ਅਪਰਾਧਸਿਆਸਤਖਬਰਾਂ

ਲਖੀਮਪੁਰ ਕਾਂਡ ਨੂੰ ਲੈ ਕੇ ਸੁਪਰੀਮ ਕੋਰਟ ਸਖਤ, ਸਟੇਟਸ ਰਿਪੋਰਟ ਮੰਗੀ

ਅਸ਼ੀਸ਼ ਮਿਸ਼ਰਾ ਦੇ ਦੋ ਕਰੀਬੀਆਂ ਸਮੇਤ ਕਈ ਪੁਲਸ ਦੀ ਹਿਰਾਸਤ ਚ

ਨਵੀਂ ਦਿੱਲੀ-ਲਖੀਮਪੁਰ ਕਾਂਡਨੂੰ ਲੈ ਕੇ ਸੁਪਰੀਮ ਕੋਰਟ ਦਾ ਰੁਖ ਕੁਝ ਸਖਤ ਦਿਸ ਰਿਹਾ ਹੈ, ਯੂ ਪੀ ਸਰਕਾਰ ਨੂੰ  ਸਵਾਲ ਕੀਤਾ ਹੈ ਕਿ ਇਸ ਮਾਮਲੇ ਚ ਹੁਣ ਤਕ ਕਿੰਨੇ ਗ੍ਰਿਫਤਾਰ ਕੀਤੇ? ਸਟੇਟਸ ਰਿਪੋਰਟ ਫਾਈਲ ਕਰੋ। ਮਾਮਲੇ ਦੀ ਸੁਣਵਾਈ ਕੱਲ ਫੇਰ ਹੋਣੀ ਹੈ। ਲਖੀਮਪੁਰ ਘਟਨਾ ਦਾ ਖੁਦ ਨੋਟਿਸ ਲੈਂਦਿਆਂ ਸੁਪਰੀਮ ਕੋਰਟ ਨੇ ਅਜ ਇਸ ਮਾਮਲੇ ਦੀ ਸੁਣਵਾਈ ਕੀਤੀ। ਸੀਜੇਆਈ ਨੇ ਸੁਣਵਾਈ ਦੇ ਸ਼ੁਰੂ ਵਿੱਚ ਕਿਹਾ ਕਿ ਦੋ ਵਕੀਲਾਂ ਨੇ ਵੀ ਇਸ ਘਟਨਾ  ਬਾਰੇ ਕਾਰਵਾਈ ਲਈ ਲਿਖਿਆ ਸੀ। ਅਦਾਲਤ ਚ ਸਰਕਾਰ ਦੇ ਵਕੀਲ ਨੇ ਦਸਿਆ ਕਿ ਜਾਂਚ ਲਈ ਸੇਵਾਮੁਕਤ ਜੱਜਾਂ ਦੀ ਇੱਕ ਕਮੇਟੀ ਬਣਾਈ ਗਈ ਹੈ। ਹਲਫ਼ਨਾਮੇ ਰਾਹੀਂ ਭਲਕੇ ਸੁਪਰੀਮ ਕੋਰਟ ਨੂੰ ਦੱਸਾਂਗੇ। ਲਖੀਮਪੁਰ ਖੀਰੀ ਹਿੰਸਾ ਮਾਮਲੇ ਦੀ ਜਾਂਚ ਲਈ ਇੱਕ ਮੈਂਬਰੀ ਜਾਂਚ ਕਮਿਸ਼ਨ ਦਾ ਗਠਨ ਕੀਤਾ ਗਿਆ ਹੈ। ਇਲਾਹਾਬਾਦ ਹਾਈ ਕੋਰਟ ਦੇ ਸਾਬਕਾ ਜੱਜ ਪ੍ਰਦੀਪ ਕੁਮਾਰ ਸ੍ਰੀਵਾਸਤਵ ਦੋ ਮਹੀਨਿਆਂ ਚ ਜਾਂਚ ਮੁਕੰਮਲ ਕਰਨਗੇ।

ਇਸ ਦੌਰਾਨ ਖਬਰ ਆ ਰਹੀ ਹੈ ਕਿ ਲਖੀਮਪੁਰ ਹਿੰਸਾ ਮਾਮਲੇ ਵਿੱਚ ਯੂ ਪੀ ਪੁਲਸ ਨੇ ਦੋ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਲਵ ਕੁਸ਼ ਅਤੇ ਆਸ਼ੀਸ਼ ਪਾਂਡੇ , ਇਹ ਦੋਵੇਂ ਆਸ਼ੀਸ਼ ਮਿਸ਼ਰਾ ਦੇ ਸਾਥੀ ਦੱਸੇ ਜਾਂਦੇ ਹਨ। ਇਸ ਤੋਂ ਇਲਾਵਾ ਪੰਜ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਅਸ਼ੀਸ਼ ਮਿਸ਼ਰਾ ਦੀ ਗਿਰਫਤਾਰੀ ਲਈ ਪੁਲਸ ਛਾਪਾਮਾਰੀ ਕਰ ਰਹੀ ਹੈ।

Comment here