ਬੁਲੰਦਸ਼ਹਿਰ- ਸਿੱਧੂ ਮੂਸੇਵਾਲਾ ਹੱਤਿਆ ਕਾਂਡ ਨੂੰ ਲੈ ਕੇ ਬੀਤੇ ਦਿਨ ਐਨ ਆਈ ਏ ਦੀ ਟੀਮ ਨੇ ਖੁਰਜਾ ’ਚ ਦੋ ਥਾਵਾਂ ’ਤੇ ਛਾਪੇਮਾਰੀ ਕੀਤੀ।ਖੁਰਜਾ ਪੁੱਜੀ ਐੱਨਆਈਏ ਦੀ ਟੀਮ ਨੇ ਇੱਥੇ ਇਕ ਨੌਜਵਾਨ ਦੇ ਘਰ ਦੀ ਤਲਾਸ਼ੀ ਲਈ। ਅੱਧਾ ਘੰਟਾ ਉਸ ਤੋਂ ਪੁੱਛਗਿੱਛ ਕੀਤੀ ਗਈ। ਟੀਮ ਨੇ ਨੌਜਵਾਨ ਨੂੰ ਨਾਲ ਲੈ ਕੇ ਖੁਰਜਾ ’ਚ ਇਕ ਹੋਰ ਥਾਂ ’ਤੇ ਵੀ ਛਾਪੇਮਾਰੀ ਕੀਤੀ। ਦੱਸਿਆ ਜਾ ਰਿਹਾ ਹੈ ਕਿ ਪੁੱਛਗਿੱਛ ਤੋਂ ਬਾਅਦ ਟੀਮ ਉਸ ਨੂੰ ਆਪਣੇ ਨਾਲ ਲੈ ਗਈ। ਲਾਰੈਂਸ ਗੈਂਗ ਨੇ ਖੁਰਜਾ ਤੋਂ ਅੱਠ ਲੱਖ ਰੁਪਏ ’ਚ ਏਕੇ-47 ਖ਼ਰੀਦੀ ਸੀ। ਦੱਸਿਆ ਜਾ ਰਿਹਾ ਹੈ ਕਿ ਸਿੱਧੂ ਮੂਸੇਵਾਲਾ ਹੱਤਿਆ ਕਾਂਡ ਨੂੰ ਅੰਜਾਮ ਦੇਣ ਲਈ ਏਕੇ-47 ਨੂੰ ਗਾਜ਼ੀਆਬਾਦ ’ਚ ਲੁਕੋ ਕੇ ਰੱਖਿਆ ਗਿਆ ਸੀ। ਇਸ ਦੀ ਵੀਡੀਓ ਵੀ ਇੰਟਰਨੈੱਟ ਮੀਡੀਆ ’ਤੇ ਵਾਇਰਲ ਹੋਈ ਸੀ। ਐੱਸਐੱਸਪੀ ਸ਼ਲੋਕ ਕੁਮਾਰ ਦਾ ਕਹਿਣਾ ਹੈ ਕਿ ਟੀਮ ਦੇ ਆਉਣ ਦੀ ਕੋਈ ਸੂਚਨਾ ਨਹੀਂ ਹੈ। ਇਸ ਤੋਂ ਪਹਿਲਾਂ ਸਿੱਧੂ ਮੂਸੇਵਾਲਾ ਕਤਲ ਕੇਸ ‘ਚ ਪੰਜਾਬ ਪੁਲਿਸ ਨੇ ਪਠਾਨਕੋਟ ਦੇ ਮਨਪ੍ਰੀਤ ਨੂੰ ਉਤਰਾਖੰਡ ਤੋਂ ਗ੍ਰਿਫਤਾਰ ਕਰ ਕੇ ਖੁਲਾਸਾ ਕੀਤਾ ਸੀ ਕਿ ਅਪਰਾਧ ‘ਚ ਵਰਤੇ ਗਏ ਹਥਿਆਰ ਮੁਜ਼ੱਫਰਨਗਰ ਦੇ ਸੁੰਦਰ ਨਾਂ ਦੇ ਵਿਅਕਤੀ ਨੇ ਮੁਹੱਈਆ ਕਰਵਾਏ ਸਨ। ਪੁਲਿਸ ਮੁਤਾਬਕ ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਇਸ ਕਤਲ ਦੀ ਜ਼ਿੰਮੇਵਾਰੀ ਲਈ ਸੀ। ਬਿਸ਼ਨੋਈ ਦਾ ਸਬੰਧ ਯੂਪੀ ਦੇ ਬਦਮਾਸ਼ ਸਨੀ ਕਾਕਰਾਨ ਤੇ ਅਤੁਲ ਜਾਟ ਨਾਲ ਵੀ ਦੱਸਿਆ ਗਿਆ ਸੀ। ਪੰਜਾਬ ਪੁਲਿਸ ਦੇ ਅਧਿਕਾਰੀਆਂ ਨੇ ਪ੍ਰੈਸ ਕਾਨਫਰੰਸ ਵਿੱਚ ਦੱਸਿਆ ਸੀ ਕਿ ਕਤਲ ‘ਚ ਵਰਤੇ ਗਏ ਹਥਿਆਰ ਮੁਜ਼ੱਫਰਨਗਰ ਦੇ ਸੁੰਦਰ ਨੇ ਮੁਹੱਈਆ ਕਰਵਾਏ ਸਨ।
ਮੂਸੇਵਾਲਾ ਕਤਲ ਕਾਂਡ-ਐਨਆਈਏ ਦੀ ਟੀਮ ਨੇ ਨੌਜਵਾਨ ਨੂੰ ਹਿਰਾਸਤ ਚ ਲਿਆ

Comment here