ਸਿਆਸਤਖਬਰਾਂਦੁਨੀਆਪ੍ਰਵਾਸੀ ਮਸਲੇ

ਮੈਨੀਟੋਬਾ ਚ ਬਰਫ ਚ ਦੱਬ ਕੇ ਮਰੇ ਭਾਰਤੀਆਂ ਦੀ ਪਛਾਣ

ਟੋਰਾਂਟੋ- ਲੰਘੇ ਦਿਨੀ ਅਮਰੀਕਾ-ਕੈਨੇਡਾ ਸਰਹੱਦ ਨੇੜੇ ਮਿ੍ਤਕ ਮਿਲੇ ਚਾਰ ਭਾਰਤੀ ਨਾਗਰਿਕਾਂ ਦੀ ਪਛਾਣ ਕਰ ਲਈ ਗਈ ਹੈ | ਕੈਨੇਡੀਅਨ ਅਧਿਕਾਰੀਆਂ ਨੇ ਦੱਸਿਆ ਕਿ ਪਰਿਵਾਰ ਪਿਛਲੇ ਕੁਝ ਸਮੇਂ ਤੋਂ ਦੇਸ਼ ‘ਚ ਸੀ ਅਤੇ ਕੋਈ ਉਨ੍ਹਾਂ ਨੂੰ ਸਰਹੱਦ ‘ਤੇ ਲੈ ਗਿਆ ਸੀ | ਇਹ ਮਨੁੱਖੀ ਤਸਕਰੀ ਦਾ ਮਾਮਲਾ ਜਾਪਦਾ ਹੈ | ਮੈਨੀਟੋਬਾ ਦੀ ਰਾਇਲ ਕੈਨੇਡੀਅਨ ਮਾਊਾਟਿਡ ਪੁਲਸ ਨੇ ਦੱਸਿਆ ਕਿ ਮਰਨ ਵਾਲਿਆਂ ਦੀ ਪਛਾਣ ਜਗਦੀਸ਼ ਬਲਦੇਵ ਭਾਈ ਪਟੇਲ (39), ਵੈਸ਼ਾਲੀ ਬੇਨ (37), ਵਿਹੰਗੀ (11) ਅਤੇ ਧਰਮਿਕ (3) ਵਜੋਂ ਹੋਈ ਹੈ | ਇਹ ਸਾਰੇ ਇੱਕੋ ਪਰਵਾਰ ਦੇ ਮੈਂਬਰ ਸਨ, ਜੋ 19 ਜਨਵਰੀ ਨੂੰ ਕੈਨੇਡਾ-ਅਮਰੀਕਾ ਸਰਹੱਦ ਤੋਂ ਕਰੀਬ 12 ਮੀਟਰ ਦੂਰ ਐਮਰਸਨ, ਮੈਨੀਟੋਬਾ ਨੇੜੇ ਮਿ੍ਤਕ ਮਿਲੇ ਸਨ | ਘਟਨਾ ਦੇ ਪਿੱਛਲੇ ਕਾਰਨ ਹਾਲੇ ਟੋਲੇ ਜਾ ਰਹੇ ਹਨ।

Comment here