ਸਿਆਸਤਖਬਰਾਂਚਲੰਤ ਮਾਮਲੇਦੁਨੀਆ

ਯੂਕਰੇਨ ਯੁੱਧ ਚ ਪੌਲੈਂਡ ਦੇ ਵਿਅਕਤੀ ਨੇ ਸੈਂਕੜੇ ਬਿੱਲੀਆਂ ਤੇ ਕੁੱਤੇ ਬਚਾਏ

ਵਾਰਸਾ-ਯੂਕਰੇਨ ਅਤੇ ਰੂਸ ਵਿਚਾਲੇ ਕਾਫੀ ਦਿਨਾਂ ਤੋਂ ਜੰਗ ਲਗਾਤਾਰ ਚੱਲ ਰਹੀ ਹੈ। ਇਸ ਜੰਗ ਦੇ ਕਾਰਨ ਕਾਫੀ ਲੋਕ ਮਾਰੇ ਗਏ ਗਏ ਹਨ ਅਤੇ ਕਈ ਲੋਕਾਂ ਨੂੰ ਦੇਸ਼ ਛੱਡ ਕੇ ਭੱਜਣਾ ਪਿਆ ਹੈ। ਇਸ ਜੰਗ ਦੌਰਾਨ ਜਾਨਵਰ ਵੀ ਜੰਗ ਦੀ ਸਥਿਤੀ ਵਿੱਚ ਫਸੇ ਹੋਏ ਹਨ। ਅਜਿਹੇ ‘ਚ ਇਕ 32 ਸਾਲਾ ਵਿਅਕਤੀ ਜਾਨਵਰਾਂ ਲਈ ਮਸੀਹਾ ਬਣ ਕੇ ਸਾਹਮਣੇ ਆਇਆ ਹੈ। ਇਸ ਵਿਅਕਤੀ ਨੇ 15 ਦਿਨਾਂ ‘ਚ 200 ਬਿੱਲੀਆਂ ਅਤੇ 60 ਕੁੱਤਿਆਂ ਨੂੰ ਬਚਾ ਕੇ ਸੁਰੱਖਿਅਤ ਥਾਂ ‘ਤੇ ਪਹੁੰਚਾਇਆ ਹੈ। ਪੋਲੈਂਡ ਦੇ ਰਹਿਣ ਵਾਲੇ ਜੈਕਬ ਕੋਟੋਵਿਕਜ਼ ਨੇ ਲਵੀਵ ਸ਼ਹਿਰ ਵਿੱਚ ਜਾਨਵਰਾਂ ਨੂੰ ਬਚਾਉਣ ਲਈ ਇੱਕ ਮੁਹਿੰਮ ਚਲਾਈ ਹੈ। ਪਾਲਤੂ ਜਾਨਵਰ ਮਾਨਸਿਕ ਅਤੇ ਸਰੀਰਕ ਤੌਰ ‘ਤੇ ਹੌਲੀ-ਹੌਲੀ ਠੀਕ ਹੋ ਰਹੇ ਹਨ। ਜੈਕਬ ਨੇ ਸਾਸ਼ਾ ਨਾਮ ਦੀ ਇੱਕ ਪਿਗਮੀ ਬੱਕਰੀ ਦੇ 2 ਮਹੀਨੇ ਦੇ ਬੱਚੇ ਨੂੰ ਵੀ ਬਚਾਇਆ ਹੈ। ਰਿਪੋਰਟ ਮੁਤਾਬਕ ਜੈਕਬ ਜਦੋਂ ਪੋਲੈਂਡ ਤੋਂ ਵਾਪਸ ਪਰਤਿਆ ਤਾਂ ਬਿੱਲੀਆਂ ਕੁਝ ਦਿਨਾਂ ਤੱਕ ਡਰ ਦੇ ਸਾਏ ਹੇਠ ਸਨ। ਲਵੀਵ ਤੋਂ ਸਰਹੱਦ ਪਾਰ ਕਰਨ ਲਈ ਆਮ ਤੌਰ ‘ਤੇ ਇਕ ਦਿਨ ਲੱਗ ਜਾਂਦਾ ਹੈ, ਪਰ ਭੀੜ ਕਾਰਨ ਇਸ ਵਿਚ ਲੰਬਾ ਸਮਾਂ ਲੱਗ ਗਿਆ। ਜੈਕਬ ਅਨੁਸਾਰ ਉਸ ਨੇ ਪਸ਼ੂਆਂ ਨੂੰ ਉੱਥੋਂ ਕੱਢਣ ਲਈ 12 ਲੱਖ ਰੁਪਏ ਵਿੱਚ ਦੋ ਕਾਰਾਂ ਖਰੀਦੀਆਂ ਸਨ। ਜੈਕਬ ਕੋਟੋਵਿਕਜ਼ ਏਡੀਏ ਫਾਊਂਡੇਸ਼ਨ ਵਿੱਚ ਪਸ਼ੂਆਂ ਦੇ ਡਾਕਟਰ ਵਜੋਂ ਕੰਮ ਕਰ ਰਿਹਾ ਹੈ। ਜੈਕਬ ਕੋਲ ਕਰੀਬ 15 ਸਾਲਾਂ ਤੋਂ ਚੱਲ ਰਹੀ ਸੰਸਥਾ (ਏ.ਡੀ.ਏ.) ਦੇ ਨਾਲ-ਨਾਲ ਇਕ ਪ੍ਰਾਈਵੇਟ ਵੈਟਰਨਰੀ ਹਸਪਤਾਲ ਵੀ ਹੈ, ਜਿਸ ਵਿਚ ਲੋਕਾਂ ਨੂੰ ਮੁਫਤ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ।

Comment here