ਅਪਰਾਧਸਿਆਸਤਖਬਰਾਂਦੁਨੀਆ

ਵਿਰੋਧੀ ਪੱਤਰਕਾਰ ਸਾਇਰਾ ਸਲੀਮ ਨੂੰ ਭਾਲ ਰਹੇ ਨੇ ਤਾਲਿਬਾਨੀ

ਕਾਬੁਲ-ਅਫਗਾਨਿਸਤਾਨ ‘ਤੇ ਕਬਜ਼ਾ ਕਰਨ ਤੋਂ ਬਾਅਦ ਤਾਲਿਬਾਨ ਦੀ ਬੇਰਹਿਮੀ ਵਧਦੀ ਜਾ ਰਹੀ ਹੈ। ਮੀਡੀਆ ਦੇ ਮੈਂਬਰ ਹੁਣ ਇੱਕ ਅਫਗਾਨ ਗਾਇਕ ਅਤੇ ਅਮਰੀਕੀ ਸੈਨਿਕਾਂ ਨਾਲ ਸੰਬੰਧ ਰੱਖਣ ਵਾਲੇ ਇੱਕ ਆਦਮੀ ਦੀ ਬੇਰਹਿਮੀ ਨਾਲ ਹੱਤਿਆ ਨੂੰ ਨਿਸ਼ਾਨਾ ਬਣਾ ਰਹੇ ਹਨ। ਤਾਲਿਬਾਨੀ ਅੱਤਵਾਦੀ ਸਮੂਹ ਦੇ ਮੈਂਬਰ ਪੱਤਰਕਾਰ ਅਤੇ ਬੀਬੀ ਅਧਿਕਾਰ ਕਾਰਕੁਨ ਸਾਇਰਾ ਸਲੀਮ ਦੀ ਭਾਲ ਕਰ ਰਹੇ ਹਨ। ਸਾਇਰਾ ਸਲੀਮ ਨੇ ਤਾਲਿਬਾਨ ਦੇ ਸ਼ੋਸ਼ਣ ਖ਼ਿਲਾਫ਼ ਆਵਾਜ਼ ਚੁੱਕੀ ਸੀ। ਸਲੀਮ ਨੇ ਦੱਸਿਆ ਕਿ ਚਾਰ ਦਿਨ ਪਹਿਲਾਂ ਰਾਤ ਵੇਲੇ ਤਾਲਿਬਾਨ ਦੇ 6 ਮੈਂਬਰ ਉਸ ਦੇ ਘਰ ਆਏ ਸਨ ਅਤੇ ਦਰਵਾਜ਼ਾ ਖੜਕਾਇਆ ਸੀ। ਸਲੀਮ ਨੇ ਅੱਗੇ ਦੱਸਿਆ ਕਿ ਤਾਲਿਬਾਨੀ ਲੜਾਕਿਆਂ ਨੂੰ ਦੇਖਣ ਦੇ ਬਾਅਦ ਉਹ ਆਪਣੇ ਬੈੱਡ ਹੇਠਾਂ ਲੁਕ ਗਈ ਸੀ ਜਿਸ ਮਗਰੋਂ ਲੜਾਕਿਆਂ ਨੇ ਉਹਨਾਂ ਦੇ ਪਿਤਾ ਨੂੰ ਉਸ ਦੇ ਠਿਕਾਣਿਆਂ ਬਾਰੇ ਪੁੱਛਗਿੱਛ ਕੀਤੀ। ਪਿਤਾ ਨੇ ਲੜਾਕਿਆਂ ਨੂੰ ਦੱਸਿਆ ਕਿ ਉਹਨਾਂ ਦੀ ਬੇਟੀ ਘਰ ਵਿਚ ਨਹੀਂ ਹੈ। ਨਿਊਯਾਰਕ ਪੋਸਟ ਦੀ ਰਿਪੋਰਟ ਮੁਤਾਬਕ ਲੜਾਕੇ ਆਪਣੀ ਕਾਰ ਵਿਚ ਤਾਲਿਬਾਨੀ ਝੰਡੇ ਨਾਲ ਘਰ ਦੇ ਸਾਹਮਣੇ ਪਹੁੰਚੇ। ਉਸ ਨੇ ਕਿਹਾ ਕਿ ਇੱਥੇ ਪਹੁੰਚਣ ਦੇ ਬਾਅਦ ਇਸ ਬਾਰੇ ਸਵਾਲ ਪੁੱਛੇ ਕੀ ਮੈਨੂੰ ਆਪਣੀ ਜਾਨ ਗੁਆਉਣ ਦੇ ਡਰ ਹੈ।