ਨਵੀਂ ਦਿੱਲੀ: ਰੂਸ ਵੱਲੋਂ ਯੁਕਰੇਨ ਤੇ ਹਮਲੇ ਤੋਂ ਬਾਅਦ ਓਥੇ ਫਸੇ ਭਾਰਤੀਆਂ ਨੂੰ ਲਿਆਉਣ ਲਈ ਮੋਦੀ ਸਰਕਾਰ ਸਿਰਤੋੜ ਯਤਨ ਕਰ ਰਹੀ ਹੈ। ਅਪਰੇਸ਼ਨ ਗੰਗਾ ਚਲਾਇਆ ਗਿਆ ਹੈ ਹਵਾਈ ਫੌਜ ਸਰਗਰਮ ਹੈ। ਇਸ ਮੁਹਿੰਮ ਨੂੰ ਹੋਰ ਵੀ ਰਫ਼ਤਾਰ ਦੇਣ ਲਈ ਬੁੱਧਵਾਰ ਸਵੇਰ 4 ਵਜੇ ਹਿੰਡਨ ਏਅਰਬੇਸ ਤੋਂ ਭਾਰਤੀ ਨਾਗਰਿਕਾਂ ਨੂੰ ਲੈਣ ਲਈ C-17 ਜਹਾਜ਼ ਰੋਮਾਨੀਆਂ ਨੂੰ ਰਵਾਨਾ ਕੀਤਾ ਗਿਆ ਸੀ ਜੋ ਅੱਜ ਤਡ਼ਕੇ 200 ਭਾਰਤੀ ਨਾਗਰਿਕਾਂ ਨੂੰ ਲੈ ਕੇ ਵਾਪਸ ਆ ਗਿਆ ਹੈ। ਰਾਜ ਰੱਖਿਆ ਮੰਤਰੀ ਅਜੈ ਭੱਟ ਨੇ ਯੂਕਰੇਨ ਤੋਂ ਵਾਪਸ ਪਰਤੇ ਭਾਰਤੀਆਂ ਦਾ ਸਵਾਗਤ ਕੀਤਾ। ਯੂਕਰੇਨ ‘ਚ ਫਸੇ ਭਾਰਤੀ ਨਾਗਰਿਕਾਂ ਲਈ ਸ਼ੁਰੂ ਕੀਤੇ ਆਪ੍ਰੇਸ਼ਨ ਗੰਗਾ ਦੇ ਤਹਿਤ ਕੁਲ 17 ਹਜ਼ਾਰ ਨਾਗਰਿਕਾਂ ਨੂੰ ਵਾਪਸ ਲਿਆਂਦਾ ਜਾ ਚੁੱਕਾ ਹੈ। ਹਵਾਈ ਫ਼ੌਜ ਦੇ C-17 ਏਅਰਕ੍ਰਾਫਟ ਦੇ ਨਾਲ ਇਕ ਸਮੇਂ 300 ਤੋਂ 400 ਲੋਕਾਂ ਨੂੰ ਲਿਆਂਦਾ ਜਾ ਸਕਦਾ ਹੈ। ਪਿਛਲੇ ਸਾਲ ਅਫਗਾਨਿਸਤਾਨ ‘ਚ ਤਾਲੀਬਾਨ ਦੇ ਕਬਜ਼ੇ ਤੋਂ ਬਾਅਦ ਪੈਦਾ ਹੋਏ ਹਾਲਾਤਾਂ ਕਾਰਨ ਭਾਰਤੀ ਨਾਗਰਿਕਾਂ ਦੇ ਇਲਾਵਾ ਅਫਗਾਨੀ ਹਿੰਦੂਆਂ ਤੇ ਸਿੱਖਾਂ ਨੂੰ ਭਾਰਤ ਲਿਆਉਣ ਲਈ ਹਵਾਈ ਫੌਜ ਨੇ ਵਿਸ਼ੇਸ਼ ਮੁਹਿੰਮ ਚਲਾਈ ਸੀ।ਇਸ ‘ਚ ਵੀ ਹਵਾਈ ਫ਼ੌਜ ਨੇ ਆਪਣੇ C-17 ਜਹਾਜ਼ਾਂ ਨੂੰ ਲਗਾਇਆ ਸੀ।
ਸੀ-17 200 ਭਾਰਤੀਆਂ ਨੂੰ ਲੈ ਕੇ ਪੁੱਜਿਆ ਵਤਨ

Comment here