ਅਪਰਾਧਸਿਆਸਤਖਬਰਾਂ

ਹਿੰਦੂ ਨੇਤਾ ਅਮਿਤ ਸ਼ਰਮਾ ਦੀ ਕਾਰ ‘ਤੇ ਹਮਲਾ, ਹਮਲਾਵਰ ਮੌਕੇ ਤੋਂ ਫਰਾਰ

ਪਟਿਆਲਾ-ਪਟਿਆਲਾ ‘ਚ ਸ਼੍ਰੀ ਕਾਲੀ ਮਾਤਾ ਮੰਦਿਰ ਦੇ ਹਿੰਦੂ ਲੀਡਰਾਂ ਦੀਆਂ ਦੀਆਂ ਦੋ ਗੱਡੀਆਂ ‘ਤੇ ਹਮਲਾ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਅਣਪਛਾਤੇ ਨੌਜਵਾਨਾਂ ਨੇ ਗੱਡੀਆਂ ਦੇ ਸ਼ੀਸ਼ੇ ਭੰਨ ਦਿੱਤੇ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ ਸ਼ੁੱਕਰਵਾਰ ਦੁਪਹਿਰ ਵੇਲੇ ਵਾਪਰੀ ਹੈ। ਇਸ ਤੋਂ ਬਾਅਦ ਐਸਪੀ ਸਿਟੀ ਅਤੇ ਪੁਲਿਸ ਟੀਮ ਮੌਕੇ ‘ਤੇ ਪਹੁੰਚ ਗਈ ਅਤੇ ਜਾਂਚ ਅਰੰਭ ਕਰ ਦਿੱਤੀ ਗਈ। ਭੰਨੀਆਂ ਗਈਆਂ ਗੱਡੀਆਂ ਹਿੰਦੂ ਨੇਤਾ ਦੇਵ ਅਮਿਤ ਸ਼ਰਮਾ ਦੀਆਂ ਦੱਸੀਆ ਜਾ ਰਹੀਆਂ ਹਨ। ਇਸ ਵਾਰਦਾਤ ਤੋਂ ਬਾਅਦ ਮਾਹੌਲ ਨੂੰ ਕਾਬੂ ਵਿੱਚ ਰੱਖਣ ਲਈ ਪੁਲਿਸ ਨੇ ਸ਼ੇਰਾਂਵਾਲਾ ਗੇਟ ਅਤੇ ਫੁਆਰਾ ਚੌਕ ਦੇ ਇਲਾਕੇ ਨੂੰ ਸੀਲ ਕਰ ਦਿੱਤਾ। ਦੂਜੇ ਪਾਸੇ ਵਾਹਨਾਂ ਦੇ ਮਾਲਕ ਦੇਵ ਅਮਿਤ ਸ਼ਰਮਾ ਦਾ ਕਹਿਣਾ ਹੈ ਕਿ ਸ਼ੁੱਕਰਵਾਰ ਨੂੰ ਮੰਦਰ ਪਹੁੰਚੇ ਸਨ ਤਾਂ ਕਾਰ ਮਾਲ ਰੋਡ ਵਾਲੇ ਪਾਸੇ ਖੜ੍ਹੀ ਸੀ। ਕੁਝ ਨੌਜਵਾਨਾਂ ਨੇ ਕਾਰਾਂ ਨੂੰ ਇੱਟਾਂ-ਪੱਥਰਾਂ ਨਾਲ ਹਮਲਾ ਕਰਕੇ ਤੋੜ ਦਿੱਤਾ। ਉਨ੍ਹਾਂ ਕਿਹਾ ਕਿ ਕੁੱਝ ਨੌਜਵਾਨਂ ਨੇ ਉਨ੍ਹਾਂ ਦਾ ਪਿੱਛਾ ਕੀਤਾ ਅਤੇ ਇਹ ਵਾਰਦਾਤ ਕਰਕੇ ਭੱਜ ਗਏ ਸਨ।
ਹਿੰਦੂ ਆਗੂ ਅਮਿਤ ਸ਼ਰਮਾ ਨੇ ਇਲਜਾਮ ਲਗਾਇਆ ਹੈ ਕਿ ਭੰਨਤੋੜ ਦੇ ਨਾਲ ਨਾਲ ਫਾਇਰਿੰਗ ਵੀ ਕੀਤੀ ਗਈ ਹੈ। ਕੁਝ ਲੋਕ ਰੰਜਿਸ਼ ਕਾਰਨ ਉਨ੍ਹਾਂ ਨੂੰ ਮਾਰਨ ਦੀ ਨੀਅਤ ਨਾਲ ਆਏ ਸਨ। ਪੁਲੀਸ ਨੂੰ ਸ਼ਿਕਾਇਤ ਦਰਜ ਕਰਵਾਈ ਗਈ ਹੈ। ਐਸਪੀ ਸਿਟੀ ਮੁਹੰਮਦ ਸਰਫਰਾਜ਼ ਆਲਮ ਨੇ ਦਾ ਕਹਿਣਾ ਹੈ ਕਿ ਇਸ ਪੂਰੀ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮੌਕੇ ਉੱਤੇ ਪਹੁੰਚੇ ਹਨ ਅਤੇ ਜਾਂਚ ਕਰ ਰਹੇ ਹਾਂ ਕਿ ਇਹ ਗੱਡੀ ਕਿਸ ਦੀ ਹੈ, ਹਮਲਾ ਕਰਨ ਪਿੱਛੇ ਕੀ ਹਮਲਾਵਰਾਂ ਦੀ ਕੀ ਮਨਸ਼ਾ ਸੀ। ਸਾਰਾ ਕੁੱਝ ਜਾਂਚ ਦਾਇਰੇ ਵਿੱਚ ਲਿਆਂਦਾ ਜਾ ਰਿਹਾ ਹੈ।

Comment here