ਖਬਰਾਂਚਲੰਤ ਮਾਮਲੇਦੁਨੀਆ

ਹਵਾਈ ‘ਚ ਅੱਗ ਲੱਗਣ ਕਾਰਨ ਮ੍ਰਿਤਕਾਂ ਦੀ ਗਿਣਤੀ ਸੈਂਕੜੇ ਤੱਕ ਪੁੱਜੀ

ਹਵਾਈ-ਅਮਰੀਕਾ ਦੇ ਹਵਾਈ ਜੰਗਲਾਂ ‘ਚ ਲੱਗੀ ਭਿਆਨਕ ਅੱਗ ਨਾਲ ਹੁਣ ਤਕ 100 ਦੇ ਕਰੀਬ ਮ੍ਰਿਤਕਾਂ ਦੀ ਗਿਣਤੀ ਪੁੱਜ ਗਈ ਹੈ। ਅਮਰੀਕਾ ਦੀ ਮਾਉਈ ਕਾਉਂਟੀ ਸਰਕਾਰ ਨੇ ਕਿਹਾ ਕਿ ਹਵਾਈ ਵਿਚ ਜੰਗਲਾਂ ਵਿਚ ਲੱਗੀ ਅੱਗ ਕਾਰਨ ਮਰਨ ਵਾਲਿਆਂ ਦੀ ਗਿਣਤੀ ਐਤਵਾਰ ਤੱਕ 93 ਹੋ ਗਈ ਹੈ। ਇਸ ਤੋਂ ਪਹਿਲਾਂ ਹਵਾਈ ਦੇ ਗਵਰਨਰ ਜੋਸ਼ ਗ੍ਰੀਨ ਨੇ ਮਰਨ ਵਾਲਿਆਂ ਦੀ ਗਿਣਤੀ 89 ਦੱਸੀ ਸੀ। ਗ੍ਰੀਨ ਨੇ ਮੀਡੀਆ ਕਰਮੀਆਂ ਨੂੰ ਦੱਸਿਆ ਕਿ ਹਵਾਈ ਟਾਪੂ ਵਿੱਚ ਲੱਗੀ ਅੱਗ ਅਮਰੀਕਾ ਦੇ ਇਤਿਹਾਸ ਵਿੱਚ ਸਭ ਤੋਂ ਭਿਆਨਕ ਹੈ। ਮਾਉਈ ਕਾਉਂਟੀ ਸਰਕਾਰ ਨੇ ਇੱਕ ਅਪਡੇਟ ਵਿੱਚ ਦੱਸਿਆ, ‘ਪੁਸ਼ਟੀ ਕੀਤੀਆਂ ਗਈਆਂ ਮੌਤਾਂ ਦੀ ਗਿਣਤੀ ਵੱਧ ਕੇ 93 ਹੋ ਗਈ ਹੈ, ਜਿਨ੍ਹਾਂ ਵਿੱਚੋਂ 2 ਦੀ ਪਛਾਣ ਕਰ ਲਈ ਗਈ ਹੈ।’ ਉਨ੍ਹਾਂ ਕਿਹਾ ਕਿ ਹਵਾਈ ਵਿੱਚ ਜੰਗਲਾਂ ਦੀ ਅੱਗ ਖੁਸ਼ਕ ਅਤੇ ਗਰਮ ਮੌਸਮ ਕਾਰਨ ਫੈਲੀ ਸੀ ਅਤੇ ਤੂਫਾਨ ਡੋਰਾ ਕਾਰਨ ਚੱਲੀਆਂ ਤੇਜ਼ ਹਵਾਵਾਂ ਕਾਰਨ ਅੱਗ ਹੋਰ ਭੜਕ ਗਈ। ਅੱਗ 400 ਹੈਕਟੇਅਰ (988 ਏਕੜ) ਦੇ ਖੇਤਰ ਵਿੱਚ ਫੈਲ ਗਈ ਹੈ। ਅੱਗ ਨੇ ਪ੍ਰਸਿੱਧ ਸੈਰ-ਸਪਾਟਾ ਸ਼ਹਿਰ ਲਾਹੈਨਾ ਸਮੇਤ ਕਈ ਬਸਤੀਆਂ ਨੂੰ ਤਬਾਹ ਕਰ ਦਿੱਤਾ।

Comment here