ਖਬਰਾਂਚਲੰਤ ਮਾਮਲੇਦੁਨੀਆ

ਹੜ੍ਹ ਦੌਰਾਨ ਪਿੰਡਾਂ ’ਚ ਸਮਾਜਸੇਵੀ ਸੰਸਥਾ ਵਲੋਂ ਲੋਕਾਂ ਦੀ ਮਦਦ

ਹਿਮਾਚਲ-ਪਹਾੜੀ ਖੇਤਰਾਂ ’ਚ ਹੋ ਰਹੀ ਬਰਸਾਤ ਕਾਰਨ ਪੋਂਗ ਡੈਮ ਤੋਂ ਪਾਣੀ ਰਲੀਜ਼ ਕਰਨ ਕਰਕੇ ਬਿਆਸ ਦਰਿਆ ਵਿਚ ਆਏ ਹੜ ਕਾਰਨ ਦਰਿਆ ਨੇੜੇ ਲਗਦੇ ਕਈ ਪਿੰਡ ਪਾਣੀ ਵਿਚ ਘਿਰੇ ਹੋਏ ਹਨ। ਤਿੰਨ ਦਿਨ ਬਾਅਦ ਵੀ ਪਾਣੀ ਦਾ ਲੇਵਲ ਟਾਂਡਾ ਉੜਮੁੜ ਦੇ ਬਹੁਤ ਸਾਰੇ ਪਿੰਡਾਂ ਵਿਚ ਵੀ ਨਹੀ ਘਟਿਆ ਅਤੇ ਬਹੁਤ ਸਾਰੇ ਪਿੰਡਾਂ ਦੇ ਲੋਕ ਪਾਣੀ ਵਿਚ ਘਿਰੇ ਹੋਏ ਹਨ ਜਿਨ੍ਹਾਂ ਨੂੰ ਸੁਰੱਖਿਅਤ ਕੱਢਣ ਲਈ ਬਾਬਾ ਦੀਪ ਸਿੰਘ ਸੇਵਾ ਦਲ ਗੜਦੀਵਾਲਾ ਦੇ ਜਥੇ ਨੇ ਬੀੜਾ ਚੁੱਕਿਆ ਹੋਇਆ ਹੈ ਅਤੇ ਤੀਜੇ ਦਿਨ ਵੀ ਟਾਂਡਾ ਉੜਮੁੜ ਦੇ ਪਿੰਡ ਫੱਤਾ ਕੁੱਲਾ ਤੋਂ ਪਾਣੀਂ ਵਿੱਚ ਫ਼ਸੇ ਹੋਏ ਲੋਕਾਂ ਅਤੇ ਬਚਿਆਂ ਨੂੰ ਬਾਹਰ ਕੱਢਿਆ ਜਾ ਰਿਹਾ ਹੈ ਹੋਰ ਤਾਂ ਹੋਰ ਇਸ ਜਥੇ ਵੱਲੋਂ ਗੁਰੂ ਘਰਾਂ ਤੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਪਿੰਡਾਂ ਵਿਚੋਂ ਸੁਰੱਖਿਅਤ ਗੁਰੂ ਘਰਾਂ ਵਿੱਚ ਪੂਰੀ ਮਰਿਆਦਾ ਅਨੁਸਾਰ ਪਹੁੰਚਾਏ ਜਾ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਇਥੇ ਕੋਈ ਵੀ ਪ੍ਰਸ਼ਾਸਨ ਦਾ ਅਧਿਕਾਰੀ ਸਾਰ ਲੈਣ ਨਹੀਂ ਪਹੁੰਚਿਆ।

Comment here