ਅਪਰਾਧਸਿਆਸਤਖਬਰਾਂ

ਹੈਤੀ ‘ਚ ਪੁਲਸ ਨੇ ਪ੍ਰਧਾਨ ਮੰਤਰੀ ਨੂੰ ਬਣਾਇਆ ਬੰਧਕ

ਪੋਰਟ-ਓ-ਪ੍ਰਿੰਸ-ਹੈਤੀ ਤਤਕਾਲੀ ਰਾਸ਼ਟਰਪਤੀ ਜੋਵੇਨੇਲ ਮੋਇਸ ਦੀ ਹੱਤਿਆ ਤੋਂ ਬਾਅਦ ਸਮਾਜਿਕ ਅਤੇ ਰਾਜਨੀਤਿਕ ਸੰਕਟ ਨਾਲ ਜੂਝ ਰਿਹਾ ਹੈ। ਹੈਤੀ ਦੀ ਰਾਜਧਾਨੀ ਪੋਰਟ-ਓ-ਪ੍ਰਿੰਸ ਵਿਚ ਪ੍ਰਦਰਸ਼ਨਕਾਰੀ ਪੁਲਸ ਅਧਿਕਾਰੀਆਂ ਨੇ ਹਵਾਈ ਅੱਡੇ ‘ਤੇ ਧਾਵਾ ਬੋਲ ਦਿੱਤਾ ਅਤੇ ਪ੍ਰਧਾਨ ਮੰਤਰੀ ਏਰੀਅਲ ਹੈਨਰੀ ਨੂੰ ਬੰਧਕ ਬਣਾ ਲਿਆ। ਰੇਡੀਓ ਟੈਲੀ ਮੈਟਰੋਨੋਮ ਬ੍ਰਾਡਕਾਸਟਰ ਦੀ ਰਿਪੋਰਟ ਅਨੁਸਾਰ ਬੁੱਧਵਾਰ ਨੂੰ ਲਿਆਨਕੋਰਟ ਵਿੱਚ ਪੁਲਸ ਹੈੱਡਕੁਆਰਟਰ ‘ਤੇ ਹਥਿਆਰਬੰਦ ਸਮੂਹਾਂ ਦੁਆਰਾ ਕੀਤੇ ਗਏ ਹਮਲੇ ਵਿੱਚ ਛੇ ਅਧਿਕਾਰੀਆਂ ਦੀ ਮੌਤ ਲਈ ਪੁਲਸ ਪੀ.ਐੱਮ. ਹੈਨਰੀ ਨੂੰ ਜ਼ਿੰਮੇਵਾਰ ਠਹਿਰਾ ਰਹੀ ਹੈ।
ਪ੍ਰਦਰਸ਼ਨਕਾਰੀਆਂ ਨੇ ਵੀਰਵਾਰ ਨੂੰ ਪੂਰੇ ਪੋਰਟ-ਓ-ਪ੍ਰਿੰਸ ਵਿੱਚ ਟਾਇਰ ਸਾੜ ਕੇ ਵਿਰੋਧ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨਕਾਰੀਆਂ ਨੇ ਰਾਜਧਾਨੀ ਦੇ ਹਵਾਈ ਅੱਡੇ ਵੱਲ ਮਾਰਚ ਕੀਤਾ, ਜਿੱਥੇ ਪੀ.ਐੱਮ. ਹੈਨਰੀ ਅਰਜਨਟੀਨਾ ਵਿੱਚ ਇੱਕ ਸੰਮੇਲਨ ਵਿੱਚ ਸ਼ਾਮਲ ਹੋਣ ਤੋਂ ਬਾਅਦ ਪਹੁੰਚੇ ਸਨ। ਕਿਹਾ ਜਾਂਦਾ ਹੈ ਕਿ ਪ੍ਰਧਾਨ ਮੰਤਰੀ ਨੂੰ ਪ੍ਰਦਰਸ਼ਨਕਾਰੀਆਂ ਤੋਂ ਬਚਣ ਲਈ ਹਵਾਈ ਅੱਡੇ ਤੋਂ ਪਿਛਲੇ ਦਰਵਾਜ਼ੇ ਰਾਹੀਂ ਬਾਹਰ ਲਿਜਾਇਆ ਗਿਆ ਸੀ ਅਤੇ ਫਿਲਹਾਲ ਉਹ ਫ਼ੌਜੀ ਗਾਰਡਾਂ ਦੀ ਸੁਰੱਖਿਆ ਹੇਠ ਹਵਾਈ ਅੱਡੇ ਦੇ ਇੱਕ ਟਰਮੀਨਲ ਵਿੱਚ ਸ਼ਰਨ ਲੈ ਰਹੇ ਹਨ। ਪੋਰਟ-ਓ-ਪ੍ਰਿੰਸ ਵਿੱਚ ਬਿਨਾਂ ਵਰਦੀ ਵਾਲੇ ਪੁਲਸ ਅਧਿਕਾਰੀਆਂ ਨੇ ਪ੍ਰਧਾਨ ਮੰਤਰੀ ਦੇ ਦਫ਼ਤਰ ਵਿੱਚ ਧਾਵਾ ਬੋਲਿਆ ਅਤੇ ਹਵਾ ਵਿੱਚ ਗੋਲੀਆਂ ਚਲਾਈਆਂ ਅਤੇ ਸਰਕਾਰੀ ਇਮਾਰਤ ਦੇ ਨੇੜੇ ਕਈ ਕਾਰਾਂ ਦੀਆਂ ਖਿੜਕੀਆਂ ਤੋੜ ਦਿੱਤੀਆਂ।

Comment here