ਅਜਬ ਗਜਬਸਿਹਤ-ਖਬਰਾਂਖਬਰਾਂਦੁਨੀਆ

ਸੋਸ਼ਲ ਮੀਡੀਆ ਤੋਂ ਦੂਰ ਹੋ ਕੇ ਘਟਾਇਆ ਭਾਰ!!

ਸੁਣਨ ਪੜਨ ਚ ਕੁਝ ਅਜੀਬ ਲੱਗ ਸਕਦਾ ਹੈ ਪਰ ਇਹ ਸੱਚ ਹੈ ਕਿ ਇਕ ਮਹਿਲਾ ਨੇ ਸੋਸ਼ਲ ਮੀਡੀਆ ਤੋਂ ਦੂਰ ਰਹਿ ਕੇ ਆਪਣਾ ਭਾਰ ਕਈ ਕਿਲੋ ਘਟਾ ਲਿਆ। ਬ੍ਰੈਂਡਾ ਪਿਛਲੇ ਕਈ ਸਾਲਾਂ ਤੋਂ ਆਪਣਾ ਭਾਰ ਘਟਾਉਣਾ ਚਾਹੁੰਦੀ ਸੀ। ਹਰ ਤਰ੍ਹਾਂ ਦੀ ਡਾਈਟ ਅਤੇ ਕਈ ਤਕਨੀਕਾਂ ਅਪਣਾਉਣ ਤੋਂ ਬਾਅਦ ਵੀ ਉਹ ਅਜਿਹਾ ਨਹੀਂ ਕਰ ਪਾ ਰਹੀ ਸੀ। ਪਰ ਹੁਣ ਬ੍ਰੈਂਡਾ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਆਪਣੇ ਮੋਬਾਈਲ ਤੋਂ ਦੋ ਐਪਸ, ਫੇਸਬੁੱਕ ਅਤੇ ਇੰਸਟਾਗ੍ਰਾਮ ਨੂੰ ਡਿਲੀਟ ਕਰਨ ਤੋਂ ਬਾਅਦ ਇੱਕ ਸਾਲ ਵਿੱਚ ਹੀ 31 ਕਿੱਲੋ ਤੋਂ ਵੱਧ ਭਾਰ ਘਟਾਇਆ ਹੈ। ਬ੍ਰੈਂਡਾ ਦੇ ਅਨੁਸਾਰ, ਉਹ ਮੋਟੀ ਸੀ। ਪਰ 2016 ਤੋਂ 2019 ਦੌਰਾਨ ਖਾਣ-ਪੀਣ ‘ਚ ਲਾਪਰਵਾਹੀ ਕਾਰਨ ਉਸ ਨੇ ਆਪਣਾ ਭਾਰ ਕਾਫੀ ਵਧਾ ਲਿਆ ਸੀ। ਪਿਛਲੇ ਸਾਲ ਲੌਕਡਾਊਨ ਦੌਰਾਨ ਉਸ ਦਾ ਭਾਰ ਬਹੁਤ ਵਧ ਗਿਆ ਸੀ। ਬ੍ਰੈਂਡਾ ਨੇ ਇਸ ਸਭ ਲਈ ਸੋਸ਼ਲ ਮੀਡੀਆ ਨੂੰ ਜ਼ਿੰਮੇਵਾਰ ਠਹਿਰਾਇਆ। ਉਸ ਨੇ ਕਿਹਾ ਕਿ ਉਹ ਆਨਲਾਈਨ ਪੋਸਟਾਂ ਅਤੇ ਸਿਹਤਮੰਦ ਰਹਿਣ ਦੇ ਤਰੀਕੇ ਦੇਖਦੀ ਸੀ। ਉਨ੍ਹਾਂ ਨੂੰ ਦੇਖ ਕੇ ਉਹ ਹੋਰ ਉਦਾਸ ਹੋ ਰਹੀ ਸੀ। ਇਸ ਤੋਂ ਪਰੇਸ਼ਾਨ ਹੋ ਕੇ ਬਰੈਂਡਾ ਨੇ ਆਪਣਾ ਅਕਾਊਂਟ ਡਿਲੀਟ ਕਰ ਦਿੱਤਾ। ਬ੍ਰੈਡਾ ਨੇ ਕਿਹਾ ਕਿ ਜਿਵੇਂ ਹੀ ਉਸਨੇ ਆਪਣੇ ਫੇਸਬੁੱਕ ਅਤੇ ਇੰਸਟਾ ਅਕਾਊਂਟ ਨੂੰ ਡਿਲੀਟ ਕੀਤਾ, ਉਸਨੇ ਦੇਖਿਆ ਕਿ ਉਸਦੇ ਕੱਪੜੇ ਕੁਝ ਹੀ ਸਮੇਂ ਵਿੱਚ ਢਿੱਲੇ ਹੁੰਦੇ ਜਾ ਰਹੇ ਹਨ। ਉਸਦਾ ਭਾਰ ਘਟਣਾ ਸ਼ੁਰੂ ਹੋ ਗਿਆ। ਸਿਰਫ਼ ਇੱਕ ਸਾਲ ਵਿੱਚ ਉਸਨੇ ਆਪਣਾ ਇੱਕ ਤਿਹਾਈ ਭਾਰ ਘਟਾ ਲਿਆ। ਉਸ ਨੂੰ ਲੱਗਦਾ ਹੈ ਕਿ ਜੇਕਰ ਉਹ ਸੋਸ਼ਲ ਮੀਡੀਆ ਤੋਂ ਦੂਰ ਨਾ ਹੁੰਦੀ ਤਾਂ ਅਜਿਹਾ ਕਰਨਾ ਸੰਭਵ ਨਹੀਂ ਸੀ। ਹੁਣ ਬ੍ਰੈਂਡਾ ਬਹੁਤ ਹਲਕਾ ਮਹਿਸੂਸ ਕਰਦੀ ਹੈ। ਇਨ੍ਹਾਂ ਥਾਵਾਂ ‘ਤੇ ਆਪਣਾ ਸਮਾਂ ਬਰਬਾਦ ਕਰਨ ਦੀ ਬਜਾਏ ਉਹ ਜੌਗਿੰਗ ‘ਤੇ ਨਿਕਲ ਜਾਂਦੀ ਹੈ। ਇਸ ਤੋਂ ਇਲਾਵਾ ਉਹ ਆਪਣਾ ਜ਼ਿਆਦਾਤਰ ਸਮਾਂ ਖਾਣਾ ਬਣਾਉਣ ਵਿਚ ਬਿਤਾਉਂਦੀ ਹੈ, ਜਿਸ ਵਿਚ ਉਹ ਸਿਹਤਮੰਦ ਚੀਜ਼ਾਂ ਬਣਾਉਂਦੀ ਹੈ। ਬ੍ਰੈਂਡਾ, ਜੋ ਹੁਣ ਬਹੁਤ ਪਤਲੀ ਹੈ, ਨੇ ਦੱਸਿਆ ਕਿ ਉਹ ਆਪਣੀ ਕਿਸ਼ੋਰ ਉਮਰ ਤੋਂ ਹੀ ਮੋਟਾਪੇ ਤੋਂ ਪਰੇਸ਼ਾਨ ਸੀ। ਉਸ ਨੇ ਬਹੁਤ ਕੋਸ਼ਿਸ਼ ਕੀਤੀ ਪਰ ਭਾਰ ਘਟਣ ਦਾ ਨਾਂ ਨਹੀਂ ਲੈ ਰਿਹਾ ਸੀ। ਉਸਦੀ ਖੁਰਾਕ ਵਿੱਚ ਜ਼ਿਆਦਾਤਰ ਜੰਕ ਫੂਡ ਸ਼ਾਮਲ ਸੀ। ਉਸ ਨੂੰ ਆਪਣੀਆਂ ਤਸਵੀਰਾਂ ਦੇਖਣਾ ਪਸੰਦ ਨਹੀਂ ਸੀ। ਉਹ ਕਸਰਤ ਵੀ ਕਰਦੀ ਸੀ ਪਰ ਕੋਈ ਅਸਰ ਦਿਖਾਈ ਨਹੀਂ ਦਿੰਦਾ ਸੀ। ਬ੍ਰੈਂਡਾ ਸੋਸ਼ਲ ਮੀਡੀਆ ਤੇ ਹੋਰ ਪਤਲੀਆਂ ਕੁੜੀਆਂ ਨੂੰ ਦੇਖ ਕੇ ਜ਼ਿਆਦਾ ਉਦਾਸ ਹੋ ਜਾਂਦੀ ਸੀ। ਇਸ ਸਭ ਨੂੰ ਦੂਰ ਕਰਨ ਲਈ ਉਸ ਨੇ ਅਕਾਊਂਟ ਡਿਲੀਟ ਕਰ ਦਿੱਤਾ। ਹੌਲੀ-ਹੌਲੀ ਉਸ ਨੇ ਖੰਡ ਕੱਟੀ ਅਤੇ ਨੈੱਟ ਸਰਫਿੰਗ ‘ਤੇ ਜੋ ਸਮਾਂ ਬਿਤਾਇਆ, ਉਸ ਨੂੰ ਖਾਣਾ ਬਣਾਉਣ ‘ਤੇ ਖਰਚ ਕੀਤਾ। ਨਤੀਜਾ ਇਹ ਹੋਇਆ ਕਿ ਸਾਲ ਵਿੱਚ ਉਸਨੇ 31 ਕਿਲੋਗ੍ਰਾਮ ਭਾਰ ਘਟਾ ਲਿਆ।

Comment here