ਰੋਮ- ਯੂਰੋਪ ਵਿੱਚ ਮਹਿੰਗਾਈ ਲਗਾਤਾਰ ਚੌਥੇ ਮਹੀਨੇ ਰਿਕਾਰਡ ਉੱਚ ਪੱਧਰ ‘ਤੇ ਪਹੁੰਚ ਗਈ, ਇਸ ਬਾਰੇ ਸਵਾਲ ਉਠਾਏ ਗਏ ਕਿ ਕੇਂਦਰੀ ਬੈਂਕ ਨੂੰ ਲੋਕਾਂ ਦੇ ਬਟੂਏ ਦੇ ਦਰਦ ਨੂੰ ਘੱਟ ਕਰਨ ਲਈ ਕਦੋਂ ਕਦਮ ਚੁੱਕਣਾ ਚਾਹੀਦਾ ਹੈ ਜਦੋਂ ਕਿ ਯੂਕਰੇਨ ‘ਤੇ ਰੂਸ ਦੇ ਹਮਲੇ ਨੇ ਵਿਸ਼ਵ ਅਰਥਵਿਵਸਥਾ ਨੂੰ ਹਿਲਾ ਦਿੱਤਾ ਹੈ। ਲੋਕਾਂ ਹਾਲੇ ਹੋਰ ਮੁਸੀਬਤਾਂ ਦਾ ਸਾਹਮਣਾ ਕਰਨ ਲਈ ਤਿਆਰ ਬਰ ਤਿਆਰ ਰਹਿਣਾ ਚਾਹੀਦਾ ਹੈ ਕਿਉਂਕਿ ਕਈ ਦਿਨਾਂ ਤੋਂ ਰੂਸ ਅਤੇ ਯੂਕ੍ਰੇਨ ਦਰਮਿਆਨ ਲੜਾਈ ਹੋ ਰਹੀ ਹੈ, ਜਿਸ ਵਿਚ ਜਿੱਥੇ ਇਨ੍ਹਾਂ ਦੇਸ਼ਾਂ ਦੇ ਨਾਗਰਿਕਾਂ ਦਾ ਜਾਨੀ ਨੁਕਸਾਨ ਹੋ ਰਿਹਾ ਹੈ, ਉੱਥੇ ਹੀ ਵੱਡੀ ਗਿਣਤੀ ਵਿੱਚ ਨਾਗਰਿਕਾਂ ਨੂੰ ਆਪਣਾ ਦੇਸ਼ ਛੱਡਣਾ ਪੈ ਰਿਹਾ ਹੈ। ਇਸ ਲੜਾਈ ਦਾ ਸਿੱਧਾ ਅਸਰ ਦੂਸਰੇ ਦੇਸ਼ਾਂ ਦੇ ਲੋਕਾਂ ‘ਤੇ ਵੀ ਪੈ ਰਿਹਾ ਹੈ। ਇਟਲੀ ਵਿੱਚ ਪੈਟਰੋਲ, ਡੀਜਲ ਅਤੇ ਗੈਸ ਦੀਆਂ ਕੀਮਤਾਂ ਆਸਮਾਨ ਨੂੰ ਛੂਹ ਰਹੀਆਂ ਹਨ, ਜਿਸ ਵਿੱਚ ਪੈਟਰੋਲ 2 ਯੂਰੋ ਤੋਂ ਉੱਪਰ ਟੱਪ ਚੁੱਕਾ ਹੈ ਅਤੇ ਡੀਜਲ ਵੀ ਇਸਦੇ ਨੇੜੇ ਤੇੜੇ ਹੀ ਹੈ। ਕਈ ਜਗ੍ਹਾ ਤਾਂ ਇਹ ਵੀ 2 ਯੂਰੋ ਦੇ ਪਾਰ ਕਰ ਚੁੱਕਾ ਹੈ, ਜਿਸ ਦਾ ਅਸਰ ਹੋਰਨਾਂ ਚੀਜ਼ਾਂ ਦੇ ਰੇਟਾਂ ‘ਤੇ ਵੀ ਪਵੇਗਾ। ਪੂਰੀ ਦੁਨੀਆਂ ਜਿੱਥੇ ਕੋਰੋਨਾ ਮਹਾਮਾਰੀ ਦਾ ਸਾਹਮਣਾ ਕਰ ਰਹੀ ਹੈ, ਜਿਸ ਕਾਰਨ ਪਹਿਲਾਂ ਹੀ ਲੋਕਾਂ ਦੇ ਕਾਰੋਬਾਰਾਂ ‘ਤੇ ਵੱਡਾ ਅਸਰ ਪਿਆ ਹੈ, ਪਿਛਲੇ ਕੁੱਝ ਦਿਨਾਂ ਤੋਂ ਕੋਰੋਨਾ ਦੇ ਕੇਸਾਂ ਵਿੱਚ ਆਈ ਕਮੀ ਨੇ ਦੁਬਾਰਾ ਗੱਡੀ ਲੀਹ ‘ਤੇ ਆਉਣ ਦੀ ਆਸ ਬੱਝੀ ਸੀ ਪਰ ਰੂਸ-ਯੂਕ੍ਰੇਨ ਦਰਮਿਆਨ ਲੜਾਈ ਨਾਲ ਵਧੀਆਂ ਕੀਮਤਾਂ ਨੇ ਸਾਰੀਆ ਆਸਾਂ ‘ਤੇ ਪਾਣੀ ਫੇਰ ਦਿੱਤਾ ਹੈ। ਮਜ਼ਦੂਰ ਵਰਗ ਲਈ ਵੀ ਇਹ ਲੜਾਈ ਮੁਸ਼ਕਲਾਂ ਲੈਕੇ ਆਈ ਹੈ, ਕਿਉਂਕਿ ਵਧੀਆਂ ਕੀਮਤਾਂ ਉਹਨਾਂ ਲਈ ਉਸੇ ਤਨਖਾਹ ਵਿੱਚ ਗੁਜਾਰਾ ਕਰਨਾ ਬਹੁਤ ਮੁਸ਼ਕਿਲ ਜਿਹਾ ਜਾਪਦਾ ਹੈ। ਕੋਰੋਨਾ ਵਾਇਰਸ ਕਾਰਨ ਪਹਿਲਾਂ ਹੀ ਆਰਥਿਕ ਤੌਰ ‘ਤੇ ਝੰਬੇ ਲੋਕਾਂ ਲਈ ਇਹ ਲੜਾਈ ਹੋਰ ਵੀ ਜ਼ਿਆਦਾ ਲੱਕ ਤੋੜਨ ਵਾਲੀ ਸਾਬਤ ਹੋਵੇਗੀ।
ਰੂਸ-ਯੂਕਰੇਨ ਯੁੱਧ ਦਾ ਪ੍ਰਭਾਵ: ਯੂਰਪ ਚ ਮਹਿੰਗਾਈ ਰਿਕਾਰਡ ਉੱਚਾਈ ‘ਤੇ

Comment here