ਅਪਰਾਧਖਬਰਾਂ

ਸ਼ਾਹਰੁਖ ਦਾ ਮੁੰਡਾ ਡਰੱਗ ਮਾਮਲੇ ਚ ਅੜਿੱਕੇ ਆਇਆ

ਮੁੰਬਈ-ਡਰੱਗ ਦੇ ਖਿਲਾਫ ਚਲਾਈ ਜਾ ਰਹੀ ਮੁਹਿਮ ਤਹਿਤ ਨਾਰਕੋਟਿਕਸ ਕੰਟਰੋਲ ਬਿਊਰੋ ਨੇ ਸ਼ਨੀਵਾਰ ਦੀ ਰਾਤ ਨੂੰ ਮੁੰਬਈ ‘ਚ ਕਾਰਡੋਲੀਆ ਦਿ ਇਮਪ੍ਰੈਸ ਨਾਮ ਦੇ ਇਕ ਕਰੂਜ਼ ‘ਤੇ ਅਚਾਨਕ ਛਾਪੇਮਾਰੀ ਕੀਤੀ ਹੈ। ਇਸ ਪਾਰਟੀ ‘ਚ ਛਾਪੇਮਾਰੀ ਦੌਰਾਨ ਐਨ ਸੀ  ਬੀ ਨੇ ਨਸ਼ੀਲਾ ਪਦਾਰਥ ਬਰਾਮਦ ਕੀਤਾ ਹੈ। ਖਬਰਾਂ ਆ ਰਹੀਆਂ ਹਨ ਕਿ ਹਿਰਾਸਤ ‘ਚ ਜਿਨ੍ਹਾਂ ਲੋਕਾਂ ਨੂੰ ਲਿਆ ਗਿਆ ਹੈ ਉਨ੍ਹਾਂ ‘ਚੋਂ ਅਦਾਕਾਰ ਸ਼ਾਹਰੁਖ ਖਾਨ  ਦਾ ਬੇਟਾ ਆਰਿਅਨ ਵੀ ਸ਼ਾਮਲ ਹੈ। ਤਾਜ਼ਾ ਜਾਣਕਾਰੀ ਮੁਤਾਬਕ ਸ਼ਾਹਰੁਖ ਖਾਨ ਦੇ ਬੇਟੇ ਨੇ ਕਬੂਲ ਕੀਤਾ ਹੈ ਕਿ ਉਹ ਸ਼ੌਕੀਆ ਤੌਰ ‘ਤੇ ਡਰੱਗਜ਼ ਲੈਂਦਾ ਹੈ। ਇਕ ਅਖਬਾਰ ਦੇ ਮੁਤਾਬਕ ਨਾਰਕੋਟਿਕਸ ਕੰਟਰੋਲ ਬਿਊਰੋ ਬਾਲੀਵੁੱਡ ਸੁਪਰਸਟਾਰ ਸ਼ਾਹਰੁਖ਼ ਖਾਨ ਦੇ ਬੇਟੇ ਆਰੀਅਨ ਖਾਨ ਤੋਂ ਕਾਰਡੋਲੀਆ ਕਰੂਜ਼ ਦੇ ਜਹਾਜ਼ ‘ਤੇ ਮੁੰਬਈ ਡਰੱਗ ਭੰਡਾਫੋੜ ਮਾਮਲੇ ‘ਚ ਪੁੱਛਗਿੱਛ ਕਰ ਰਹੀ ਹੈ। ਦੂਜੇ ਪਾਸੇ ਇਕ ਚੈਨਲ ਦੀ ਰਿਪੋਰਟ ਮੁਤਾਬਕ ਪੁੱਛਗਿੱਛ ਦੌਰਾਨ ਬਾਲੀਵੁੱਡ ਸਟਾਰ ਸ਼ਾਹਰੁਖ਼ ਦੇ ਬੇਟੇ ਨੇ ਦੱਸਿਆ ਕਿ ਉਨ੍ਹਾਂ ਨੂੰ ਗੇਸਟ ਦੇ ਰੂਪ ‘ਚ ਬੁਲਾਇਆ ਗਿਆ ਸੀ ਤੇ ਉਨ੍ਹਾਂ ਨੂੰ ਪਾਰਟੀ ‘ਚ ਸ਼ਾਮਲ ਹੋਣ ਲਈ ਕੋਈ ਪੈਸਾ ਨਹੀਂ ਦਿੱਤਾ ਗਿਆ। ਹਾਲਾਂਕਿ ਹਾਲੇ ਤਕ ਐਨ ਸੀ  ਬੀ ਵੱਲੋਂ ਇਸ ਸਬੰਧੀ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ। ਜ਼ਿਕਰਯੋਗ ਹੈ ਕਿ ਆਰੀਅਨ ਦੀ ਪੈਰਵੀ ਲਈ 2 ਵਕੀਲਾਂ ਦੀ ਟੀਮ ਐਨ ਸੀ  ਬੀ ਦਫਤਰ ਪੁੱਜੀ ਹੈ। ਇਸ ਸਮੇਂ ਸ਼ਾਹਰੁਖ ਖਾਨ ਆਈਪੀਐਲ ਦੀ ਇਕ ਟੀਮ ਦੇ ਮਾਲਕ ਹੋਣ ਕਾਰਨ ਫਿਲਹਾਲ ਦੁਬਈ ‘ਚ ਬਿਜੀ ਹਨ।

ਇੰਸਟਾਗ੍ਰਾਮ ਰਾਹੀਂ ਦਿੱਤਾ ਪਾਰਟੀ ਦਾ ਸੱਦਾ

 ਮੁੰਬਈ ਤੋਂ ਗੋਆ ਜਾ ਰਹੇ ਕਰੂਜ਼  ਵਿਚ  ਨਾਰਕੋਟਿਕਸ ਕੰਟਰੋਲ ਬਿਊਰੋ  ਨੇ ਛਾਪੇਮਾਰੀ ਕਰ ਕੇ ਇਕ ਵੱਡੇ ਅਦਾਕਾਰ ਦੇ ਬੇਟੇ ਸਣੇ ਤਿੰਨ ਔਰਤਾਂ ਤੇ 13 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਸਾਰਿਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਸੂਤਰਾ ਅਨੁਸਾਰ ਇਕ ਅਧਿਕਾਰੀ ਨੇ ਦੱਸਿਆ ਕਿ ਇਸ ਵਿਚ ਸ਼ਾਮਲ ਲੋਕਾਂ ਨੇ ਆਪਣੀ ਪੈਂਟ ਦੀ ਸਿਲਾਈ ਵਿਚ, ਔਰਤਾਂ ਦੇ ਪਰਸ ਦੇ ਹੈਂਡਲ ਵਿਚ, ਅੰਡਰਵਿਅਰ  ਦੇ ਸਿਲਾਈ ਵਾਲੇ ਹਿੱਸੇ ਵਿਚ ਕਾਲਰ ਦੀ ਸਿਲਾਈ ਵਿਚ ਲੁਕਾ ਲੈ ਕੇ ਗਏ ਸਨ। ਹਾਲਾਂਕਿ ਐੱਨਸੀਬੀ ਇਨ੍ਹਾਂ ਤਮਾਮ ਜਾਣਕਾਰੀਆਂ ਨੂੰ ਲੈ ਕੇ ਇਕ ਵਾਰ ਫਿਰ ਤੋਂ ਵੈਰੀਫਾਈ ਕਰ ਰਹੀ ਹੈ।ਸੁਮੰਦਰ ਦੇ ਕਿਨਾਰੇ ਜਿੱਥੇ ਕਿਸੇ ਨੂੰ ਵੀ ਪੁਲਿਸ ਦਾ ਡਰ ਨਹੀਂ ਹੁੰਦਾ ਹੈ, ਉੱਥੇ ਇਸ ਡਰੱਗ ਪਾਰਟੀ ਨੂੰ ਕਰਵਾਇਆ ਗਿਆ ਸੀ। ਇਸ ਵਜ੍ਹਾ ਨਾਲ ਕਰੂਜ਼ ‘ਤੇ ਚੱਲ ਰਹੀ ਇਸ ਡਰੱਗ ਪਾਰਟੀ ਦੀ ਐਂਟਰੀ ਫ਼ੀਸ 80 ਹਜ਼ਾਰ ਤੋਂ ਲੈ ਕੇ 5 ਲੱਖ ਰੁਪਏ ਤਕ ਰੱਖੀ ਗਈ ਸੀ। ਇਸ ਕਰੂਜ਼ ਦੀ ਸਮਰੱਥਾ ਕਰੀਬ 2 ਹਜ਼ਾਰ ਲੋਕਾਂ ਦੀ ਹੈ, ਇੱਥੇ ਇਕ ਹਜ਼ਾਰ ਤੋਂ ਘੱਟ ਲੋਕ ਹੀ ਮੌਜੂਦ ਸਨ, ਇਸ ਪਾਰਟੀ ਦਾ ਸੱਦਾ ਇੰਸਟਾਗ੍ਰਾਮ ਜਿਹੇ ਸੋਸ਼ਲ ਮੀਡੀਆ ਪਲੇਟਫਾਰਮ ਦਾ ਇਸਤੇਮਾਲ ਕਰ ਕੇ ਦਿੱਤਾ ਗਿਆ ਸੀ, ਇਸ ਲਈ ਕੁਝ ਲੋਕਾਂ ਨੂੰ ਤਾਂ ਆਕਰਸ਼ਕ ਕਿੱਟ ਭੇਂਟ ਕਰ ਕੇ ਉਨ੍ਹਾਂ ਨੂੰ ਸੱਦਾ ਦਿੱਤਾ ਗਿਆ ਸੀ।

