ਅਪਰਾਧਖਬਰਾਂ

ਸ੍ਰੀਨਗਰ ਚ ਸੁਰੱਖਿਆ ਫੋਰਸਾਂ ਤੇ ਹਮਲਾ, ਚਾਰ ਜ਼ਖਮੀ

ਸ਼੍ਰੀਨਗਰ– ਬੀਤੇ ਦਿਨ ਗਣਤੰਤਰ ਦਿਵਸ ਤੋਂ ਇਕ ਦਿਨ ਪਹਿਲਾਂ ਇਲਾਕਾ ਓਸ ਵੇਲੇ ਦਹਿਸ਼ਤਜ਼ਦਾ ਹੋ ਗਿਆ ਜਦ ਰੌਣਕ ਵਾਲੇ ਹਰੀ ਸਿੰਘ ਹਾਈ ਸਟ੍ਰੀਟ ਖ਼ੇਤਰ ’ਚ ਅੱਤਵਾਦੀਆਂ ਨੇ ਸੁਰੱਖਿਆ ਫੋਰਸ ’ਤੇ ਇਕ ਗ੍ਰੇਨੇਡ ਸੁੱਟਿਆ ਜਿਸ ਨਾਲ ਚਾਰ ਲੋਕ ਜ਼ਖ਼ਮੀ ਹੋ ਗਏ। ਜ਼ਖ਼ਮੀ ਹੋਣ ਵਾਲਿਆਂ ’ਚ ਇਕ ਪੁਲਸ ਮੁਲਾਜ਼ਮ ਅਤੇ ਦੋ ਜਨਾਨੀਆਂ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਦੁਪਹਿਰ ਸਾਢੇ ਤਿੰਨ ਵਜੇ ਅੱਤਵਾਦੀਆਂ ਨੇ ਸੁਰੱਖਿਆ ਫੋਰਸ ਦੀ ਇਕ ਟੀਮ ’ਤੇ ਗ੍ਰੇਨੇਡ ਸੁੱਟਿਆ, ਜੋ ਸੜਕ ਕਿਨਾਰੇ ਫਟਿਆ। ਜ਼ਖ਼ਮੀਆਂ ਦੀ ਪਛਾਣ ਮੁਹੰਮਦ ਸ਼ਫੀ, ਉਸਦੀ ਪਤਨੀ ਤਨਵੀਰਾ, ਇਕ ਹੋਰ ਜਨਾਨੀ ਅਸਮਤ ਅਤੇ ਪੁਲਸ ਇੰਸਪੈਕਟਰ ਤਨਵੀਰ ਹੁਸੈਨ ਦੇ ਰੂਪ ’ਚ ਕੀਤੀ ਗਈ ਹੈ। ਪੁਲਸ ਇੰਸਪੈਕਟਰ ਹੁਸੈਨ ਭ੍ਰਿਸ਼ਟਾਚਾਰ ਨਿਰੋਧਕ ਬਿਊਰੋ ’ਚ ਤਾਇਨਾਤ ਹਨ। ਅਧਿਕਾਰੀਆਂ ਨੇ ਕਿਹਾ ਕਿ ਜ਼ਖ਼ਮੀਆਂ ਨੂੰ ਹਸਪਤਾਲ ’ਚ ਦਾਖਲ ਕੀਤਾ ਗਿਆ ਹੈ ਅਤੇ ਉਨ੍ਹਾਂ ਦੀ ਹਾਲਤ ਸਥਿਰ ਦੱਸੀ ਗਈ ਹੈ। ਸੁਰੱਖਿਆ ਫੋਰਸ ਨੇ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਹੈ ਅਤੇ ਤਲਾਸ਼ੀ ਸ਼ੁਰੂ ਕਰ ਦਿੱਤੀ ਗਈ ਹੈ।

Comment here