ਮਾਨਸਾ-ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਅਤੇ ਉਨ੍ਹਾਂ ਦੇ ਭਤੀਜੇ ਸਾਹਿਬ ਪ੍ਰਤਾਪ ਸਿੱਧੂ ਦੀਆਂ ਅਕਸਰ ਤਸਵੀਰਾਂ ਸੋਸ਼ਲ ਮੀਡੀਆ ਉੱਪਰ ਵਾਈਰਲ ਹੁੰਦੀਆਂ ਰਹਿੰਦੀਆ ਹਨ। ਮਰਹੂਮ ਗਾਇਕ ਆਪਣੇ ਭਤੀਜੇ ਸਾਹਿਬ ਪ੍ਰਤਾਪ ਸਿੱਧੂ ਦੇ ਬੇਹੱਦ ਕਰੀਬ ਸੀ। ਉਨ੍ਹਾਂ ਵੱਲੋਂ ਜ਼ਿਆਦਾਤਰ ਸਮਾਂ ਵੀ ਆਪਣੇ ਭਤੀਜੇ ਨਾਲ ਬਤੀਤ ਕੀਤਾ ਜਾਂਦਾ ਸੀ। ਮੂਸੇਵਾਲਾ ਨੂੰ ਯਾਦ ਕਰ ਸਾਹਿਬ ਪ੍ਰਤਾਪ ਸਿੰਘ ਨੇ ਇੱਕ ਭਾਵੁਕ ਕਰ ਦੇਣ ਵਾਲੀ ਤਸਵੀਰ ਸ਼ੇਅਰ ਕੀਤੀ ਹੈ। ਜਿਸ ਨੂੰ ਦੇਖ ਪ੍ਰਸ਼ੰਸ਼ਕ ਵੀ ਭਾਵੁਕ ਹੋ ਰਹੇ ਹਨ। ਇਸ ਤਸਵੀਰ ਦੀ ਕੈਪਸ਼ਨ ਸਭ ਦੀਆਂ ਅੱਖਾਂ ਨਮ ਕਰ ਰਹੀ ਹੈ…ਦੱਸ ਦੇਈਏ ਕਿ ਸਾਹਿਬਪ੍ਰਤਾਪ ਸਿੱਧੂ ਨੇ ਇਹ ਤਸਵੀਰ ਆਪਣੇ ਸੋਸ਼ਲ ਮੀਡੀਆ ਅਕਾਊਂਟ ਇੰਸਟਾਗ੍ਰਾਮ ਦੀ ਸਟੋਰੀ ਵਿੱਚ ਸ਼ੇਅਰ ਕੀਤੀ ਹੈ। ਇਸ ਤੋਂ ਪਹਿਲਾਂ ਵੀ ਸਾਹਿਬ ਵੱਲੋਂ ਮੂਸੇਵਾਲਾ ਨਾਲ ਕਈ ਤਸਵੀਰਾਂ ਅਤੇ ਵੀਡੀਓਜ਼ ਲਗਾਤਾਰ ਸਾਂਝੇ ਕੀਤੇ ਜਾਂਦੇ ਹਨ। ਜੋ ਅਕਸਰ ਪ੍ਰਸ਼ੰਸ਼ਕਾਂ ਦੀਆਂ ਅੱਖਾਂ ਨਮ ਕਰ ਦਿੰਦੇ ਹਨ।
ਸਿੱਧੂ ਮੂਸੇਵਾਲਾ ਦਾ ਭਤੀਜਾ ਬੋਲਿਆ-ਤੂੰ ਸਭ ਨੂੰ ਹੌਂਸਲਾ ਦਿੱਤਾ, ਪਰ ਤੇਰੇ ਵਾਰੀ…

Comment here