ਕਰੂਜ਼ ਪਾਰਟੀ ਵਿਚ ਸ਼ਾਮਲ ਜ਼ਿਆਦਾ ਲੋਕ ਦਿੱਲੀ ਦੇ

ਇਸ ਕਰੂਜ਼ ਪਾਰਟੀ ਵਿਚ ਸ਼ਾਮਲ ਹੋਣ ਵਾਲਿਆਂ ‘ਚੋਂ ਜ਼ਿਆਦਾਤਰ ਲੋਕ ਦਿੱਲੀ ਦੇ ਹਨ ਜੋ ਫਲਾਈਟ ਦੇ ਰਾਹੀਂ ਮੁੰਬਈ ਆਏ ਤੇ ਫਿਰ ਕਰੂਜ਼ ‘ਤੇ ਗਏ ਸਨ। ਅਰਬਾਜ ਨਾਂ ਦੇ ਸ਼ਖਸ ਤੋਂ ਵੀ ਐੱਨਸੀਬੀ ਦੀ ਪੁੱਛਗਿੱਛ ਜਾਰੀ ਹੈ। ਐੱਨਸੀਬੀ ਨੂੰ ਜਾਂਚ ਦੌਰਾਨ ਇਸ ਦੇ ਬੂਟਾਂ ‘ਚੋਂ ਡਰੱਗ ਮਿਲਿਆ ਸੀ।  ਅਰਬਾਜ਼ ਹੀ ਆਰਿਅਨ ਖਾਨ  ਨੂੰ ਆਪਣੇ ਨਾਲ ਲੈ ਕੇ ਗਿਆ ਸੀ। ਜ਼ਿਕਰਯੋਗ ਹੈ ਕਿ ਐੱਨਸੀਬੀ ਨੇ ਅਜੇ ਤਕ ਆਧਿਕਾਰਤ ਰੂਪ ਨਾਲ ਲੋਕਾਂ ਦੇ ਨਾਂ ਦਾ ਖੁਲਾਸਾ ਨਹੀਂ ਕੀਤਾ ਹੈ। ਪਰ ਮੀਡੀਆ ਹਲਕੇ ਤਸਵੀਰਾਂ ਸਮੇਤ ਰਿਪੋਰਟਾਂ ਦੇ ਰਹੇ ਹਨ

Comment here