ਸਿਆਸਤਖਬਰਾਂਦੁਨੀਆ

ਅਮਰੀਕੀ ਚੋਣ ’ਚ ਟਰੰਪ ਦਾ ਪੱਖ ਲੈਣ ਕਰਕੇ ਬਾਇਡਨ ਪਾਕਿ ਨਾਲ ਨਾਰਾਜ਼

 ਇਸਲਾਮਾਬਾਦ-ਬੀਤੇ ਦਿਨੀਂ ਪਾਕਿਸਤਾਨ ਵੱਲੋਂ ਜਾਰੀ ਇਕ ਰਿਪੋਰਟ ’ਚ ਕਿਹਾ ਗਿਆ ਹੈ ਕਿ ਪਿਛਲੇ ਸਾਲ ਹੋਈ ਅਮਰੀਕਾ ਦੇ ਰਾਸ਼ਟਰਪਤੀ ਦੀ ਚੋਣ ’ਚ ਪਾਕਿਸਤਾਨ ਵਲੋਂ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਪੱਖ ਲਏ ਜਾਣ ਕਾਰਨ ਮੌਜੂਦਾ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਦਾ ਮਨ ਖੱਟਾ ਹੋ ਗਿਆ ਹੈ। ਅਸਲ ’ਚ ਪਾਕਿਸਤਾਨ ਦੇ ਸਾਬਕਾ ਗ੍ਰਹਿ ਮੰਤਰੀ ਅਬਦੁੱਲ ਰਹਿਮਾਨ ਮਲਿਕ ਨੇ ਦਿ ਨਿਊਜ਼ ਇੰਟਰਨੈਸ਼ਨਲ ਨੂੰ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਚੋਣ ਦੌਰਾਨ ਇਕ ਪਾਕਿਸਤਾਨੀ ਸਨਅਤਕਾਰ ਨੇ ਪਾਕਿਸਤਾਨੀ ਦੂਤਘਰ ਦੀ ਵਰਤੋਂ ਟਰੰਪ ਦੇ ਚੋਣ ਦਫ਼ਤਰ ਵਜੋਂ ਕੀਤੀ ਸੀ। ਜਦੋਂ ਰਾਸ਼ਟਰਪਤੀ ਜੋਅ ਬਾਇਡਨ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਹ ਬਹੁਤ ਨਾਰਾਜ਼ ਹੋ ਗਏ। ਮਲਿਕ ਨੇ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ ਸਲਾਹ ਦਿੱਤੀ ਸੀ ਕਿ ਉਹ ਇਸ ਮਾਮਲੇ ’ਚ ਆਪਣੀ ਸਥਿਤੀ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੂੰ ਸਪੱਸ਼ਟ ਕਰ ਦੇਣ। ਸਾਬਕਾ ਮੰਤਰੀ ਨੇ ਕਿਹਾ ਕਿ ਇਸ ਮਾਮਲੇ ਨੂੰ ਲੈ ਕੇ ਹਾਲੇ ਤਕ ਦੋਵੇਂ ਦੇਸ਼ਾਂ ’ਚ ਬਰਫ ਨਹੀਂ ਪਿਘਲੀ, ਨਹੀਂ ਤਾਂ ਬਾਇਡਨ ਨੇ ਇਮਰਾਨ ਨਾਲ ਹੁਣ ਤਕ ਗੱਲ ਕਰ ਲਈ ਹੁੰਦੀ।

Comment here