ਅਪਰਾਧਖਬਰਾਂ

ਸ਼ੋਪੀਆਂ ’ਚ ਸੁਰੱਖਿਆ ਬਲਾਂ ਤੇ ਗ੍ਰਨੇਡ ਹਮਲਾ

ਸ਼੍ਰੀਨਗਰ – ਦੱਖਣੀ ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ ਦੇ ਕੀਗਾਮ ਇਲਾਕੇ ਵਿਚ ਵੀਰਵਾਰ ਨੂੰ ਅੱਤਵਾਦੀਆਂ ਨੇ ਸੁਰੱਖਿਆ ਫੋਰਸਾਂ ’ਤੇ ਗ੍ਰੇਨੇਡ ਸੁੱਟਿਆ। ਇਕ ਸੀਨੀਅਰ ਪੁਲਸ ਅਧਿਕਾਰੀ ਨੇ ਦੱਸਿਆ ਕਿ ਅੱਤਵਾਦੀਆਂ ਨੇ ਸੀ. ਆਰ. ਪੀ. ਐੱਫ. ਦੀ ਗੱਡੀ ’ਤੇ ਗ੍ਰੇਨੇਡ ਸੁੱਟਿਆ, ਜੋ ਸੜਕ ਕੰਢੇ ਫੱਟ ਗਿਆ। ਇਸ ਘਟਨਾ ਵਿਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਉਥੇ ਹੀ ਪੁਲਸ ਨੇ ਉੱਤਰੀ ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ ਦੇ ਝੰਡਫ ਰਾਨ ਇਲਾਕੇ ਵਿਚ ਵਿਸਫੋਟਕ ਸਮੱਗਰੀ ਬਰਾਮਦ ਕੀਤੀ ਹੈ। ਇਕ ਸੀਨੀਅਰ ਪੁਲਸ ਅਧਿਕਾਰੀ ਨੇ ਦੱਸਿਆ ਕਿ ਪੁਲਸ, ਫੌਜ, ਐੱਸ. ਐੱਸ. ਬੀ. ਅਤੇ ਸੀ. ਆਰ. ਪੀ. ਐੱਫ. ਦੀ ਸਾਂਝੀ ਟੀਮ ਨੇ ਝੰਡਫ ਰਾਨ ਇਲਾਕੇ ਵਿਚ ਤਲਾਸ਼ੀ ਦੌਰਾਨ 10 ਹੈਂਡ ਗ੍ਰੇਨੇਡ, 10 ਯੂ. ਬੀ. ਜੀ. ਐੱਲ., ਇਕ ਗ੍ਰੇਨੇਡ ਅਤੇ ਹੋਰ ਵਿਸਫੋਟਕ ਸਮੱਗਰੀ ਬਰਾਮਦ ਕੀਤੀ ਗਈ ਹੈ।

Comment here