ਅਪਰਾਧਸਿਆਸਤਖਬਰਾਂ

ਸੁਨਕ ਨੇ ਮੋਦੀ ਖ਼ਿਲਾਫ਼ ਰਿਪੋਰਟ ‘ਤੇ ਪਾਕਿ ਸੰਸਦ ਮੈਂਬਰ ਨੂੰ ਫਟਕਾਰਿਆ

ਲੰਡਨ-ਬ੍ਰਿਟਿਸ਼ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਪਾਕਿਸਤਾਨੀ ਮੂਲ ਦੇ ਸੰਸਦ ਮੈਂਬਰ ਇਮਰਾਨ ਹੁਸੈਨ ਨੂੰ ਬ੍ਰਿਟੇਨ ਦੇ ਹਾਊਸ ਆਫ ਲਾਰਡਜ਼ ਦੇ ਮੈਂਬਰ ਲਾਰਡ ਰਾਮੀ ਰੇਂਜਰ ਵੱਲੋਂ ਬੀਬੀਸੀ ਦੀ ਵਿਵਾਦਿਤ ਡਾਕੂਮੈਂਟਰੀ ਨੂੰ ਲੈ ਕੇ ਸਖ਼ਤ ਤਾੜਨਾ ਕੀਤੀ ਹੈ। ਸੰਸਦ ‘ਚ ਸੰਸਦ ਮੈਂਬਰ ਇਮਰਾਨ ਹੁਸੈਨ ਨੇ ਬੀਬੀਸੀ ਦੀ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਪੀ.ਐੱਮ. ਮੋਦੀ ‘ਤੇ ਗੰਭੀਰ ਦੋਸ਼ ਲਗਾਏ ਤਾਂ ਬ੍ਰਿਟਿਸ਼ ਪੀ.ਐੱਮ. ਨੇ ਮੂੰਹ ਤੋੜ ਜਵਾਬ ਦੇ ਕੇ ਇਮਰਾਨ ਹੁਸੈਨ ਨੂੰ ਚੁੱਪ ਕਰਵਾ ਦਿੱਤਾ। ਇਮਰਾਨ ਹੁਸੈਨ ਦੇ ਦੋਸ਼ਾਂ ‘ਤੇ ਸੁਨਕ ਨੇ ਕਿਹਾ ਕਿ ਉਹ ਪ੍ਰਧਾਨ ਮੰਤਰੀ ਮੋਦੀ ਬਾਰੇ ਬੀਬੀਸੀ ਦੁਆਰਾ ਜਾਰੀ ਕੀਤੇ ਗਏ ਉਨ੍ਹਾਂ ਦੇ ਬਿਆਨ ਅਤੇ ਅਜਿਹੀ ਕਿਸੇ ਵੀ ਰਿਪੋਰਟ ਨਾਲ ਸਹਿਮਤ ਨਹੀਂ ਹਨ। ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਬ੍ਰਿਟੇਨ ਦੇ ਹਾਊਸ ਆਫ ਲਾਰਡਸ ਦੇ ਮੈਂਬਰ ਲਾਰਡ ਰਾਮੀ ਰੇਂਜਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖ਼ਿਲਾਫ਼ ਨਿਊਜ਼ ਸੀਰੀਜ਼ ਲਈ ਬੀਬੀਸੀ ਦੀ ਖਿਚਾਈ ਕੀਤੀ ਸੀ। ਬੀਬੀਸੀ ਦੀ ਆਲੋਚਨਾ ਕਰਦੇ ਹੋਏ ਰੇਂਜਰ ਨੇ ਇਸ ‘ਤੇ ਪੱਖਪਾਤੀ ਰਿਪੋਰਟਿੰਗ ਦਾ ਦੋਸ਼ ਲਗਾਇਆ। ਉਸਨੇ ਟਵੀਟ ਕੀਤਾ, ‘ਬੀਬੀਸੀ ਨਿਊਜ਼ ਤੁਸੀਂ ਇੱਕ ਅਰਬ ਤੋਂ ਵੱਧ ਭਾਰਤੀਆਂ ਨੂੰ ਬਹੁਤ ਦੁੱਖ ਪਹੁੰਚਾਇਆ ਹੈ।

Comment here