ਇਸਲਾਮਾਬਾਦ-ਲੰਡਨ ਵਿਚ ਰਹਿਣ ਵਾਲੇ ਸਾਬਕਾ ਫ਼ੌਜੀ ਅਧਿਕਾਰੀ ਅਤੇ ਸਾਬਕਾ ਫ਼ੌਜੀਆਂ ਦੀ ਸੋਸਾਇਟੀ ਦੇ ਬੁਲਾਰੇ ਰਹਿ ਚੁੱਕੇ ਮੇਜਰ ਰਿਟਾਇਰ ਆਦਿਲ ਰਾਜਾ ਨੇ ਦੋਸ਼ ਲਗਾਇਆ ਹੈ ਕਿ ਪਾਕਿਸਤਾਨੀ ਫ਼ੌਜ ਦੇ ਵੱਡੇ ਅਧਿਕਾਰੀ ਅਭਿਨੇਤਰੀਆਂ ਦੀ ਵਰਤੋਂ ਦੇਸ਼ ਦੇ ਚੋਟੀ ਦੇ ਨੇਤਾਵਾਂ ਨੂੰ ‘ਹਨੀਟਰੈਪ’ ਕਰਨ ਲਈ ਕਰਦੇ ਸਨ। ਇਹੋ ਨਹੀਂ, ਆਦਿਰ ਰਾਜਾ ਨੇ ਇਹ ਵੀ ਦਾਅਵਾ ਕੀਤਾ ਕਿ ਸਾਬਕਾ ਫ਼ੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਅਤੇ ਆਈ. ਐੱਸ. ਆਈ. ਚੀਫ ਰਹਿ ਚੁੱਕੇ ਜਨਰਲ ਫੈਜ ਇਨ੍ਹਾਂ ਪਾਕਿਸਤਾਨੀ ਅਭਿਨੇਤਰੀਆਂ ਨੂੰ ਖੁਫੀਆ ਏਜੰਸੀ ਦੇ ਹੈੱਡਕੁਆਰਟਰ ਜਾਂ ਸੈਫ ਹਾਊਸ ਵਿਚ ਬੁਲਾਉਂਦੇ ਸਨ ਅਤੇ ਉਨ੍ਹਾਂ ਨਾਲ ਜਿਸਮਾਨੀ ਸਬੰਧ ਬਣਾਉਂਦੇ ਸਨ। ਆਪਣੇ ਵੀਡੀਓ ਬਲਾਗ ਵਿਚ ਰਾਜਾ ਨੇ ਕਈ ਸਨਸਨੀਖੇਜ ਦਾਅਵੇ ਕੀਤੇ ਹਨ। ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ ਦੀ ਟਾਪ ਮਾਡਲ ਅਤੇ ਅਦਾਕਾਰਾ ਦੀ ਵਰਤੋਂ ਦੇਸ਼ ਦੇ ਫ਼ੌਜੀ ਅਧਿਕਾਰੀ ਆਪਣੇ ਫ਼ਾਇਦੇ ਲਈ ਕਰਦੇ ਹਨ। ਆਈ. ਐੱਸ. ਆਈ. ਦੇ ਅਧਿਕਾਰੀ ਨੇਤਾਵਾਂ ਅਤੇ ਦੇਸ਼ ਦੇ ਹੋਰ ਸ਼ਕਤੀਸ਼ਾਲੀ ਅਹੁਦਿਆਂ ’ਤੇ ਬੈਠੇ ਲੋਕਾਂ ਨੂੰ ਹਨੀਟਰੈਪ ਕਰਨ ਲਈ ਇਨ੍ਹਾਂ ਅਭਿਨੇਤਰੀਆਂ ਨੂੰ ਉਨ੍ਹਾਂ ਦੇ ਕੋਲ ਭੇਜਦੇ ਹਨ ਅਤੇ ਫਿਰ ਉਨ੍ਹਾਂ ਦਾ ਵੀਡੀਓ ਬਣਾ ਲੈਂਦੇ ਹਨ। ਉਨ੍ਹਾਂ ਨੇ ਕਿਸੇ ਅਭਿਨੇਤਰੀ ਦਾ ਨਾਂ ਨਹੀਂ ਲਿਆ, ਸਿਰਫ਼ ਉਨ੍ਹਾਂ ਦੇ ਨਾਵਾਂ ਦੇ ਪਹਿਲੇ ਅੱਖਰ ਦੱਸੇ ਹਨ।
