ਸਿਆਸਤਖਬਰਾਂ

ਸਿੱਧੂ ਚੰਨੀ ਦੇ ਮੁੰਡੇ ਦੇ ਵਿਆਹ ਦੀ ਬਜਾਏ ਪਹੁੰਚੇ ਵੈਸ਼ਨੋ ਦੇਵੀ

ਚੰਡੀਗੜ੍ਹ-ਲੰਘੇ ਦਿਨੀਂ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਬੇਟੇ ਨਵਜੀਤ ਸਿੰਘ ਦਾ ਵਿਆਹ ਮੋਹਾਲੀ ਦੇ ਸਾਚਾ ਧਨੁ ਗੁਰਦੁਆਰਾ ਸਾਹਿਬ ਵਿੱਚ ਹੋਇਆ। ਸੀਨੀਅਰ ਕਾਂਗਰਸੀ ਆਗੂ ਹਰੀਸ਼ ਰਾਵਤ ਸਮੇਤ ਪੰਜਾਬ ਕਾਂਗਰਸ ਦੇ ਕਈ ਵੱਡੇ ਨੇਤਾ ਇਸ ਸਮਾਗਮ ਵਿੱਚ ਪਹੁੰਚੇ, ਪਰ ਨਵਜੋਤ ਸਿੰਘ ਸਿੱਧੂ, ਜਿਨ੍ਹਾਂ ਨੇ ਸੂਬਾ ਕਾਂਗਰਸ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ, ਸਮਾਗਮ ਤੋਂ ਗੈਰ-ਹਾਜ਼ਰ ਰਹੇ। ਸਿੱਧੂ ਲਖੀਮਪੁਰ ਖੇੜੀ ਤੋਂ ਸਿੱਧਾ ਜੰਮੂ ਵਿੱਚ ਮਾਤਾ ਵੈਸ਼ਨੋ ਦੇਵੀ ਦੇ ਮੰਦਰ ਦੇ ਦਰਸ਼ਨ ਕਰਨ ਗਏ। ਵਿਆਹ ਦੇ ਪ੍ਰੋਗਰਾਮ ਵਿੱਚ ਕੈਬਨਿਟ ਮੰਤਰੀ ਮਨਪ੍ਰੀਤ ਬਾਦਲ ਵੀ ਪਹੁੰਚੇ।
ਸਮਾਰੋਹ ਤੋਂ ਸਿੱਧੂ ਦੀ ਗੈਰ-ਹਾਜ਼ਰੀ ਨੇ ਉਨ੍ਹਾਂ ਅਤੇ ਚੰਨੀ ਦਰਮਿਆਨ ਲਗਾਤਾਰ ਵਧਦੀ ਫੁੱਟ ਬਾਰੇ ਅਟਕਲਾਂ ਨੂੰ ਹੋਰ ਵਧਾ ਦਿੱਤਾ ਹੈ। ਇਸ ਦੌਰਾਨ ਸਿੱਧੂ ਨੇ ਟਵੀਟ ਕੀਤਾ ਕਿ “ਨਵਰਾਤਰਿਆਂ ਦੌਰਾਨ, ਦੇਵੀ ਦੇ ਦਰਸ਼ਨ ਕਰਨ ਦਾ ਅਨੰਦ ਪ੍ਰਾਪਤ ਕੀਤਾ, ਜੋ ਰੂਹ ਦੀ ਸਾਰੀ ਗੰਦਗੀ ਨੂੰ ਧੋ ਦਿੰਦਾ ਹੈ। ਮੈਨੂੰ ਮਾਤਾ ਵੈਸ਼ਨੋ ਦੇ ਕੰਵਲ ਚਰਨਾਂ ਤੇ ਆ ਕੇ ਖੁਸ਼ੀ ਹੋਈ। ਇਥੇ ਸਿਧੂ ਦੇ ਨਾਲ ਵਿਜੈ ਇੰਦਰ ਸਿੰਗਲਾ ਤੇ ਰਾਜ ਕੁਮਾਰ ਚੱਬੇਵਾਲ ਵੀ ਪਰਿਵਾਰਾਂ ਸਮੇਤ ਮਾਤਾ ਦੇ ਦਰਸ਼ਨ ਕਰਨ ਆਏ।

Comment here