ਵਾਸ਼ਿੰਗਟਨ-ਅੱਜਕੱਲ੍ਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਮਰੀਕਾ ਦੌਰੇ ’ਤੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਾਰਤੀ ਸਮੇਂ ਅਨੁਸਾਰ ਵੀਰਵਾਰ ਸਵੇਰੇ ਅਮਰੀਕਾ ਪਹੁੰਚੇ। ਇਸ ਦੌਰਾਨ ਏਅਰਪੋਰਟ ‘ਤੇ ਭਾਰਤੀ ਭਾਈਚਾਰੇ ਵੱਲੋਂ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਨਿੱਘੇ ਸਵਾਗਤ ਤੋਂ ਬਾਅਦ, ਪ੍ਰਧਾਨ ਮੰਤਰੀ ਨੇ ਵਿਸ਼ਵ ਭਰ ਵਿੱਚ ਆਪਣੀ ਪਛਾਣ ਬਣਾਉਣ ਲਈ ਪ੍ਰਵਾਸੀਆਂ ਦੀ ਸ਼ਲਾਘਾ ਕੀਤੀ।ਗਲੋਬਲ ਕੋਵਿਡ ਸਮਿਟ ਨੂੰ ਸੰਬੋਧਨ ਕਰਦੇ ਹੋਏ ਮੋਦੀ ਨੇ ਕਿਹਾ ਕਿ ਜਦੋਂ ਭਾਰਤ ਕੋਰੋਨਾ ਦੀ ਦੂਜੀ ਲਹਿਰ ਵਿੱਚ ਮੁਸੀਬਤ ਦਾ ਸਾਹਮਣਾ ਕਰ ਰਿਹਾ ਸੀ, ਉਸ ਸਮੇਂ ਦੁਨੀਆ ਨੇ ਸਾਡੀ ਮਦਦ ਕੀਤੀ। ਉਨ੍ਹਾਂ ਕਿਹਾ ਕਿ ਕੋਰੋਨਾ ਮਹਾਮਾਰੀ ਅਚਾਨਕ ਸਾਹਮਣੇ ਆਈ ਬਿਪਤਾ ਹੈ ਅਤੇ ਹੁਣ ਤੱਕ ਖਤਮ ਨਹੀਂ ਹੋਈ ਹੈ।
ਮੋਦੀ ਨੇ ਕਿਹਾ ਕਿ ਦੁਨੀਆ ਨੂੰ ਵੈਕਸੀਨ ਸਰਟੀਫਿਕੇਟ ਨੂੰ ਆਸਾਨ ਬਣਾਉਣਾ ਚਾਹੀਦਾ ਹੈ। ਇਸ ਗੱਲ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ ਕਿ ਵੈਕਸੀਨ ਲਈ ਕੱਚੇ ਮਾਲ ਦੀ ਸਪਲਾਈ ਵਿਚ ਰੁਕਾਵਟ ਨਾ ਆਵੇ। ਮੋਦੀ ਨੇ ਕਿਹਾ ਕਿ ਦੁਨੀਆ ਦੇ ਸਾਰੇ ਹਿੱਸਿਆਂ ਵਿਚ ਅਜੇ ਵੈਕਸੀਨੇਸ਼ਨ ਦਾ ਕੰਮ ਪੂਰਾ ਹੋਣਾ ਬਾਕੀ ਹੈ। ਅਮਰੀਕੀ ਰਾਸ਼ਟਰਪਤੀ ਜੋ ਬਾਈਡੇਨ ਦੀ ਵੈਕਸੀਨ ਡੋਨੇਸ਼ਨ ਡਬਲ ਕਰਨ ਦੀ ਪਹਿਲ ਦੀ ਵਧੀਆ ਹੈ। ਜੋ ਬਾਈਡੇਨ ਨੇ ਐਲਾਨ ਕੀਤਾ ਸੀ ਕਿ ਅਮਰੀਕਾ ਆਪਣੇ 0.5 ਬਿਲੀਅਨ ਵੈਕਸੀਨ ਡੋਨੇਸ਼ਨ ਨੂੰ ਵਧਾ ਕੇ 1 ਬਿਲੀਅਨ ਕਰ ਦੇਵੇਗਾ।
ਮੋਦੀ ਨੇ ਕਿਹਾ ਕਿ ਭਾਰਤ ਨੇ ਹਮੇਸ਼ਾ ਮਨੁੱਖਤਾ ਨੂੰ ਇਕ ਪਰਿਵਾਰ ਦੇ ਰੂਪ ਵਿਚ ਵੇਖਿਆ ਹੈ। ਭਾਰਤ ਦੇ ਫਾਰਮਾ ਉਦਯੋਗਾਂ ਨੇ ਘੱਟ ਕੀਮਤ ’ਚ ਡਾਇਗਨੌਸਟਿਕ ਕਿੱਟ, ਦਵਾਈਆਂ, ਮੈਡੀਕਲ ਸਮੱਗਰੀ ਅਤੇ ਪੀ . ਪੀ. ਈ. ਕਿੱਟ ਦਾ ਪ੍ਰੋਡਕਸ਼ਨ ਕੀਤਾ ਹੈ। ਇਸ ਨਾਲ ਕਈ ਵਿਕਾਸਸ਼ੀਲ ਦੇਸ਼ਾਂ ਨੂੰ ਸਸਤਾ ਬਦਲ ਮਿਲਿਆ ਹੈ। ਉਨ੍ਹਾਂ ਕਿਹਾ ਕਿ ਸਾਲ ਦੀ ਸ਼ੁਰੂਆਤ ਵਿਚ ਅਸੀਂ ਆਪਣੇ ਵੈਕਸੀਨ ਉਤਪਾਦਨ ਨੂੰ 95 ਦੇਸ਼ਾਂ ਅਤੇ ਸੰਯੁਕਤ ਰਾਸ਼ਟਰ ਦੇ ਸ਼ਾਂਤੀ ਸੈਨਿਕਾਂ ਦੇ ਨਾਲ ਸਾਂਝਾ ਕੀਤਾ। ਜਦੋਂ ਅਸੀਂ ਦੂਜੀ ਲਹਿਰ ’ਚੋਂ ਗੁਜਰ ਰਹੇ ਸੀ, ਤਦ ਦੁਨੀਆ ਇਕ ਪਰਿਵਾਰ ਵਾਂਗ ਭਾਰਤ ਦੇ ਨਾਲ ਖੜ੍ਹੀ ਸੀ। ਭਾਰਤ ਨੂੰ ਦਿੱਤੇ ਸਮਰਥਨ ਲਈ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ
Comment here