ਬਾੜਮੇਰ-ਇੱਥੇ ਇਕ ਧਾਰਮਿਕ ਸਮਾਗਮ ਵਿੱਚ ਬਾਬਾ ਰਾਮਦੇਵ ਵੱਲੋਂ ਦਿੱਤੇ ਕਥਿਤ ਵਿਵਾਦਤ ਬਿਆਨ ਤੋਂ ਬਾਅਦ ਬਾੜਮੇਰ ਦੇ ਚੌਹਟਨ ਥਾਣੇ ‘ਚ ਮਾਮਲਾ ਦਰਜ ਕਰਾਉਣ ਵਾਲੇ ਸ਼ਿਕਾਇਤਕਰਤਾ ਨੇ ਦੱਸਿਆ ਹੈ ਕਿ ਉਸ ਨੂੰ ਝਾਂਸੇ ਵਿਚ ਲੈ ਕੇ ਮਾਮਲਾ ਦਰਜ ਕਰਵਾਇਆ ਗਿਆ ਹੈ।ਸ਼ਿਕਾਇਤਕਰਤਾ ਨੇ ਬਾੜਮੇਰ ਦੇ ਜ਼ਿਲ੍ਹਾ ਕੁਲੈਕਟਰ ਅਤੇ ਪੁਲਿਸ ਸੁਪਰਡੈਂਟ ਨੂੰ ਮਿਲ ਕੇ ਇਸ ਸਬੰਧ ਵਿਚ ਮੰਗ ਪੱਤਰ ਸੌਂਪਿਆ ਹੈ, ਜਿਸ ਵਿਚ ਮੰਗ ਕੀਤੀ ਗਈ ਹੈ ਕਿ ਕੋਈ ਮਾਮਲਾ ਦਰਜ ਨਾ ਕੀਤਾ ਜਾਵੇ। ਉਸ ਨੂੰ ਝਾਂਸੇ ਵਿਚ ਲੈ ਕੇ ਜਾਅਲੀ ਦਸਤਖਤ ਕਰਵਾਏ ਗਏ। ਉਹ ਕੋਈ ਕੇਸ ਨਹੀਂ ਚਾਹੁੰਦਾ। ਦਰਅਸਲ, ਯੋਗ ਗੁਰੂ ਬਾਬਾ ਰਾਮਦੇਵ ਦੇ ਖਿਲਾਫ ਭਾਰਤੀ ਦੰਡਾਵਲੀ ਦੀ ਧਾਰਾ 153-ਏ, 295-ਏ ਅਤੇ 298 ਦੇ ਤਹਿਤ ਬਾੜਮੇਰ ਜ਼ਿਲੇ ਦੇ ਚੌਹਟਨ ਪੁਲਿਸ ਸਟੇਸ਼ਨ ‘ਚ ਮਾਮਲਾ ਦਰਜ ਕੀਤਾ ਗਿਆ ਸੀ।
ਸ਼ਿਕਾਇਤਕਰਤਾ ਪਠਾਈ ਖਾਨ ਪੁੱਤਰ ਮਾਠੀਨਾ ਖਾਨ ਨੇ ਸੋਮਵਾਰ ਨੂੰ ਬਾੜਮੇਰ ਦੇ ਪੁਲਿਸ ਸੁਪਰਡੈਂਟ ਅਤੇ ਜ਼ਿਲਾ ਕੁਲੈਕਟਰ ਨੂੰ ਇਕ ਮੰਗ ਪੱਤਰ ਸੌਂਪ ਕੇ ਉਸ ਦੇ ਨਾਂ ‘ਤੇ ਦਰਜ ਕੀਤੇ ਗਏ ਕੇਸ ਬਾਰੇ ਅਣਜਾਣਤਾ ਪ੍ਰਗਟਾਈ। ਉਸ ਨੇ ਕਿਹਾ ਕਿ ਉਸ ਨੂੰ ਝਾਂਸੇ ਵਿਚ ਲੈ ਕੇ ਦਸਤਖਤ ਕਰਵਾਏ ਗਏ ਸਨ। ਇਹ ਗਲਤ ਹੈ। ਉਹ ਨਹੀਂ ਚਾਹੁੰਦਾ ਕਿ ਦਰਜ ਐਫਆਈਆਰ ‘ਤੇ ਕੋਈ ਅਗਾਊਂ ਕਾਰਵਾਈ ਕੀਤੀ ਜਾਵੇ।
ਸ਼ਿਕਾਇਤਕਰਤਾ ਨੇ ਕਿਹਾ ਕਿ ਉਹ ਨਹੀਂ ਚਾਹੁੰਦੇ ਕਿ ਬਾਬਾ ਰਾਮਦੇਵ ‘ਤੇ ਕਿਸੇ ਤਰ੍ਹਾਂ ਦਾ ਮਾਮਲਾ ਦਰਜ ਹੋਵੇ। ਨਾ ਹੀ ਉਸ ਨੇ ਇਹ ਕੇਸ ਦਰਜ ਕਰਵਾਇਆ ਹੈ। ਸ਼ਿਕਾਇਤਕਰਤਾ ਦਾ ਕਹਿਣਾ ਹੈ ਕਿ ਉਸ ਦਾ ਜ਼ਮੀਨੀ ਵਿਵਾਦ ਅਦਾਲਤ ਵਿੱਚ ਚੱਲ ਰਿਹਾ ਸੀ। ਵਕੀਲ ਨੇ ਉਸ ਨੂੰ ਇਸ ਲਈ ਬੁਲਾਇਆ ਸੀ। ਥਾਣੇ ਬੁਲਾ ਕੇ ਜਦੋਂ ਉਸ ਨੂੰ ਦਸਤਖਤ ਕਰਵਾਉਣ ਲਈ ਕਿਹਾ ਗਿਆ ਤਾਂ ਉਸ ਨੇ ਇਸ ਮਾਮਲੇ ਵਿੱਚ ਵਕੀਲ ਅਤੇ ਥਾਣੇਦਾਰ ਨੂੰ ਵੀ ਸੂਚਿਤ ਕਰ ਦਿੱਤਾ ਸੀ ਕਿ ਉਹ ਕੋਈ ਕੇਸ ਦਰਜ ਨਹੀਂ ਕਰਵਾਉਣਾ ਚਾਹੁੰਦਾ। ਸ਼ਿਕਾਇਤਕਰਤਾ ਅਨੁਸਾਰ ਨਾ ਹੀ ਮੇਰੀ ਬਾਬਾ ਰਾਮਦੇਵ ਨਾਲ ਕੋਈ ਨਰਾਜ਼ਗੀ ਹੈ।
ਰਾਮਦੇਵ ਖਿਲਾਫ ਸ਼ਿਕਾਇਤ ਦੇਣ ਵਾਲੇ ਸ਼ਖਸ ਨੇ ਕੇਸ ਵਾਪਸ ਲਿਆ


Comment here