ਸਿਆਸਤਖਬਰਾਂਦੁਨੀਆ

ਹੇਮੰਤ ਧਨਜੀ ਨੇ ਵਧਾਇਆ ਭਾਰਤ ਮਾਣ, ਆਸਟ੍ਰੇਲੀਆ ਸੁਪਰੀਮ ਕੋਰਟ ਦੇ ਜੱਜ ਬਣੇ

ਸਿਡਨੀ – ਭਾਰਤੀ ਮੂਲ ਦੇ ਬਹੁਤ ਸਾਰੇ ਲੋਕਾਂ ਨੇ ਆਪਣੀ ਲਿਆਕਤ ਤੇ ਮਿਹਨਤ ਦੇ ਬਲਬੂਤੇ ਵੱਖ ਵੱਖ ਮੁਲਕਾਂ ਚ ਮੱਲਾਂ ਮਾਰੀਆਂ ਹਨ। ਅਜਿਹੇ ਹੀ ਇਕ ਮਾਣਮੱਤੇ ਭਾਰਤੀ ਹਨ ਹੇਮੰਤ ਧਨਜੀ, ਜੋ ਆਸਟ੍ਰੇਲੀਆ ਸੁਪਰੀਮ ਕੋਰਟ ਦੇ ਜੱਜ ਨਿਯੁਕਤ ਹੋਏ ਹਨ। ਸਿਡਨੀ ਬੈਰਿਸਟਰ ਹੇਮੰਤ ਧਨਜੀ  ਨਿਊ ਸਾਊਥ ਵੇਲਜ਼ ਦੇ ਸੁਪਰੀਮ ਕੋਰਟ ਵਿਚ ਜੱਜ ਦੀ ਭੂਮਿਕਾ ਨਿਭਾਉਣ ਵਾਲੇ ਭਾਰਤੀ ਮੂਲ ਦੇ ਪਹਿਲੇ ਆਸਟ੍ਰੇਲੀਆਈ ਬਣ ਗਏ ਹਨ। ਹੇਮੰਤ ਨੂੰ ਸਾਲ 1980 ਵਿਚ ਇਕ ਕਾਨੂੰਨੀ ਪ੍ਰੈਕਟੀਸ਼ਨਰ ਦੇ ਤੌਰ ‘ਤੇ ਭਰਤੀ ਕਰਾਇਆ ਗਿਆ ਸੀ ਅਤੇ ਉਹਨਾਂ ਕੋਲ ਤਿੰਨ ਦਹਾਕਿਆਂ ਤੋਂ ਵੱਧ ਦਾ ਕਾਨੂੰਨੀ ਤਜਰਬਾ ਹੈ। ਇਸ ਦੀ ਜਾਣਕਾਰੀ ਦਿੰਦੇ ਹੋਏ ਭਾਰਤ ਵਿਚ ਆਸਟ੍ਰੇਲੀਆਈ ਹਾਈ ਕਮਿਸ਼ਨ ਨੇ ਟਵੀਟ ਕਰਦਿਆਂ ਕਿਹਾ,”ਸਿਡਨੀ ਬੈਰਿਸਟਰ ਹੇਮੰਤ ਧਨਜੀ ਨਿਊ ਸਾਊਥ ਵੇਲਜ਼ ਸੁਪਰੀਮ ਕੋਰਟ ਦੇ ਜੱਜ ਨਿਯੁਕਤ ਹੋਣ ਵਾਲੇ ਭਾਰਤੀ ਮੂਲ ਦੇ ਪਹਿਲੇ ਆਸਟ੍ਰੇਲੀਆਈ ਬਣ ਗਏ ਹਨ। ਉਹ 1990 ਵਿਚ ਇਕ ਕਾਨੂੰਨੀ ਪ੍ਰੈਕਟੀਸ਼ਨਰ ਦੇ ਤੌਰ ‘ਤੇ ਭਰਤੀ ਹੋਏ ਸਨ। ਹੇਮੰਤ ਕੋਲ ਤਿੰਨ ਦਹਾਕਿਆਂ ਤੋਂ ਵੱਧ ਦਾ ਕਾਨੂੰਨੀ ਤਜਰਬਾ ਵੀ ਹੈ।”

 

Comment here