ਅਪਰਾਧਸਿਆਸਤਖਬਰਾਂਦੁਨੀਆ

ਹਿੰਦੂਆਂ ਤੇ ਹਮਲੇ: ਬੰਗਲਾਦੇਸ਼ ਦਾ ਅਕਸ ਖ਼ਰਾਬ ਕਰਨ ਦੀ ਕੋਸ਼ਿਸ਼-ਸ਼ੇਖ ਹਸੀਨਾ

ਢਾਕਾ- ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਕਿਹਾ ਕਿ ਸਵਾਰਥੀ ਹਿੱਤਾਂ ਵਾਲੇ ਕੁਝ ਵਰਗ ਬੰਗਲਾਦੇਸ਼ ਦੇ ਅਕਸ ਨੂੰ ਖਰਾਬ ਕਰਨ ਅਤੇ ਫਿਰਕੂ ਵੰਡ ਪੈਦਾ ਕਰਨ ਲਈ ਪ੍ਰਚਾਰ ਕਰ ਰਹੇ ਹਨ। ਪਿਛਲੇ ਦਿਨੀਂ ਦੁਰਗਾ ਪੂਜਾ ਪੰਡਾਲਾਂ ਅਤੇ ਕੁਝ ਮੰਦਰਾਂ ਅਤੇ ਹਿੰਦੂਆਂ ‘ਤੇ ਹਮਲਿਆਂ ਤੋਂ ਬਾਅਦ ਦੇਸ਼ ‘ਚ ਤਣਾਅ ਪੈਦਾ ਹੋ ਗਿਆ ਸੀ। ਬੰਗਲਾਦੇਸ਼ ਵਿੱਚ ਦੁਰਗਾ ਪੂਜਾ ਦੇ ਤਿਉਹਾਰਾਂ ਦੌਰਾਨ ਸੋਸ਼ਲ ਮੀਡੀਆ ‘ਤੇ ਕਥਿਤ ਈਸ਼ਨਿੰਦਾ ਪੋਸਟਾਂ ਸਾਹਮਣੇ ਆਉਣ ਤੋਂ ਬਾਅਦ ਹਿੰਸਾ ਭੜਕ ਗਈ ਅਤੇ 13 ਅਕਤੂਬਰ ਤੋਂ ਹਿੰਦੂ ਮੰਦਰਾਂ ‘ਤੇ ਹਮਲੇ ਤੇਜ਼ ਹੋ ਗਏ। ਬੰਗਲਾਦੇਸ਼ ਵਿੱਚ 17 ਅਕਤੂਬਰ ਦੀ ਰਾਤ ਨੂੰ ਭੀੜ ਨੇ 66 ਹਿੰਦੂ ਘਰਾਂ ਨੂੰ ਨੁਕਸਾਨ ਪਹੁੰਚਾਇਆ ਅਤੇ ਘੱਟੋ-ਘੱਟ 20 ਘਰਾਂ ਨੂੰ ਸਾੜ ਦਿੱਤਾ। ਹਸੀਨਾ ਨੇ ਪਾਈਰਾ ਪੁਲ ਦਾ ਉਦਘਾਟਨ ਕਰਦੇ ਹੋਏ ਕਿਹਾ, ”ਕੁਝ ਆਪਣੇ ਹਿੱਤਾਂ ਵਾਲੇ ਵਰਗ ਫਿਰਕੂ ਵੰਡ ਦੇ ਮਕਸਦ ਨਾਲ ਪ੍ਰਚਾਰ ਕਰ ਰਹੇ ਹਨ।” ਹਾਲਾਂਕਿ ਉਨ੍ਹਾਂ ਨੇ ਕਿਸੇ ਦਾ ਨਾਂ ਨਹੀਂ ਲਿਆ। ਲੋਕਾਂ ਨੂੰ ਦੇਸ਼ ਨੂੰ ਅਸਥਿਰ ਕਰਨ ਦੀਆਂ ਕੋਸ਼ਿਸ਼ਾਂ ਤੋਂ ਸੁਚੇਤ ਰਹਿਣ ਦੀ ਅਪੀਲ ਕਰਦੇ ਹੋਏ ਉਨ੍ਹਾਂ ਕਿਹਾ, ”ਅਸੀਂ ਚਾਹੇ ਕਿੰਨਾ ਵੀ ਚੰਗਾ ਕਰੀਏ ਪਰ ਇਕ ਵਰਗ ਅਜਿਹਾ ਹੈ ਜੋ ਬੰਗਲਾਦੇਸ਼ ਨੂੰ ਬਦਨਾਮ ਕਰਨ ਬਾਰੇ ਸੋਚਦਾ ਹੈ। ਉਹ ਕੀ ਚਾਹੁੰਦੇ ਹਨ? ਉਹ ਇਸ ਦੇਸ਼ ਵਿੱਚ ਆਮ ਲੋਕਤੰਤਰੀ ਪ੍ਰਕਿਰਿਆ ਨੂੰ ਚੱਲਣ ਨਹੀਂ ਦੇਣਾ ਚਾਹੁੰਦੇ।

Comment here