ਅਪਰਾਧਸਿਆਸਤਖਬਰਾਂਚਲੰਤ ਮਾਮਲੇ

ਰੇਡ ਤੋਂ ਪਹਿਲਾਂ ਚੰਨੀ ਨੇ ਪੈਸਾ ਚੰਡੀਗੜ੍ਹ ਕੋਠੀ ਭੇਜ ਦਿੱਤਾ ਸੀ: ਸੁਖਬੀਰ

ਗੁਰਦਾਸਪੁਰ-ਈਡੀ ਵੱਲੋਂ ਸੀਐੱਮ ਚੰਨੀ ਦੇ ਭਾਣਜੇ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਚੰਨੀ ਹਰ ਵਿਰੋਧੀ ਧਿਰ ਦੇ ਨਿਸ਼ਾਨੇ ਤੇ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਚੰਨੀ ਅਤੇ ਕਾਂਗਰਸ ਤੇ ਸ਼ਬਦੀ ਹਮਲਾ ਕਰਦੇ ਹੋਏ ਕਿਹਾ ਹੈ ਕਿ ਜਿਸ ਦੇ ਘਰੋਂ 10 ਕਰੋੜ ਰੁਪਏ ਰੇਤੇ ਦਾ ਲੱਭਿਆ ਹੈ, ਉਸ ਨੂੰ ਇਸ ਪਾਰਟੀ ਨੇ ਮੁੱਖ ਮੰਤਰੀ ਉਮੀਦਵਾਰ ਬਣਾ ਦਿੱਤਾ ਹੈ। ਉਨ੍ਹਾਂ ਚੰਨੀ ਉਪਰ ਇਲਜਾਮ ਲਗਾਉਂਦੇ ਹੋਏ ਕਿਹਾ ਕਿ ਚਰਨਜੀਤ ਚੰਨੀ ਦੀ ਸੁਰੱਖਿਆ ਵਿਚ ਤਾਇਨਾਤ ਅਫਸਰ ਮੇਰੇ ਨਾਲ ਵੀ ਰਹੇ ਹਨ, ਉਨ੍ਹਾਂ ਨੇ ਮੈਨੂੰ ਦੱਸਿਆ ਹੈ ਕਿ ਜਦੋਂ ਪੰਜਾਬ ਵਿਚ ਕੇਂਦਰੀ ਏਜੰਸੀ ਦੀ ਰੇਡ ਪਈ ਸੀ ਤਾਂ ਉਸ ਨੇ (ਚੰਨੀ) ਆਪਣੇ ਘਰੋਂ ਮਰਿੰਡੇ ਤੋਂ ਪੁਲਿਸ ਦੀ ਗੱਡੀਆਂ ਰਾਹੀਂ ਬੈਗਾਂ ਵਿਚ ਪੈਸਾ ਭਰ ਕੇ ਆਪਣੀ ਚੰਡੀਗੜ੍ਹ ਕੋਠੀ ਵਿਚ ਭੇਜਿਆ ਸੀ। ਉਨ੍ਹਾਂ ਕਿਹਾ ਕਿ ਸਰਕਾਰ ਬਣਨ ਉਤੇ ਸਭ ਤੋਂ ਪਹਿਲਾਂ ਝੂਠੇ ਪਰਚੇ ਤੇ ਗਲਤ ਕਾਰਵਾਈਆਂ ਕਰਨ ਵਾਲੇ ਅਫਸਰਾਂ ਨੂੰ ਨੌਕਰੀ ਤੋਂ ਕੱਢਿਆ ਜਾਵੇਗਾ। ਅਜਿਹੇ ਅਫਸਰਾਂ ਤੇ ਇਨ੍ਹਾਂ ਦਾ ਸਾਥ ਦੇਣ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ।

Comment here