ਸਿਆਸਤਖਬਰਾਂਚਲੰਤ ਮਾਮਲੇ

ਸਿੱਖਾਂ ਦੇ ਇਤਿਹਾਸ ‘ਤੇ ਗੰਭੀਰਤਾ ਨਾਲ ਕੰਮ ਕਰਨ ਦੀ ਲੋੜ : ਹਰਦੀਪ ਪੁਰੀ

ਨਵੀਂ ਦਿੱਲੀ-ਸਿੱਖ ਧਰਮ ਦੇ ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦੁਰ ਜੀ ‘ਤੇ ਇਕ ਕਿਤਾਬ ਰਿਲੀਜ਼ ਕਰਦਿਆਂ ਕਿਹਾ ਸ਼ਹਿਰੀ ਵਿਕਾਸ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਕਿ ਸਿੱਖ ਧਰਮ ਦੇ ਇਤਿਹਾਸ ਵਿਚ ਇਕ ‘ਵੱਡਾ ਪਾੜਾ’ ਹੈ, ਜਿਸ ਨੂੰ ਭਰਨ ਦੀ ਲੋੜ ਹੈ। ਸਿੱਖਿਆ ਸ਼ਾਸਤਰੀ ਕੁਲਦੀਪ ਚੰਦ ਅਗਨੀਹੋਤਰੀ ਦੀ ਕਿਤਾਬ ‘ਸ਼੍ਰੀ ਗੁਰੂ ਤੇਗ ਬਹਾਦਰ’ ਦੇ ਰਿਲੀਜ਼ ਮੌਕੇ ਬੋਲਦਿਆਂ ਪੁਰੀ ਨੇ ਕਿਹਾ ਕਿ ਬ੍ਰਿਟਿਸ਼ ਭਾਰਤੀ ਇਤਿਹਾਸਕਾਰੀ ਬਹੁਤ ‘ਕਮਜ਼ੋਰ’ ਸੀ। ਉਨ੍ਹਾਂ ਕਿਹਾ, “ਇਤਿਹਾਸ ਦਾ ਵਿਦਿਆਰਥੀ ਹੋਣ ਦੇ ਨਾਤੇ, ਮੈਨੂੰ ਲੱਗਦਾ ਹੈ ਕਿ ਸਾਨੂੰ ਹਮੇਸ਼ਾ ਇਹ ਪੁੱਛਣਾ ਚਾਹੀਦਾ ਹੈ ਕਿ ਇਤਿਹਾਸ ਕਿਸ ਨੇ ਲਿਖਿਆ। ਮੁਗਲ ਕਾਲ ਵਿਚ, ਮੁਗਲ ਸ਼ਾਸਕਾਂ ਨੇ ਆਪਣੇ ਨਜ਼ਰੀਏ ਤੋਂ ਇਤਿਹਾਸ ਲਿਖਿਆ ਸੀ, ਇਹ ਲੋਕਾਂ ਦਾ ਨਜ਼ਰੀਆ ਨਹੀਂ ਸੀ। ਇਸ ਨੂੰ ਹਿਸਟੋਰਿਓਗ੍ਰਾਫੀ ਕਿਹਾ ਜਾਂਦਾ ਹੈ।”
ਕੇਂਦਰੀ ਮੰਤਰੀ ਨੇ ਕਿਹਾ, ”ਖਾਸ ਤੌਰ ‘ਤੇ ਬ੍ਰਿਟਿਸ਼ ਇੰਡੀਅਨ ਹਿਸਟੋਰਿਓਗ੍ਰਾਫੀ ਵਿਚ ਬਹੁਤ ਕਮੀ ਸੀ। ਜੇਕਰ ਤੁਸੀਂ ਉਸ ਸਮੇਂ ਦੇ ਇਤਿਹਾਸ ਨੂੰ ਪੜ੍ਹਦੇ ਹੋ ਤੇ ਵੇਖਦੇ ਹੋ ਕਿ ਇਸ ਨੂੰ ਕਿਸ ਨੇ ਲਿਖਿਆ ਹੈ, ਤਾਂ ਇਹ ਸਪੱਸ਼ਟ ਹੈ ਕਿ ਇਸ ਦਾ ਸਾਡੇ ਦੁਆਰਾ ਸਹੀ ਢੰਗ ਨਾਲ ਵਿਰੋਧ ਨਹੀਂ ਕੀਤਾ ਗਿਆ ਸੀ।” ਸਿੱਖਾਂ ਦੇ ਇਤਿਹਾਸ ‘ਤੇ ਗੰਭੀਰਤਾ ਨਾਲ ਕੰਮ ਸ਼ੁਰੂ ਕਰਨ ਦੀ ਲੋੜ ਹੈ।

Comment here