ਅਪਰਾਧਸਿਆਸਤਖਬਰਾਂ

ਲੀਬੀਆ ‘ਚ ਫਸੇ ਚਾਰ ਭਾਰਤੀ ਵਤਨ ਪਰਤੇ

ਨਵੀਂ ਦਿੱਲੀ-ਲੀਬੀਆ ‘ਚ ਫਸੇ 12 ਭਾਰਤੀਆਂ ਚੋਂ 4 ਭਾਰਤ ਪਰਤ ਗਏ ਹਨ। ਭਾਰਤ ਪਰਤ ਕੇ ਉਨ੍ਹਾਂ ਨੇ ਸਰਕਾਰ ਦਾ ਧੰਨਵਾਦ ਕੀਤਾ ਹੈ। ਦੱਸ ਦੇਈਏ ਕਿ ਨੌਜਵਾਨ ਟਰੈਵਲ ਏਜੰਟ ਦੇ ਝਾਂਸੇ ‘ਚ ਆ ਕੇ ਵਿਦੇਸ਼ ‘ਚ ਫਸ ਗਏ ਸਨ। ਦੇਸ਼ ਪਰਤੇ ਭਾਰਤੀਆਂ ‘ਚੋਂ 3 ਪੰਜਾਬ ਤੇ 1 ਬਿਹਾਰ ਦਾ ਰਹਿਣ ਵਾਲਾ, ਲੁਧਿਆਣਾ, ਫਗਵਾੜਾ ਅਤੇ ਅਨੰਦਪੁਰ ਦੇ ਨੌਜਵਾਨ ਪਰਤੇ ਹਨ। ਅਜੇ ਵੀ 8 ਭਾਰਤੀ ਵਿਦੇਸ਼ ਚ ਫਸੇ ਹਨ। ਦੱਸ ਦੇਈਏ ਕਿ ਪੰਜਾਬ, ਹਿਮਾਚਲ ਅਤੇ ਬਿਹਾਰ ਦੇ 12 ਨੌਜਵਾਨ ਪੈਸੇ ਕਮਾਉਣ ਲਈ ਲੀਬੀਆ ਗਏ ਸਨ, ਪਰ ਉੱਥੇ ਹੀ ਫਸ ਗਏ। ਉਨ੍ਹਾਂ ਨੇ ਸਰਕਾਰ ਤੋਂ ਸੁਰੱਖਿਅਤ ਬਾਹਰ ਕੱਢਣ ਲਈ ਵੀਡੀਓ ਸੋਸ਼ਲ ਮੀਡੀਆ ‘ਤੇ ਸ਼ੇਅਰ ਕਰਨ ਦੀ ਬੇਨਤੀ ਕੀਤੀ ਸੀ।

Comment here