ਅਪਰਾਧਸਿਹਤ-ਖਬਰਾਂਖਬਰਾਂ

ਸਾਡੇ ਇੱਥੇ ਚੌਕੀਦਾਰ ਵੀ ਲਾ ਦਿੰਦੈ ਲੋਦੇ…

ਅੰਗੁਲ-ਦੇਸ਼ ਦਾ ਸਰਕਾਰੀ ਸਿਹਤ ਸਿਸਟਮ ਅਕਸਰ ਕਾਰਨਾਮਿਆਂ ਕਰਕੇ ਚਰਚਾ ਚ ਰਹਿੰਦਾ ਹੈ। ਉੜੀਸਾ ਤੋੰ ਖਬਰ ਹੈ, ਜਿਥੇ ਦੇ ਅੰਗੁਲ ਜ਼ਿਲ੍ਹੇ ਦੇ ਸਰਕਾਰੀ ਹਸਪਤਾਲ ਦੇ ਸੁਰੱਖਿਆ ਗਾਰਡ  ਨੇ ਇੱਕ ਮਰੀਜ਼ ਨੂੰ ਟੀਕਾ ਲਾਇਆ। ਕਿਸੇ ਦੂਜੇ ਮਰੀਜ਼ ਦੇ ਰਿਸ਼ਤੇਦਾਰਾਂ ਨੇ ਇਸ ਨੂੰ ਫੋਨ ਤੇ ਰਿਕਾਰਡ ਕੀਤਾ ਅਤੇ ਸੋਸ਼ਲ ਮੀਡੀਆ ਤੇ ਅਪਲੋਡ ਕਰ ਦਿੱਤਾ। ਇਹ ਘਟਨਾ ਤੇਜੀ ਨਾਲ ਵਾਇਰਲ ਹੋ ਗਈ। ਮਰੀਜ਼ ਇਕ ਹਾਦਸੇ ਚ ਜ਼ਖਮੀ ਹੋ ਗਿਆ ਸੀ , ਪੱਟੀ ਆਦਿ ਕਰਵਾ ਕੇ ਟੈਟਨਸ ਦਾ ਟੀਕਾ ਲਵਾਉਣਾ ਸੀ, ਜੋ ਸਕਿਓਰਿਟੀ ਗਾਰਡ ਨੇ ਲਾਇਆ। ਜਦ ਪੱਤਰਕਾਰਾਂ ਨੇ ਮੈਡੀਕਲ ਅਧਿਕਾਰੀ ਨੂੰ ਪੁਛਿਆ ਕਿ ਕਿਸੇ ਡਾਕਟਰ, ਨਰਸ ਜਾਂ ਪੈਰਾ -ਮੈਡੀਕਲ ਸਟਾਫ ਨੇ ਮਰੀਜ਼ ਨੂੰ ਟੀਕਾ ਕਿਉਂ ਨਹੀਂ ਲਗਾਇਆ, ਤਾਂ ਜੁਆਬ ਮਿਲਿਆ ਕਿ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਜਾਂਚ ਤੋਂ ਬਾਅਦ ਕਾਰਵਾਈ ਵੀ ਕੀਤੀ ਜਾਏਗੀ। ਘਟਨਾ ਦੇ ਸਮੇਂ ਇੰਚਾਰਜ ਕੌਣ ਸੀ ਇਸ ਬਾਰੇ ਪਤਾ ਲਗਾ ਰਹੇ ਹਾਂ।

Comment here