ਕੀਵ-ਕਰੀਬ ਨੌੰ ਦਿਨ ਤੋਂ ਰੂਸ ਅਤੇ ਯੂਕਰੇਨ ਵਿਚਾਲੇ ਜੰਗ ਚੱਲ ਰਹੀ ਹੈ, ਜਿਸ ਦਾ ਖਮਿਆਜ਼ਾ ਆਮ ਲੋਕਾਂ ਦੇ ਨਾਲ ਨਾਲ ਓਥੇ ਆਪਣੇ ਸੁਨਹਿਰੇ ਭਵਿਖ ਲਈ ਪੜਨ ਗਏ ਪ੍ਰਵਾਸੀ ਨੌਜਵਾਨ ਵੀ ਹੋ ਭੁਗਤ ਰਹੇ ਹਨ। ਇਕ ਭਾਰਤੀ ਨੌਜਵਾਨ ਨਵੀਨ ਸ਼ੇਖਰਪਾ ਦੀ ਰੂਸੀ ਹਮਲੇ ਚ ਜਾਨ ਚਲੀ ਗਈ ਸੀ, ਤੇ ਹੁਣ ਫੇਰ ਯੂਕਰੇਨ ਦੀ ਰਾਜਧਾਨੀ ‘ਚ ਰੂਸੀ ਗੋਲਾਬਾਰੀ ‘ਚ ਇੱਕ ਭਾਰਤੀ ਵਿਦਿਆਰਥੀ ਨੂੰ ਗੋਲੀ ਲੱਗਣ ਤੋਂ ਬਾਅਦ ਹਸਪਤਾਲ ‘ਚ ਭਰਤੀ ਕਰਵਾਉਣਾ ਪਿਆ। ਸ਼ਹਿਰੀ ਹਵਾਬਾਜ਼ੀ ਰਾਜ ਮੰਤਰੀ ਜਨਰਲ ਵੀਕੇ ਸਿੰਘ ਨੇ ਵੀਰਵਾਰ ਨੂੰ ਪੋਲੈਂਡ ਦੇ ਰਜ਼ੇਜ਼ੋ ਹਵਾਈ ਅੱਡੇ ‘ਤੇ ਇਹ ਜਾਣਕਾਰੀ ਦਿੱਤੀ। ਹਮਲਿਆਂ ਕਾਰਨ ਯੂਰਪ ਦੇ ਸਭ ਤੋਂ ਵੱਡੇ ਪਰਮਾਣੂ ਪਾਵਰ ਪਲਾਂਟ ਜ਼ਪੋਰੀਜ਼ੀਆ ਨੂੰ ਵੀ ਅੱਗ ਲੱਗ ਗਈ। ਮਿਜ਼ਾਈਲ ਦਾਗੇ ਜਾਣ ਤੋਂ ਬਾਅਦ ਪਰਮਾਣੂ ਊਰਜਾ ਪਲਾਂਟ ਸੜਨਾ ਸ਼ੁਰੂ ਹੋ ਗਿਆ। ਇਹ ਵੀ ਦੱਸ ਦੇਈਏ ਕਿ ਯੂਕਰੇਨ ਤੋਂ ਭਾਰਤੀ ਯਾਤਰੀਆਂ ਨੂੰ ਲੈ ਕੇ ਭਾਰਤੀ ਹਵਾਈ ਸੈਨਾ ਦੇ ਸੀ-17 ਜਹਾਜ਼ ਦੇਸ਼ ਲਗਾਤਾਰ ਆ ਰਹੇ ਹਨ, ਜਲਦੀ ਹੀ ਸਾਰੇ ਭਾਰਤੀਆਂ ਦੀ ਸੁਰਖਿਅਤ ਵਾਪਸੀ ਦੀ ਉਮੀਦ ਹੈ।
Comment here