ਇਸ ਸਨਸਨੀਖੇਜ਼ ਦਾਅਵੇ ਤੋਂ ਬਾਅਦ, ਆਦਿਲ ਰਾਜਾ ਦਾ ਵੀਡੀਓ ਮੇਹਵਿਸ਼ ਹਯਾਤ, ਮਾਹਿਰਾ ਖਾਨ, ਸਜਲ ਅਲੀ ਅਤੇ ਕੁੱਬਰਾ ਖਾਨ ਦੀਆਂ ਤਸਵੀਰਾਂ ਦੇ ਨਾਲ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਿਆ। ਇਸ ਸਨਸਨੀਖੇਜ ਦਾਅਵੇ ਤੋਂ ਬਾਅਦ ਆਦਿਰ ਰਾਜਾ ਚਾਰੇ ਪਾਸਿਓਂ ਘਿਰ ਗਏ ਅਤੇ ਉਨ੍ਹਾਂ ਨੇ ਸਫ਼ਾਈ ਦਿੱਤੀ ਕਿ ਮੈਂ ਜਿਨ੍ਹਾਂ ਨਾਵਾਂ ਬਾਰੇ ਦੱਸਿਆ ਹੈ, ਉਨ੍ਹਾਂ ਨਾਵਾਂ ਨਾਲ ਪਾਕਿਸਤਾਨੀ ਸਮੇਤ ਪੂਰੀ ਦੁਨੀਆ ਵਿਚ ਕਈ ਮਾਡਲਾਂ ਅਤੇ ਅਭਿਨੇਤਰੀਆਂ ਹਨ। ਮੈਂ ਕਿਸੇ ਨਾਮ ਦਾ ਨਾ ਤਾਂ ਸਮਰਥਨ ਕਰਦਾ ਹਾਂ ਅਤੇ ਨਾ ਹੀ ਮੈਂ ਸੋਸ਼ਲ ਮੀਡੀਆ ‘ਤੇ ਕਿਸੇ ਦਾ ਨਾਂ ਲੈਣ ਦੀ ਨਿੰਦਾ ਕਰਦਾ ਹਾਂ।
ਓਧਰ, ਆਦਿਲ ਰਾਜਾ ਦੇ ਇਕ ਦਾਅਵੇ ਦੀ ਪਾਕਿਸਤਾਨ ਦੀ ਵਿਵਾਦਿਤ ਅਭਿਨੇਤਰੀ ਮਹਵਿਸ਼ ਹਯਾਤ, ਮਾਹਿਰਾ ਖਾਨ, ਸਜਰ ਅਲੀ ਅਤੇ ਕੁਬ੍ਰਾ ਖਾਨ ਨੇ ਆਦਿਰ ਰਾਜਾ ਦੇ ਦਾਅਵੇ ਦੀ ਸਖ਼ਤ ਨਿੰਦਾ ਕੀਤੀ ਹੈ। ਉਨ੍ਹਾਂ ਦੇ ਪ੍ਰਸ਼ੰਸਕਾਂ ਨੇ ਅਭਿਨੇਤਰੀਆਂ ਨੂੰ ਮਾਣਹਾਨੀ ਦਾ ਮੁਕੱਦਮਾ ਕਰਨ ਦੀ ਸਲਾਹ ਦਿੱਤੀ ਹੈ। ਸਜਲ ਅਲੀ ਨੇ ਕਿਹਾ ਕਿ ਇਹ ਉਨ੍ਹਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਹੈ। ਕੁਬ੍ਰਾ ਖਾਨ ਨੇ ਕਿਹਾ ਕਿ ਉਹ ਸਾਬਕਾ ਪਾਕਿਸਤਾਨੀ ਫ਼ੌਜ ਅਧਿਕਾਰੀ ਦੇ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਨ ਜਾ ਰਹੀ ਹੈ। ਮਹਵਿਸ਼ ਹਯਾਤ ਉਹੀ ਅਦਾਕਾਰਾ ਹੈ ਜਿਸਦਾ ਨਾਂ ਮਾਫੀਆ ਡਾਨ ਦਾਊਦ ਇਬ੍ਰਾਹਿਮ ਨਾਲ ਵੀ ਜੁੜਿਆ ਸੀ।
Comment here