸਾ ਏਡ ਵੱਲੋਂ ਵਿਦਿਆਰਥੀਆਂ ਲਈ ਮਹੀਨਾਵਾਰ ਰਾਸ਼ਨ ਸ਼ੁਰੂ

ਮੈਲਬੌਰਨ-ਕੋਵਿਡ ਮਹਾਂਮਾਰੀ ਤੋ ਮਗਰੌਂ ਆਸਟ੍ਰੇਲੀਆ ਹੀ ਨਹੀ ਸਗੋਂ ਦੁਨੀਆਂ ਭਰ ਵਿੱਚ ਮਹਿੰਗਾਈ ਦੀ ਮਾਰ ਪੈ ਰਹੀ ਹੈ। ਆਲਮ ਇਹ ਹੈ ਕਿ ਨਿੱਤ ਦਿਨ ਦੇ ਵਰਤੋਂ ਵਿੱਚ ਆਉਣ ਵਾਲੀਆਂ ਚੀਜ਼ਾਂ ਆਮ ਲੋਕਾਂ ਦੇ ਵਿੱਤੋਂ ਬਾਹਰ ਹੁੰਦੀਆਂ ਜਾ ਰਹੀਆਂ ਹਨ ਜਿਸ ਦੇ ਚਲਦਿਆਂ ਆਪਣਾ ਦੇਸ਼ ਛੱਡ ਹੋਰਨਾਂ ਮੁਲਕਾਂ ਵਿਚ ਗਏ ਖਾਸਕਰ ਵਿਦਿਆਰਥੀ ਵਰਗ ਨੂੰ ਇਸ ਸਮੇਂ ਦੌਰਾਨ ਭਾਰੀ ਮੁਸ਼ਕਿਲਾਂ ਦਾ ਸਾਮਣਾ ਕਰਨਾ ਪੈ ਰਿਹਾ ਹੈ। ਕੰਮਕਾਰਾਂ ਦੀ ਘਾਟ, ਮੋਟੀਆਂ ਫੀਸਾਂ ਤੇ ਰਹਿਣ ਸਹਿਣ ਦੇ ਖਰਚਿਆਂ ਨੇ ਵਿਦਿਆਰਥੀ ਵਰਗ ਨੂੰ ਵਧੇਰੇ ਚਿੰਤਾ ਵਿੱਚ ਪਾਇਆ ਹੋਇਆ ਹੈ ਜਿਸ ਦੇ ਚਲਦਿਆਂ ਖਾਲਸਾ ਏਡ ਮੈਲਬੌਰਨ ਦੀ ਟੀਮ ਵੱਲੋਂ ਇੱਕ ਉਪਰਾਲਾ ਕਰਦਿਆਂ ਲੋੜਵੰਦ ਕੌਮਾਂਤਰੀ ਵਿਦਿਆਰਥੀਆਂ ਲਈ ਮਹੀਨਾਵਾਰ ਰਾਸ਼ਣ ਮੁਹੱਈਆ ਕਰਵਾਉਣ ਦੀ ਸੇਵਾ ਸ਼ੁਰੂ ਕੀਤੀ ਜਾ ਰਹੀ ਹੈ ਤਾਂ ਜੋ ਨਵੇਂ ਆਏ ਵਿਦਿਆਰਥੀਆਂ ਨੂੰ ਕੁਝ ਰਾਹਤ ਮਿਲ ਸਕੇ। ਇਸ ਬਾਬਤ ਜਾਣਕਾਰੀ ਦਿੰਦਿਆਂ ਖਾਲਸਾ ਏਡ ਮੈਲਬੌਰਨ ਦੀ ਟੀਮ ਨੇ ਦਸਿਆ ਕਿ ਇਹ ਸੇਵਾ ਸ਼ੁਰੁਆਤੀ ਦੌਰ ਵਿੱਚ ਮੈਲਬੌਰਨ ਦੇ ਇਲਾਕੇ ਡੈਂਡੀਨੌਗ, ਟਾਰਨੇਟ ਤੇ ਕਰੇਗੀਬਰਨ ਤੋ ਸ਼ੁਰੂ ਕੀਤੀ ਜਾਵੇਗੀ। ਜਿੱਥੇ ਆ ਕੇ ਵਿਦਿਆਰਥੀ ਆਪਣੀ ਕਿਸੇ ਵੀ ਜਰੂਰਤ ਦਾ ਸਮਾਨ ਮੁਫਤ ਵਿੱਚ ਲੈ ਕੇ ਜਾ ਸਕਦੇ ਹਨ ਤੇ ਕਿਸ ਵੀ ਚੀਜ਼ ਦੇ ਲਈ ਉਨਾਂ ਦੇ ਸ਼ੋਸ਼ਲ ਮੀਡੀਆ ਪੇਜ ‘‘ਖਾਲਸਾ ਏਡ ਆਸਟ੍ਰੇਲੀਆ” ਤੇ ਜਾ ਕੇ ਨਿਰਸੰਕੋਚ ਆਪਣੀ ਜਰੂਰਤ ਦਸ ਸਕਦੇ ਹਨ। ਉਨਾਂ ਕਿਹਾ ਕਿ ਮਹੀਨਾਵਾਰ ਰਾਸ਼ਣ ਵਿੱਚ ਦਾਲਾਂ, ਆਟਾ, ਮਸਾਲੇ, ਦੁੱਧ, ਟੁੱਥਪੇਸਟ, ਸਾਬਣ, ਸੈਂਪੂ, ਸ਼ਬਜੀਆਂ, ਫ਼ਲ ਆਦਿ ਮੁੱਹਇਆ ਕਰਵਾਏ ਜਾਣਗੇ।

Comment here