ਸਿਆਸਤਖਬਰਾਂਚਲੰਤ ਮਾਮਲੇ

ਵੋਟਾਂ ਵੰਡੇ ਜਾਣ ਕਾਰਨ ਡੇਰਿਆਂ ਦਾ ਪ੍ਰਭਾਵ ਪੰਜਾਬ ਦੀ ਸਿਆਸਤ ਤੋੰ ਘਟਿਆ

ਜਲੰਧਰ : ਇਸ ਵਾਰ ਪੰਜਾਬ ’ਚ ਹੋਣ ਵਾਲੀਆਂ ਵੋਟਾਂ ਕਾਫੀ ਦਿਲਚਸਪ ਹੋਣ ਵਾਲੀਆਂ ਹਨ ਕਿਉਂਕਿ ਇਸ ਵਾਰ ਕਿਸੇ ਵੀ ਪਾਰਟੀ ਨੂੰ ਸਪੂੰਰਨ ਬਹੁਮਦ ਮਿਲਦੀ ਨਜਰ ਨਹੀਂ ਆ ਰਹੀ। ਵੋਟਾਂ ਦੇ ਭਖੇ ਇਸ ਮਾਹੌਲ ਕਾਰਨ ਸ਼ਾਇਦ ਇਸ ਵਾਰ ਕਿਸੇ ਡੇਰੇ ’ਚ ਕੋਈ ਸਿਆਸੀ ਹਲਚਲ ਦਿਖਾਈ ਨਜ਼ਰ ਨਹੀਂ ਆ ਰਹੀ। ਪਾਰਟੀਆਂ ’ਚ ਚਲ ਰਹੀਆਂ ਬਗ਼ਾਵਤਾਂ ਨੇ ਵੋਟਰਾਂ ਨੂੰ ਨਿੱਕੇ-ਨਿੱਕੇ ਸਮੂਹਾਂ ’ਚ ਵੰਡ ਕੇ ਰੱਖ ਦਿੱਤਾ ਹੈ। ਇਸ ਵਾਰ ਇਨ੍ਹਾਂ ਡੇਰਿਆਂ ਦੇ ਸ਼ਰਧਾਲੂਆਂ ਦੀਆਂ ਵੋਟਾਂ ਵੱਖੋ-ਵੱਖਰੀਆਂ ਪਾਰਟੀਆਂ ’ਚ ਵੰਡੇ ਜਾਣ ਦੀ ਸੰਭਾਵਨਾ ਬਣੀ ਹੋਈ ਹੈ। ਪੰਜਾਬ ਦੇ ਪਿੰਡਾ ਅਤੇ ਕਸਬਿਆਂ ’ਚ ਖੋਲ੍ਹੇ ਇਨ੍ਹਾਂ  ਡੇਰਿਆਂ ਨੂੰ ਭਾਵੇ ਧਾਰਮਿਕ ਤੇ ਰੂਹਾਨੀ ਹੀ ਦੱਸਿਆ ਤੇ ਸਮਝਿਆ ਜਾਂਦਾ ਹੈ ਪਰ ਅਜੋਕੇ ਦੌਰ ’ਚ ਅਨੇਕ ਡੇਰੇ ਹੌਲੀ-ਹੌਲੀ ਸਿਆਸਤ ਨਾਲ ਵੀ ਜੁੜਦੇ ਜਾ ਰਹੇ ਹਨ। ਲੇਖਕ ਬੁੱਧ ਸਿੰਘ ਅਨੁਸਾਰ ਪੰਜਾਬ ’ਚ 2,200 ਡੇਰੇ ਪੂਰੀ ਤਰ੍ਹਾਂ ਸਰਗਰਮ ਹਨ। ਉਨ੍ਹਾਂ ’ਚੋਂ ਦਰਜਨ ਦੇ ਲਗਭਗ ਡੇਰਿਆਂ ਦੇ ਸ਼ਰਧਾਲੂਆਂ ਦੀ ਗਿਣਤੀ ਕਈ ਲੱਖਾਂ ’ਚ ਹੈ। ਬੀਬੀਸੀ ਦੀ ਇੱਕ ਖੋਜੀ ਰਿਪੋਰਟ ਅਨੁਸਾਰ ਪੰਜਾਬ ’ਚ 56 ਡੇਰੇ ਅਜਿਹੇ ਹਨ, ਜਿਨ੍ਹਾਂ ਦਾ ਪੰਜਾਬ ਦੀ ਸਿਆਸਤ ’ਤੇ ਡੂੰਘਾ ਪ੍ਰਭਾਵ ਹੈ। ਕਈ ਵਾਰ ਇਹ ਡੇਰੇ ਸਿਆਸਤ ਵੱਲ ਨਹੀਂ ਜਾਂਦੇ, ਸਿਆਸੀ ਆਗੂ ਇਨ੍ਹਾਂ ਡੇਰਿਆਂ ’ਚ ਜਾ ਕੇ ਉਨ੍ਹਾਂ ਨੂੰ ਰਾਜਨੀਤੀ ਵੱਲ ਖਿੱਚ ਲੈਂਦੇ ਹਨ। ਡੇਰਾ ਸਿਰਸਾ, ਹਰਿਆਣਾ, 2. ਭਗਵਾਨ ਵਾਲਮੀਕਿ ਤੀਰਥ ਸਥੱਲ, ਅੰਮ੍ਰਿਤਸਰ, 3. ਡੇਰਾ ਸੱਚਖੰਡ ਬੱਲਾਂ, ਜ਼ਿਲ੍ਹਾ ਜਲੰਧਰ, 4. ਡੇਰਾ ਬਿਆਸ, ਜ਼ਿਲ੍ਹਾ ਅੰਮ੍ਰਿਤਸਰ, 5. ਨਾਮਧਾਰੀ ਡੇਰਾ, ਭੈਣੀ ਸਾਹਿਬ, ਜ਼ਿਲ੍ਹਾ ਲੁਧਿਆਣਾ, 6. ਨਿਰੰਕਾਰੀ ਮਿਸ਼ਨ, ਨਵੀਂ ਦਿੱਲੀ ਵਰਗੇ ਕੁਝ ਅਜਿਹੇ ਡੇਰੇ ਹਨ ਜੋ ਆਪਣੀ ਸਿਖਰ ਤੇ ਹਨ। ਡੇਰਾ ਸੱਚਾ ਸੌਚਾ, ਸਿਰਸਾ ਦਾ ਮੁੱਖ ਕੇਂਦਰ ਭਾਵੇਂ ਹਰਿਆਣਾ ’ਚ ਹੈ ਪਰ ਪੰਜਾਬ ਦੇ ਮਾਲਵਾ ਖ਼ਿੱਤੇ ’ਚ ਇਸ ਦਾ ਵੱਡਾ ਪ੍ਰਭਾਵ ਰਿਹਾ ਹੈ। ਉਂਝ ਇਸ ਦੇ 10 ਲੱਖ ਦੇ ਲਗਭਗ ਮੈਂਬਰ ਹਨ ਪਰ ਇਸ ਦੇ ਸ਼ਰਧਾਲੂ ਇਸ ਡੇਰੇ ਦੇ ਮੈਂਬਰਾਂ ਦੀ ਗਿਣਤੀ 40 ਤੋਂ 50 ਲੱਖ ਦੱਸਦੇ ਹਨ। ਡੇਰਾ ਮੁਖੀ ਗੁਰਮੀਤ ਰਾਮ ਰਹੀਮ ਦੇ ਜੇਲ੍ਹ ’ਚ ਜਾਣ ਤੋਂ ਬਾਅਦ ਇਸ ਦੀ ਮੈਂਬਰਸ਼ਿਪ 20 ਫ਼ੀਸਦੀ ਘਟ ਗਈ ਦੱਸੀ ਜਾਂਦੀ ਹੈ। ਇੱਕ ਹੋਰ ਡੇਰਾ, ਡੇਰਾ ਬਿਆਸ ਦੇ ਸ਼ਰਧਾਲੂ ਪੰਜਾਬ ’ਚ ਹੀ ਨਹੀਂ, ਸਗੋਂ ਪੂਰੇ ਦੇਸ਼ ਤੇ ਦੁਨੀਆ ’ਚ ਮੌਜੂਦ ਹਨ। ਇਸ ਡੇਰੇ ਦੇ ਸ਼ਰਧਾਲੂਆਂ ਦੀ ਗਿਣਤੀ ਵੀ ਕਈ ਲੱਖਾਂ ’ਚ ਹੈ। ਨਾਮਧਾਰੀ ਤੇ ਨਿਰੰਕਾਰੀ ਭਾਈਚਾਰਿਆਂ ਦੀ ਵੀ ਵੱਡੀ ਗਿਣਤੀ ਹੈ।

Comment here