ਸਿਆਸਤਖਬਰਾਂਚਲੰਤ ਮਾਮਲੇ

ਮੰਗੋਲੀਆ ‘ਚ ਕੋਲੇ ਦੀ ਖਾਨ ਧਸੀ; ਦੋ ਦੀ ਮੌਤ, 50 ਲਾਪਤਾ

ਮੰਗੋਲੀਆ-ਸਥਾਨਕ ਅਧਿਕਾਰੀਆਂ ਦੀ ਜਾਣਕਾਰੀ ਮੁਤਾਬਕ ਚੀਨ ਦੇ ਅੰਦਰੂਨੀ ਮੰਗੋਲੀਆ ਆਟੋਨੋਮਸ ਖੇਤਰ ‘ਚ ਬੁੱਧਵਾਰ ਨੂੰ ਇਕ ਖਾਨ ਦੇ ਧਸਣ ਨਾਲ 2 ਲੋਕਾਂ ਦੀ ਮੌਤ ਹੋ ਗਈ ਅਤੇ 53 ਲਾਪਤਾ ਹਨ। ਅਲੈਕਸਾ ਲੀਗ ‘ਚ ਖਾਨ ਦੇ ਧਸਣ ਕਾਰਨ ਲੋਕ ਮਲਬੇ ਹੇਠਾਂ ਦੱਬ ਗਏ। ਬਚਾਅ ਕਰਮਚਾਰੀ ਮਲਬੇ ‘ਚ ਫਸੇ ਲੋਕਾਂ ਨੂੰ ਕੱਢਣ ‘ਚ ਲੱਗੇ ਹੋਏ ਹਨ। ਅਲੈਕਸਾ ਲੀਗ ਨੇ ਐਮਰਜੈਂਸੀ ਪ੍ਰਬੰਧਨ ਅਥਾਰਟੀ ਦੇ ਹਵਾਲੇ ਨਾਲ ਕਿਹਾ ਕਿ ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ 50 ਤੋਂ ਵੱਧ ਲੋਕ ਖਾਨ ਦੇ ਹੇਠਾਂ ਫਸੇ ਹੋਏ ਹਨ। ਪ੍ਰਚਾਰ ਬਿਊਰੋ ਮੁਤਾਬਕ 8 ਲੋਕਾਂ ਨੂੰ ਬਾਹਰ ਕੱਢਿਆ ਗਿਆ, ਜਿਨ੍ਹਾਂ ‘ਚੋਂ 2 ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।
6 ਲੋਕ ਹਸਪਤਾਲ ਵਿੱਚ ਦਾਖਲ ਹਨ।
ਜਾਣਕਾਰੀ ਅਨੁਸਾਰ 334 ਬਚਾਅ ਕਰਮਚਾਰੀਆਂ ਦੇ ਨਾਲ 8 ਟੀਮਾਂ ਬਚਾਅ ਕਾਰਜ ਵਿੱਚ ਲੱਗੀਆਂ ਹੋਈਆਂ ਹਨ। ਲਾਪਤਾ ਲੋਕਾਂ ਦੀ ਭਾਲ ਲਈ ਆਸ-ਪਾਸ ਦੇ ਇਲਾਕਿਆਂ ਤੋਂ ਬਚਾਅ ਕਰਮੀਆਂ ਨੂੰ ਭੇਜਿਆ ਗਿਆ ਹੈ। ਅੰਦਰੂਨੀ ਮੰਗੋਲੀਆ ਚੀਨ ਵਿੱਚ ਕੋਲੇ ਅਤੇ ਹੋਰ ਖਣਿਜਾਂ ਦੀ ਖੋਦਾਈ ਲਈ ਇਕ ਪ੍ਰਮੁੱਖ ਖੇਤਰ ਹੈ। ਸਥਾਨਕ ਏਜੰਸੀਆਂ ਤੋਂ ਇਲਾਵਾ ਲੋਕਾਂ ਨੂੰ ਕੱਢਣ ਲਈ ਫੌਜ ਦੀ ਮਦਦ ਲੈਣ ਦੀ ਵੀ ਤਿਆਰੀ ਕੀਤੀ ਜਾ ਰਹੀ ਹੈ। ਐਮਰਜੈਂਸੀ ਨਾਲ ਨਜਿੱਠਣ ਲਈ ਨੇੜਲੇ ਹਸਪਤਾਲਾਂ ਨੂੰ ਅਲਰਟ ‘ਤੇ ਰੱਖਿਆ ਗਿਆ ਹੈ। ਫਸੇ ਲੋਕਾਂ ਨੂੰ ਕੱਢਣ ਲਈ ਜੰਗੀ ਪੱਧਰ ‘ਤੇ ਕੰਮ ਕੀਤਾ ਜਾ ਰਿਹਾ ਹੈ। ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਜੇਕਰ ਖਾਨ ‘ਚ ਫਸੇ ਲੋਕਾਂ ਨੂੰ ਜਲਦੀ ਨਾ ਕੱਢਿਆ ਗਿਆ ਤਾਂ ਮਰਨ ਵਾਲਿਆਂ ਦੀ ਗਿਣਤੀ ‘ਚ ਕਾਫੀ ਵਾਧਾ ਹੋ ਸਕਦਾ ਹੈ।

Comment here