ਵਾਸ਼ਿੰਗਟਨ- ਵਾਤਾਵਰਨ ਦੇ ਖੇਤਰ ‘ਚ ਕੰਮ ਕਰਨ ਵਾਲੇ ਮੁੰਬਈ ਦੇ ਮਹਿਜ 12 ਸਾਲਾ ਮੁੰਡੇ ਨੇ ਦੇਸ਼ ਦਾ ਮਾਣ ਵਧਾਇਆ ਹੈ, ਉਸ ਨੂੰ ਵਾਤਾਵਰਨ ਨਾਲ ਜੁੜੀਆਂ ਕਠਿਨ ਸਮੱਸਿਆਵਾਂ ਨੂੰ ਹੱਲ ਕਰਨ ਦੀਆਂ ਕੋਸ਼ਿਸ਼ਾਂ ਲਈ 2021 ਇੰਟਰਨੈਸ਼ਨਲ ‘ਯੰਗ ਈਕੋ ਹੀਰੋ’ ਖ਼ਿਤਾਬ ਨਾਲ ਸਨਮਾਨਿਤ ਕੀਤਾ ਗਿਆ ਹੈ | ਬੀਤੇ ਦਿਨ ਜਾਰੀ ਇਕ ਬਿਆਨ ਅਨੁਸਾਰ ਅਯਾਨ ਸ਼ਾਂਕਤਾ ਨੇ ਆਪਣੇ ਪ੍ਰੋਜੈਕਟ ‘ਪਵਈ ਝੀਲ ਦੀ ਸੁਰੱਖਿਆ ਤੇ ਪੁਨਰਸੁਧਾਰ’ ਦੇ ਲਈ 8 ਤੋਂ 14 ਉਮਰ ‘ਚ ਤੀਸਰਾ ਸਥਾਨ ਹਾਸਲ ਕੀਤਾ | ਉਹ ਦੁਨੀਆ ਭਰ ਦੇ 25 ਨੌਜਵਾਨ ਵਾਤਾਵਰਨ ਕਾਰਕੁਨਾਂ ‘ਚੋਂ ਇਕ ਹੈ, ਜਿਨ੍ਹਾਂ ਨੂੰ ਐਕਸ਼ਨ ਫਾਰ ਨੇਚਰ ਨੇ ‘ਯੰਗ ਈਕੋ ਹੀਰੋ’ ਪੁਰਸਕਾਰ ਨਾਲ ਸਨਮਾਨਿਤ ਕੀਤਾ ਹੈ | ਇਸ ਪੁਰਸਕਾਰ ਦੇ ਤਹਿਤ ਵਾਤਾਵਰਨ ਪ੍ਰਤੀ ਸੁਚੇਤ 8 ਤੋਂ 16 ਸਾਲ ਦੀ ਉਮਰ ਵਰਗ ਦੇ ਉਨ੍ਹਾਂ ਨੌਜਵਾਨਾਂ ਨੂੰ ਸਨਮਾਨਿਤ ਕੀਤਾ ਜਾਂਦਾ ਹੈ, ਜੋ ਕਠਿਨ ਵਾਤਾਵਰਨ ਸਬੰਧੀ ਸਮੱਸਿਆਵਾਂ ਨੂੰ ਹੱਲ ਕਰਨ ਲਈ ਅਹਿਮ ਕਦਮ ਉਠਾ ਰਹੇ ਹਨ | ਪਵਈ ਝੀਲ ਦੇ ਨੇੜੇ ਰਹਿਣ ਵਾਲੇ ਅਯਾਨ ਨੇ ਕਿਹਾ ਕਿ ਮੇਰਾ ਉਦੇਸ਼ ਇਕ ਸ਼ੁੱਧ ਅਤੇ ਪਾਣੀ ‘ਚ ਜੀਵਤ ਸ੍ਰੋਤ ਦੇ ਤੌਰ ‘ਤੇ ਝੀਲ ਦਾ ਪੁਰਾਣਾ ਮਾਣ ਵਾਪਸ ਦਿਵਾਉਣਾ ਹੈ |
Comment here