ਜੰਮੂ :- ਜੰਮੂ ਕਸ਼ਮੀਰ ਦੇ ਆਰ.ਐੱਸ. ਸੈਕਟਰ ‘ਚ ਕੌਮਾਂਤਰੀ ਸਰਹੱਦ ‘ਤੇ ਪੁਲਸ ਅਤੇ ਵਿਸ਼ੇਸ਼ ਮੁਹਿੰਮ ਸਮੂਹ ਵਲੋਂ ਡਰੋਨ ਦੇਖੇ ਗਏ ਅਤੇ ਤਲਾਸ਼ ਮੁਹਿੰਮ ਚਲਾਈ ਅਤੇ ਵੱਡੀ ਗਿਣਤੀ ‘ਚ ਹਥਿਆਰ ਅਤੇ ਵਿਸਫ਼ੋਟਕ ਸਮੱਗਰੀ ਬਰਾਮਦ ਹੋਈ। ਜੰਮੂ ਦੇ ਸੀਨੀਅਰ ਪੁਲਸ ਸੁਪਰਡੈਂਟ ਚੰਦਨ ਕੋਹਲੀ ਅਨੁਸਾਰ ਇਕ ਵੱਡੀ ਅੱਤਵਾਦੀ ਘਟਨਾ ਟਾਲ ਦਿੱਤੀ ਗਈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਦੀ ਖੁਫ਼ੀਆ ਏਜੰਸੀ ਆਈ.ਐੱਸ.ਆਈ. ਦੇ ਕਹਿਣ ਤੇ ਲਸ਼ਕਰ-ਏ-ਤੋਇਬਾ ਅਤੇ ਟੀ.ਆਰ.ਐੱਫ. ਅੱਤਵਾਦੀ ਸੰਗਠਨਾਂ ਨੇ ਇਹ ਹਥਿਆਰ ਅਤੇ ਗੋਲਾ ਬਾਰੂਦ ਸੁੱਟਵਾਏ ਹਨ।ਪੁਲਸ ਅਧਿਕਾਰੀ ਨੇ ਕਿਹਾ,”ਵਿਸ਼ੇਸ਼ ਮੁਹਿੰਮ ਸਮੂਹ ਅਤੇ ਪੁਲਸ ਨੇ ਇਕ ਤਲਾਸ਼ ਮੁਹਿੰਮ ਸ਼ੁਰੂ ਕੀਤੀ। ਮੁਹਿੰਮ ਦੇ ਅਧੀਨ ਤ੍ਰੇਵਾ ਪਿੰਡ ਤੋਂ ਚਾਰ ਬਕਸੇ ਪਾਏ ਗਏ, ਜਿਨ੍ਹਾਂ ‘ਚ ਹਥਿਆਰ ਅਤੇ ਵਿਸਫ਼ੋਟਕ ਸਮੱਗਰੀ ਬਰਾਮਦ ਹੋਈ। ਇਨ੍ਹਾਂ ‘ਚ ਤਿੰਨ ਡੇਟੋਨੇਟਰ, ਤਿੰਨ ਰਿਮੋਟ ਕੰਟਰੋਲ ਆਈ.ਈ.ਡੀ., ਤਿੰਨ ਵਿਸਫ਼ੋਟਕ ਬੋਤਲਾਂ, ਤਾਰ ਦਾ ਇਕ ਬੰਡਲ, 2 ਟਾਈਮਰ ਆਈ.ਈ.ਡੀ., ਇਕ ਪਿਸਤੌਲ, 2 ਮੈਗਜ਼ੀਨ, 6 ਗ੍ਰਨੇਡ ਅਤੇ 70 ਕਾਰਤੂਸ ਸ਼ਾਮਿਲ ਸਨ।
Comment here