ਨਵੀਂ ਦਿੱਲੀ : ਨਾਟੋ ਯੂਕਰੇਨ ’ਤੇ ਰੂਸ ਦੀ ਲੜਾਈ ਦਾ ਕੇਂਦਰ ਬਿੰਦੂ ਬਣ ਗਿਆ ਹੈ। ਜਿਸ ‘ਤੇ ਸਾਰੇ ਦੇਸ਼ਾਂ ਨੇ ਇਤਰਾਜ਼ ਜਤਾਇਆ ਹੈ ਅਤੇ ਰੂਸ ਦੀ ਇਸ ਕਾਰਵਾਈ ਦੀ ਨਿੰਦਾ ਕੀਤੀ ਹੈ। ਅਮਰੀਕਾ ਨੇ ਅੱਜ ਸਵੇਰੇ ਯੂਕਰੇਨ ’ਤੇ ਰੂਸੀ ਹਮਲੇ ਦਾ ਨਾਟੋ ਜਵਾਬ ਦੇਣ ਦਾ ਵਾਅਦਾ ਕੀਤਾ। ਹੁਣ ਇਸ ਮਾਮਲੇ ਵਿੱਚ ਇੱਕ ਵੱਡੀ ਅਪਡੇਟ ਸਾਹਮਣੇ ਆਈ ਹੈ। ਜਿਸ ‘ਚ ਦੱਸਿਆ ਗਿਆ ਹੈ ਕਿ ਨਾਟੋ ਦੇਸ਼ਾਂ ਨੇ ਰੂਸ ਖਿਲਾਫ ਕਾਰਵਾਈ ਦੀ ਪਹਿਲ ਸ਼ੁਰੂ ਕਰ ਦਿੱਤੀ ਹੈ। ਯੂਕਰੇਨ ‘ਤੇ ਹਮਲੇ ਤੋਂ ਬਾਅਦ ਨਾਟੋ ਦੇਸ਼ਾਂ ਦੀ ਵੱਡੀ ਬੈਠਕ ‘ਚ ਇਹ ਫੈਸਲਾ ਲਿਆ ਗਿਆ ਹੈ। ਇਸ ਬੈਠਕ ‘ਚ ਨਾਟੋ ਨੇ ਕਿਹਾ ਹੈ ਕਿ ਉਹ ਸਹਿਯੋਗੀਆਂ ਦੀ ਰੱਖਿਆ ਲਈ ਵਚਨਬੱਧ ਹੈ। ਤੁਹਾਨੂੰ ਦੱਸ ਦੇਈਏ ਕਿ ਨਾਟੋ ਦੁਨੀਆ ਭਰ ਦੇ ਸਾਰੇ ਦੇਸ਼ਾਂ ਦਾ ਇੱਕ ਫੌਜੀ ਸੰਗਠਨ ਹੈ, ਜਿਸ ਨੂੰ ਅਜਿਹੇ ਯੁੱਧ ਦੀ ਸਥਿਤੀ ਲਈ ਬਣਾਇਆ ਗਿਆ ਹੈ। ਜੇਕਰ ਨਾਟੋ ‘ਚ ਸ਼ਾਮਲ ਕਿਸੇ ਦੇਸ਼ ‘ਤੇ ਹਮਲਾ ਹੁੰਦਾ ਹੈ ਤਾਂ ਉਸ ਨੂੰ ਨਾਟੋ ‘ਤੇ ਹਮਲਾ ਮੰਨਿਆ ਜਾਂਦਾ ਹੈ, ਜਿਸ ਤੋਂ ਬਾਅਦ ਸਾਰੇ ਦੇਸ਼ ਮਿਲ ਕੇ ਉਸ ਹਮਲਾਵਰ ਦੇਸ਼ ‘ਤੇ ਕਾਰਵਾਈ ਕਰਦੇ ਹਨ।
ਅਮਰੀਕਾ ਨੇ ਫੌਜ ਭੇਜੀ
ਦੱਸਿਆ ਜਾ ਰਿਹਾ ਹੈ ਕਿ ਨਾਟੋ ਦੀ ਇਸ ਕਾਰਵਾਈ ਦੀ ਪਹਿਲਕਦਮੀ ਦਰਮਿਆਨ ਅਮਰੀਕਾ ਨੇ ਯੂਕਰੇਨ ਵੱਲ ਆਪਣੀ ਫੌਜ ਭੇਜਣੀ ਸ਼ੁਰੂ ਕਰ ਦਿੱਤੀ ਹੈ। ਅਮਰੀਕੀ ਫ਼ੌਜਾਂ ਰੂਸ ਨੂੰ ਘੇਰਨ ਲਈ ਲਾਤਵੀਆ ਪਹੁੰਚ ਗਈਆਂ ਹਨ। ਜਿਸ ਤੋਂ ਬਾਅਦ ਰੂਸੀ ਫੌਜ ਨੂੰ ਪਿੱਛੇ ਧੱਕਣ ਦਾ ਕੰਮ ਕੀਤਾ ਜਾ ਸਕਦਾ ਹੈ। ਹਾਲਾਂਕਿ ਰੂਸ ਆਪਣੇ ਹਮਲੇ ਨੂੰ ਰੋਕਣ ਲਈ ਤਿਆਰ ਨਹੀਂ ਹੈ। ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਵੀ ਇਸ ਦੇ ਲਈ ਦੂਜੇ ਦੇਸ਼ਾਂ ਨੂੰ ਚਿਤਾਵਨੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਦੂਜੇ ਦੇਸ਼ਾਂ ਨੂੰ ਇਸ ਮਾਮਲੇ ਵਿੱਚ ਦਖਲ ਦੇਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ।
Comment here