ਚੰਡੀਗੜ੍ਹ-ਸਮਾਜ ਸੇਵੀ ਜਾਹਨਵੀ ਬਹਿਲ ਜਿਨ੍ਹਾਂ ਲਾਲ ਚੌਂਕ ਤੇ ਤਿਰੰਗਾ ਲਹਿਰਾਇਆ ਸੀ, ਵਲੋਂ ਸਿਮਰਨਜੀਤ ਸਿੰਘ ਮਾਨ ਅਤੇ ਉਨ੍ਹਾਂ ਦੇ ਬੇਟੇ ਈਮਾਨ ਵਲੋਂ ਸ਼ਹੀਦ ਭਗਤ ਸਿੰਘ ਤੇ ਟਿੱਪਣੀਆਂ ਦੇ ਖਿਲਾਫ ਡੀਜੀਪੀ ਪੰਜਾਬ ਤੇ ਮੁੱਖ ਮੰਤਰੀ ਪੰਜਾਬ ਨੂੰ ਲਿਖਤੀ ਸ਼ਿਕਾਇਤ ਭੇਜੀ ਸੀ। ਇਸ ਨੂੰ ਲੈਕੇ ਏਡੀਜੀਪੀ ਤੇ ਸੀਐਮਓ ਦਫਤਰ ਤੋਂ ਰੀਪਲਾਈ ਵੀ ਆ ਗਿਆ ਹੈ ਅਤੇ ਸ਼ਿਕਾਇਤ ਤੇ ਕਾਰਵਾਈ ਦਾ ਭਰੋਸਾ ਦਿੱਤਾ ਗਿਆ ਹੈ। ਇਸ ਸਬੰਧੀ ਜਾਨਵੀ ਬਹਿਲ ਨੇ ਕਿਹਾ ਕਿ ਜਾਂ ਤਾਂ ਸਿਮਰਨਜੀਤ ਸਿੰਘ ਮਾਨ ਮੁਆਫੀ ਮੰਗਣ ਨਹੀਂ ਤਾਂ ਕਾਰਵਾਈ ਲਈ ਤਿਆਰ ਰਹਿਣ।
ਗੱਲਬਾਤ ਕਰਦੇ ਹੋਏ ਜਾਨਵੀਂ ਬਹਿਲ ਨੇ ਕਿਹਾ ਕਿ ਸਾਡੇ ਦੇਸ਼ ਦੇ ਸ਼ਹੀਦਾਂ ਨੇ ਆਪਣੀਆਂ ਜਾਨਾਂ ਵਾਰ ਕੇ ਹੀ ਸਾਡੇ ਦੇਸ਼ ਨੂੰ ਅਜ਼ਾਦ ਕਰਵਾਇਆ ਹੈ। ਉਨ੍ਹਾਂ ਕਿਹਾ ਕਿ ਅਜਿਹੀ ਸ਼ਬਦਾਵਲੀ ਸ਼ਹੀਦਾਂ ਲਈ ਵਰਤਣਾ ਸਹੀ ਨਹੀਂ ਹੈ। ਉਨ੍ਹਾਂ ਕਿਹਾ ਕਿ ਸਿਮਰਨਜੀਤ ਸਿੰਘ ਮਾਨ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਹਨ ਅਤੇ ਜਦੋਂ ਉਹ ਅਜਿਹੀ ਬਿਆਨਬਾਜ਼ੀ ਕਰਦੇ ਹਨ ਤਾਂ ਇਸ ਦਾ ਪ੍ਰਭਾਵ ਲੋਕਾਂ ਉਤੇ ਪੈਂਦਾ ਹੈ। ਉਨ੍ਹਾਂ ਕਿਹਾ ਕਿ ਸਾਡੀ ਆਉਣ ਵਾਲੀ ਪੀੜ੍ਹੀ ਜਿਨ੍ਹਾਂ ਨੂੰ ਪਤਾ ਹੀ ਨਹੀਂ ਕਿ ਸ਼ਹੀਦ-ਏ-ਆਜ਼ਮ ਭਗਤ ਸਿੰਘ ਵਰਗੇ ਮਹਾਨ ਸ਼ਹੀਦਾਂ ਨੇ ਕਿੰਨੀਆਂ ਕੁਰਬਾਨੀਆਂ ਕਰਕੇ ਸਾਡੇ ਦੇਸ਼ ਨੂੰ ਆਜ਼ਾਦ ਕਰਵਾਇਆ ਸੀ ਉਹਨਾਂ ਨੂੰ ਇਤਿਹਾਸ ਬਾਰੇ ਕਿਵੇਂ ਪਤਾ ਲੱਗੇਗਾ।
ਜਾਨਵੀ ਬਹਿਲ ਨੇ ਇਹ ਵੀ ਕਿਹਾ ਕਿ ਸਾਡੇ ਦੇਸ਼ ਦੇ ਵਿੱਚ ਸ਼ਹੀਦਾਂ ਦੇ ਕਰਕੇ ਹੀ ਅੱਜ ਅਸੀਂ ਖੁੱਲੀ ਹਵਾ ਵਿਚ ਸਾਹ ਲੈਣ ਦੇ ਕਾਬਲ ਹੋਏ ਹਾਂ। ਉਨ੍ਹਾਂ ਨੇ ਕਿਹਾ ਕਿ ਸ਼ਹੀਦਾਂ ਦਾ ਸਨਮਾਨ ਕਰਨਾ ਸਾਰਿਆਂ ਦਾ ਫਰਜ਼ ਹੈ ਪਰ ਉਨ੍ਹਾਂ ਲਈ ਅੱਤਵਾਦੀ ਵਰਗਾ ਸ਼ਬਦ ਵਰਤਣਾ ਬੇਹੱਦ ਹੀ ਮੰਦਭਾਗੀ ਗੱਲ ਹੈ। ਉਨ੍ਹਾਂ ਕਿਹਾ ਕਿ ਸਿਮਰਨਜੀਤ ਸਿੰਘ ਮਾਨ ਦੇ ਬੇਟੇ ਸ਼ਹੀਦ ਭਗਤ ਸਿੰਘ ਦੀਆਂ ਤਸਵੀਰਾਂ ਹਟਾਉਣ ਦੀ ਗੱਲ ਕਰ ਰਹੇ ਹਾਂ ਪਰ ਜੋ ਤਸਵੀਰ ਨੌਜਵਾਨਾਂ ਦੇ ਦਿਲ ਵਿੱਚ ਉਨ੍ਹਾਂ ਲਈ ਬਣੀ ਹੋਈ ਹੈ ਉਸ ਨੂੰ ਕਿਵੇਂ ਹਟਾ ਸਕਣਗੇ ਇਹ ਇਕ ਵੱਡਾ ਸਵਾਲ ਹੈ।
Comment here