ਸਿਆਸਤਖਬਰਾਂ

ਸੰਯੁਕਤ ਸਮਾਜ ਮੋਰਚੇ ਨੇ ਚੜੂਨੀ ਦੀ ਪਾਰਟੀ ਲਈ 10 ਸੀਟਾਂ ਛੱਡੀਆਂ

ਪਟਿਆਲਾ-ਸੰਯੁਕਤ ਸਮਾਜ ਮੋਰਚੇ ਦੇ ਮੁਖੀ ਬਲਬੀਰ ਸਿੰਘ ਰਾਜੇਵਾਲ ਨੇ ਅੱਜ ਐਲਾਨ ਕੀਤਾ ਕਿ ਗੁਰਨਾਮ ਸਿੰਘ ਚੜੂਨੀ ਦੀ ਪਾਰਟੀ ਲਈ ਦਸ ਸੀਟਾਂ ਛੱਡੀਆਂ ਜਾਣਗੀਆਂ।ਸੰਯੁਕਤ ਕਿਸਾਨ ਮੋਰਚੇ ਵਿਚੋਂ ਬਾਹਰ ਆ ਕੇ ਚੋਣ ਪਿੜ ’ਚ ਆਏ ਸੰਯੁਕਤ ਸਮਾਜ ਮੋਰਚੇ ਅਤੇ ਚੜੂਨੀ ਦੀ ਅਗਵਾਈ ਹੇਠਲੀ ਸੰਯੁਕਤ ਸੰਘਰਸ਼ ਪਾਰਟੀ ਵੱਲੋਂ ਵਿਧਾਨ ਸਭਾ ਚੋਣਾਂ ਰਲ ਕੇ ਲੜੀਆਂ ਜਾਣਗੀਆਂ।ਉਨ੍ਹਾਂ ਹਲਕਾ ਘਨੌਰ ਤੋਂ ਮੋਰਚੇ ਦੇ ਉਮੀਦਵਾਰ ਪ੍ਰੇਮ ਸਿੰਘ ਭੰਗੂ ਦੇ ਚੋਣ ਦਫਤਰ ਦਾ ਉਦਘਾਟਨ ਵੀ ਕੀਤਾ।
ਰਾਜੇਵਾਲ ਨੇ ਕਿਹਾ ਕਿ ਰਵਾਇਤੀ ਪਾਰਟੀਆਂ ਨੇ ਪੰਜਾਬ ਵਾਸੀਆਂ, ਖਾਸ ਕਰਕੇ ਨੌਜਵਾਨਾਂ ਦਾ ਕਈ ਪੱਖਾਂ ਤੋਂ ਨੁਕਸਾਨ ਕੀਤਾ ਹੈ ਜਿਸ ਕਰਕੇ ਹੀ ਕਿਸਾਨਾਂ ਨੂੰ ਚੋਣ ਪਿੜ ’ਚ ਉਤਰਨਾ ਪਿਆ ਹੈ। ਕਿਸਾਨ ਮੋਰਚੇ ਵੱਲੋਂ ਚੋਣਾਂ ਲੜਨ ਵਾਲੀਆਂ ਜਥੇਬੰਦੀਆਂ ਨਾਲੋਂ ਤੋੜ ਵਿਛੋੜਾ ਕੀਤੇ ਜਾਣ ਸਬੰਧੀ ਐਲਾਨ ਬਾਰੇ ਪੁੱਛੇ ਜਾਣ ’ਤੇ ਰਾਜੇਵਾਲ ਦਾ ਕਹਿਣਾ ਸੀ ਕਿ 22 ਜਥੇਬੰਦੀਆਂ ਨੂੰ 10 ਜਥੇਬੰਦੀਆਂ ਕਿਵੇਂ ਵੱਖ ਕਰ ਸਕਦੀਆਂ ਹਨ। ਖਾਦੀ ਬੋਰਡ ਪੰਜਾਬ ਦੇ ਸਾਬਕਾ ਚੇਅਰਮੈਨ ਅਤੇ ਘਨੌਰ ਤੋਂ ਅਕਾਲੀ ਉਮੀਦਵਾਰ ਪ੍ਰੇਮ ਸਿੰਘ ਚੰਦੂਮਾਜਰਾ ਦੇ ਭਾਣਜੇ ਹਰਵਿੰਦਰ ਸਿੰਘ ਹਰਪਾਲਪੁਰ  ਅਕਾਲੀ ਦਲ ਛੱਡ ਕੇ ਸੰਯੁਕਤ ਸਮਾਜ ਮੋਰਚੇ ਵਿੱਚ ਸ਼ਾਮਲ ਹੋ ਗਏ। ਜ਼ਿਕਰਯੋਗ ਹੈ ਕਿ ਹਰਪਾਲਪੁਰ ਘਨੌਰ ਤੋਂ ਅਕਾਲੀ ਟਿਕਟ ਦੇ ਦਾਅਵੇਦਾਰ ਸਨ।

Comment here