ਅਪਰਾਧਸਿਆਸਤਖਬਰਾਂ

ਸਿੰਘੂ ਕਾਂਡ ਦੇ ਮੁਲਜ਼ਮ ਨਿਹੰਗ ਅਮਨ ਸਿੰਘ ਦੇ ਮਾਪੇ ਬੇਹੱਦ ਪ੍ਰੇਸ਼ਾਨ

ਚੰਡੀਗੜ੍ਹ-ਸਿੰਘੂ ਬਾਰਡਰ ਕਤਲ ਕਾਂਡ ਦੇ ਦੋਸ਼ੀ ਨਿਹੰਗ ਅਮਨ ਸਿੰਘ ਦਾ ਪਰਿਵਾਰ ਸੰਗਰੂਰ ਜ਼ਿਲੇ ਦੀ ਤਹਿਸੀਲ ਧੂਰੀ ਦੇ ਪਿੰਡ ਬੱਬਨਪੁਰ ’ਚ ਤਰਸਯੋਗ ਹਾਲਤ ਚ ਰਹਿ ਰਿਹਾ ਹੈ। ਅਮਨ ਸਿੰਘ ਦੇ ਮਾਪਿਆਂ ਨੇ ਦੱਸਿਆ ਕਿ ਉਸਦੀ ਬਦਲੇ ਸੁਭਾਅ ਕਾਰਨ ਉਸਨੂੰ 17 ਅਪ੍ਰੈਲ 2018 ਨੂੰ ਘਰੋਂ ਬੇਦਖਲ ਕਰ ਦਿੱਤਾ ਸੀ। ਪਰਿਵਾਰ ਮਤਾਬਿਕ ਉਹ ਬਚਪਨ ਵਿੱਚ ਸਾਫ ਸੁਥਰੇ ਚਾਲ ਚਲਣ ਵਾਲੇ ਅਮਨ ਤੇ ਪੜ੍ਹਾਈ ਵਿੱਚ ਰੁੱਚੀ ਨਹੀਂ ਸੀ ਤੇ ਕੱਬਡੀ ਦਾ ਖਿਡਾਰੀ ਸੀ। ਥੋੜਾ ਸਮਾਂ ਪਹਿਲਾਂ ਹੀ ਉਹ ਨਿਹੰਗਾਂ ਦੀ ਜੱਥੇਬੰਦੀ ਨਾਲ ਜੁੜ ਗਿਆ ਸੀ। ਪਰਿਵਾਰ ਨੇ ਕਿਹਾ ਕਿ ਸਿੰਘੂ ਬਾਰਡਰ ਤੇ ਵਾਪਰੀ ਘਟਨਾ ਮੰਦਭਾਗੀ ਹੈ। ਇਸਦੀ ਜਾਂਚ ਹੋਣੀ ਚਾਹੀਦੀ ਹੈ ਪਰ ਇਸਦੀ ਆੜ ਹੇਠ ਪੁਲਿਸ ਪਰੇਸ਼ਾਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਅਮਨ ਦਾ ਸਾਡੇ ਨਾਲ ਕੋਈ ਵਾਸਤਾ ਨਹੀਂ ਤੇ ਨਾ ਹੀ ਉਸਦਾ ਪਿੰਡ ਆਉਣਾ ਜਾਣਾ ਹੈ। ਉਹ ਤਾਂ ਆਪ ਖੁਦ ਕਿਸੇ ਹੋਰ ਦੇ ਘਰ ਵਿਖੇ ਰਹਿ ਕੇ ਬੜੀ ਮੁਸ਼ਕਲ ਨਾਲ ਗੁਜਾਰਾ ਕਰ ਰਹੇ ਹਨ। ਪਰਿਵਾਰ ਨੇ ਡੀਜੀਪੀ ਪੰਜਾਬ ਤੋਂ ਉਨ੍ਹਾਂ ਨੂੰ ਤੰਗ ਪਰੇਸ਼ਾਨ ਨਾ ਕਰਨ ਦੀ ਮੰਗ ਕੀਤੀ ਹੈ। ਅਮਨ ਸਿੰਘ ਦੀ ਮਾਂ ਕੈਂਸਰ ਪੀੜਤੀ ਹੈ ਜਦਕਿ ਉਸਦੀ ਪਿਤਾ ਬਿਮਾਰ ਰਹਿੰਦਾ ਹੈ। ਹਾਲਤ ਇਹ ਹੈ ਕਿ ਇਲਾਜ ਵੀ ਪਿੰਡ ਦੇ ਲੋਕ ਪੈਸੇ ਇਕੱਠੇ ਕਰਕੇ ਕਰਵਾ ਰਹੇ ਹਨ। ਰੋਜ਼ੀ ਰੋਟੀ ਦੇ ਗੁਜਾਰੇ ਲਈ ਵੀ ਬੜਾ ਔਖਾ ਹੋਣਾ ਪੈਂਦਾ ਹੈ।
ਬਰਨਾਲਾ ਜ਼ਿਲੇ ਦੇ ਥਾਣ ਮਹਿਲ ਕਲਾਂ ਵਿਖੇ ਨਿਹੰਗ ਅਮਨ ਸਿੰਘ ਗਾਂਜਾ ਬਰਾਮਦ ਕੇਸ ਵਿੱਚ ਨਾਮਜ਼ਦ ਹੈ। ਇਸ ਕੇਸ ਵਿੱਚ ਪੁਲਿਸ ਚਲਾਨ ਪੇਸ਼ ਕਰੇਗੀ। ਥਾਣਾ ਮਹਿਲ ਕਲਾਂ ਦੇ ਐੱਸਐੱਚਓ ਬਲਜੀਤ ਸਿੰਘ ਢਿੱਲੋਂ ਮਤਾਬਿਕ ਸੀਆਈਏ ਇੰਚਾਰਜ ਬਲਜੀਤ ਸਿੰਘ ਵੱਲੋਂ ਮਾਰੇ ਗਏ ਛਾਪੇ ਦੌਰਾਨ 14 ਜਨਵਰੀ 2018 ਨੂੰ 910 ਕਿਲੋ ਗਾਂਜਾ ਬਰਾਮਦ ਹੋਇਆ ਸੀ। ਇਸ ਮਾਮਲੇ ਵਿੱਚ ਪੰਜ ਜਾਣਿਆਂ ਉੱਤੇ ਕੇਸ ਦਰਜ ਹੈ। ਜਾਂਚ ਤੋਂ ਬਾਅਦ ਤਿੰਨ ਹੋਰ ਮੁਲਜ਼ਮਾਂ ਨੂੰ ਇਸ ਕੇਸ ਵਿੱਚ ਸ਼ਾਮਲ ਕੀਤਾ ਗਿਆ।

Comment here