ਤਾਲਿਬਾਨ ਲੜਾਕਿਆਂ ਨੇ ਸਲੀਮ ਦੇ ਪਿਤਾ ਨੂੰ ਕਿਹਾ ਕਿ ਤੁਹਾਡੀ ਬੇਟੀ ਦੇ ਵਾਪਸ ਆਉਣ ‘ਤੇ ਅਸੀਂ ਉਸ ਨੂੰ ਦੇਖ ਲਵਾਂਗੇ। ਸਲੀਮ ਨੇ ਕਿਹਾ ਕਿ ਮੈਨੂੰ ਡਰ ਹੈ ਕਿ ਜੇਕਰ ਮੈਂ ਘਰੋਂ ਬਾਹਰ ਵੀ ਨਿਕਲਦੀ ਹਾਂ ਤਾਂ ਤਾਲਿਬਾਨ ਮੈਨੂੰ ਪਛਾਣ ਲਵੇਗਾ। ਅਫਗਾਨਿਸਤਾਨ ‘ਤੇ ਤਾਲਿਬਾਨ ਦਾ ਕਬਜ਼ਾ ਜਮਾਉਣ ਮਗਰੋਂ ਸਲੀਮ ਘਰੋਂ ਬਾਹਰ ਨਹੀਂ ਨਿਕਲੀ ਹੈ। ਸਲੀਮ ਦੇ ਨਾਲ-ਨਾਲ ਮਾਹਰਾਂ ਦਾ ਮੰਨਣਾ ਹੈ ਕਿ ਅੱਤਵਾਦੀ ਸਮੂਹ ਦੇ ਸ਼ਾਸਨ ਵਿਚ ਅਫਗਾਨ ਬੀਬੀਆਂ ਨੂੰ ਅਨਿਸ਼ਚਿਤ ਭਵਿੱਖ ਦਾ ਸਾਹਮਣਾ ਕਰਨਾ ਪੈ ਸਕਦਾ ਹੈ।ਇਸ ਤੋਂ ਪਹਿਲਾਂ ਇਕ ਸੁਰੱਖਿਆ ਅਤੇ ਅੱਤਵਾਦ ਵਿਸ਼ਲੇਸ਼ਕ ਸੱਜਣ ਗੋਹੇਲ ਨੇ ਇਕ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਕਿਹਾ ਸੀ ਕਿ ਬੀਬੀਆਂ ਤਾਲਿਬਾਨ ਤੋਂ ਡਰੀਆਂ ਹੋਈਆਂ ਹਨ। ਉਹਨਾਂ ਨੇ ਕਿਹਾ ਕਿ ਮੈਂ ਜਿਹੜੀਆਂ ਅਫਗਾਨ ਬੀਬੀਆਂ ਨਾਲ ਗੱਲ ਕੀਤੀ ਹੈ ਉਹ ਬਹੁਤ ਡਰੀਆਂ ਹੋਈਆਂ ਹਨ। ਉਹਨਾਂ ਨੇ ਅੱਗੇ ਕਿਹਾ ਕਿ ਬੀਬੀਆਂ ਦਾ ਮੰਨਣਾ ਹੈ ਕਿ ਅਸੀਂ 1990 ਦੇ ਦਹਾਕੇ ਵਿਚ ਜੋ ਹਾਲਾਤ ਦੇਖੇ ਸਨ ਉਹਨਾਂ ਦੀ ਕੁਝ ਹੱਦ ਤੱਕ ਵਾਪਸੀ ਹੋ ਚੁੱਕੀ ਹੈ। ਕੰਮਕਾਜੀ ਔਰਤਾਂ ਵਿੱਚ ਖਾਸ ਕਰਕੇ ਡਰ ਦਾ ਮਹੌਲ ਹੈ। 

Comment here