ਜਦ ਪੰਜਵੇਂ ਸਿੱਖ ਗੁਰੂ ਸ਼੫ੀ ਗੁਰੂ ਅਰਜੁਨ ਦੇਵ ਜੀ ਨੂੰ ਉਸ ਸਮੇਂ ਦੀ ਮੁਗ਼ਲ ਹਕੂਮਤ ਵੱਲੋਂ ਅਸਹਿ ਤੇ ਅਕਹਿ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ ਸੀ ਤਾਂ ਗੁਰੂ ਜੀ ਨੇ ਆਪਣੇ ਅੰਤਲੇ ਵਕਤ ਆਪਣੇ ਸਪੁੱਤਰ ਹਰਿਗੋਬਿੰਦ ਨੂੰ ਸਿੱਖਾਂ ਦੇ ਹੱਥ ਸੁਨੇਹਾ ਭੇਜਦਿਆਂ ਕਿਹਾ ਸੀ ਕਿ ਹੁਣ ਸਿੱਖੀ ਨੂੰ ਬਚਾਉਣ ਅਤੇ ਇਸ ਦੇ ਵਿਕਾਸ ਲਈ ਧਾਰਮਿਕ ਅਤੇ ਅਧਿਆਤਮਿਕ ਕਿ੫ਆ ਦੇ ਨਾਲ-ਨਾਲ ਜ਼ੁਲਮ ਦਾ ਜ਼ੁਲਮ ਨਾਲ ਟਾਕਰਾ ਕਰਨ ਦਾ ਸਮਾਂ ਆ ਗਿਆ ਹੈ। ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਉਸ ਸਮੇਂ ਗਿਆਰਾਂ ਸਾਲਾਂ ਦੇ ਸਨ। ਪਿਤਾ ਸ੍ਰੀ ਗੁਰੂ ਅਰਜੁਨ ਦੇਵ ਜੀ ਨੇ ਲਾਹੌਰ ਦੀ ਜੇਲ੍ਹ ਵਿੱਚੋਂ ਸੁਨੇਹਾ ਭੇਜਦਿਆਂ ਕਿਹਾ, ‘ਪੁੱਤਰ ਹਰਿਗੋਬਿੰਦ! ਜ਼ੁਲਮ ਦਾ ਟਾਕਰਾ ਕਰਨ ਲਈ ਜਥਾ ਸ਼ਕਤੀ ਆਪਣੀ ਹਥਿਆਰਬੰਦ ਫ਼ੌਜ ਤਿਆਰ ਕਰੋ।’
ਫਿਰ ਜਦੋਂ 11 ਜੂਨ 1606 ਨੂੰ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨੇ ਛੇਵੇਂ ਸਿੱਖ ਗੁਰੂ ਵਜੋਂ ਗੁਰਗੱਦੀ ਸੰਭਾਲੀ ਤਾਂ ਪਿਤਾ ਦੀ ਸਿੱਖਿਆ ਉਤੇ ਅਮਲ ਕਰਦਿਆਂ ਦੋ ਤਲਵਾਰਾਂ ਮੰਗਵਾਈਆਂ ਅਤੇ ਪਹਿਨੀਆਂ। ਉਸ ਵੇਲੇ ਗੁਰੂ ਜੀ ਨੇ ਕਿਹਾ ਕਿ ਇਨ੍ਹਾਂ ਦੋਹਾਂ ਤਲਵਾਰਾਂ ‘ਚੋਂ ਇਕ ਤਲਵਾਰ ਜ਼ਾਲਮ ਦੇ ਜ਼ੁਲਮ ਦਾ ਤਾਕਤ ਨਾਲ ਟਾਕਰਾ ਕਰਨ ਲਈ ਹੈ ਅਤੇ ਦੂਜੀ ਧਰਮ ਅਤੇ ਅਧਿਆਤਮਿਕਤਾ ਦੀ ਸੁਰੱਖਿਆ ਲਈ ਸਵੈ-ਨਿਯੰਤਰਣ ਨੂੰ ਹਮੇਸ਼ਾ ਯਾਦ ਰੱਖਣ ਲਈ ਹੈ। ਭਾਵ ਇਕ ਤਲਵਾਰ ਦੁਨਿਆਵੀ ਸ਼ਕਤੀ ਦਾ ਚਿੰਨ੍ਹ ਹੈ ਅਤੇ ਦੂਸਰੀ ਅਧਿਆਤਮਿਕ ਸ਼ਕਤੀ ਦਾ ਚਿੰਨ੍ਹ ਹੈ। ਇਨ੍ਹਾਂ ਦੋਹਾਂ ਤਲਵਾਰਾਂ ਨੂੰ ਮੀਰੀ ਤੇ ਪੀਰੀ ਦਾ ਨਾਂ ਦਿੱਤਾ ਗਿਆ। ‘ਮੀਰੀ’ ਸ਼ਬਦ ਅਰਬੀ ਭਾਸ਼ਾ ਦੇ ਸ਼ਬਦ ‘ਅਮੀਰ’ ਤੋਂ ਫਾਰਸੀ ਵਿਚ ਆਏ ਸ਼ਬਦ ‘ਮੀਰ’ ਤੋਂ ਲਿਆ ਗਿਆ ਹੈ। ਅਰਬੀ ਭਾਸ਼ਾ ਵਿਚ ਅਮੀਰ ਸ਼ਬਦ ਨੂੰ ਅ-ਮੀਰ ਕਰਕੇ ਬੋਲਿਆ ਜਾਂਦਾ ਹੈ ਜਿਸ ਦਾ ਮਤਲਬ ਹੈ-ਗਵਰਨਰ, ਕਮਾਂਡਰ, ਹਾਕਮ, ਮੁਖੀਆ, ਸਰਦਾਰ ਆਦਿ। ਇਹ ਸ਼ਬਦ ਦੁਨਿਆਵੀ ਤਾਕਤ ਜਾਂ ਪਦਾਰਥਕ ਤਾਕਤ ਜਾਂ ਸਿਆਸੀ ਤਾਕਤ ਨੂੰ ਪ੍ਰਗਟਾਉਂਦਾ ਹੈ। ‘ਪੀਰੀ’ ਸ਼ਬਦ ਧਾਰਮਿਕ ਜਾਂ ਅਧਿਆਤਮਿਕ ਆਗੂਆਂ ਲਈ ਵਰਤਿਆ ਜਾਂਦਾ ਹੈ ਜਿਵੇਂ ਚਰਚ ਦਾ ਪਾਦਰੀ, ਮਸਜਿਦ ਦਾ ਕਾਜ਼ੀ, ਕਿਸੇ ਮਜ਼ਾਰ ਦਾ ਗੱਦੀਨਸ਼ੀਨ, ਕਿਸੇ ਫਿਰਕੇ ਦਾ ਸੰਤ ਆਦਿ। ਉਂਝ ਵੇਖਿਆ ਜਾਵੇ ਤਾਂ ਇਹ ਸ਼ਬਦ ਵੀ ਇਕ ਤਰ੍ਹਾਂ ਨਾਲ ਪਦਾਰਥਕ ਜਾਂ ਸਿਆਸੀ ਸ਼ਕਤੀ ਨੂੰ ਹੀ ਜ਼ਾਹਿਰ ਕਰਦਾ ਹੈ। ਪੀਰੀ ਸ਼ਬਦ ਵੀ ਫਾਰਸੀ ਦੇ ਸ਼ਬਦ ‘ਪੀਰ’ ਤੋਂ ਲਿਆ ਗਿਆ ਹੈ ਜਿਸ ਦਾ ਮਤਲਬ ਹੈ-ਸੰਤ, ਪਵਿੱਤਰ ਵਿਅਕਤੀ, ਅਧਿਆਤਮਿਕ ਆਗੂ ਜਾਂ ਧਾਰਮਿਕ/ਅਧਿਆਤਮਿਕ ਸੰਸਥਾ ਦਾ ਮੁਖੀਆ। ਇੰਝ ਗੁਰੂ ਜੀ ਨੇ ਆਪਣੀਆਂ ਦੋਹਾਂ ਤਲਵਾਰਾਂ ਨੂੰ ਮੀਰੀ ਤੇ ਪੀਰੀ ਦਾ ਨਾਂ ਦਿੱਤਾ। ਸ਼੫ੀ ਅਕਾਲ ਤਖਤ ਸਾਹਿਬ ਦੀ ਸਥਾਪਨਾ ਮੀਰੀ-ਪੀਰੀ ਦਾ ਪਹਿਲਾ ਸੰਸਥਾਨ ਹੈ। ਜਦ ਗੁਰੂ ਜੀ ਸ਼੫ੀ ਹਰਿਮੰਦਰ ਸਾਹਿਬ ਵਿਚ ਜਾਂਦੇ ਸਨ ਤਾਂ ਉਹ ਇਕ ਸੰਤ ਹੁੰਦੇ ਸਨ ਅਤੇ ਜਦ ਉਹ ਸ਼੫ੀ ਅਕਾਲ ਤਖਤ ਦੀ ਫਸੀਲ ਉਤੇ ਬੈਠਦੇ ਸਨ ਤਾਂ ਉਹ ਇਕ ਰਾਜੇ ਵਾਂਗ ਹੁੰਦੇ ਸਨ। ਭਾਵ ਗੁਰੂ ਜੀ ਸੰਤ ਤੇ ਸਿਪਾਹੀ ਦਾ ਇਕ ਸੱਚਾ ਸੁਮੇਲ ਸਨ। ਮੀਰੀ-ਪੀਰੀ ਦਾ ਦੂਸਰਾ ਸੰਸਥਾਨ ਸ਼੫ੀ ਗੁਰੂ ਹਰਿਗੋਬਿੰਦ ਸਾਹਿਬ ਦੇ ਜਨਮ ਅਸਥਾਨ ਪਿੰਡ ‘ਗੁਰੂ ਕੀ ਵਡਾਲੀ’ ਸ਼੫ੀ ਅੰਮਿ੫ਤਸਰ ਸਾਹਿਬ ਵਿਚ ਹੈ ਜਿਸ ਦਾ ਨਾਂ ਹੈ ਮੀਰੀ-ਪੀਰੀ ਅਕਾਦਮੀ ਜਿਸ ਦੀ ਸਥਾਪਨਾ ਭਾਈ ਸਾਹਿਬ ਹਰਭਜਨ ਸਿੰਘ ਖ਼ਾਲਸਾ ਯੋਗੀ ਵੱਲੋਂ ਸੰਨ 1997 ਵਿਚ ਕੀਤੀ ਗਈ ਸੀ। ਇਸ ਅਕਾਦਮੀ ਦੀ ਸਿੱਖਿਆ ਨੂੰ ਕੈਂਬਿ੫ਜ ਯੂਨੀਵਰਸਟੀ ਦੇ ਕੌਮਾਂਤਰੀ ਇਮਤਿਹਾਨਾਂ ਵਜੋਂ ਮਾਨਤਾ ਪ੍ਰਾਪਤ ਹੈ। ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੀ ਇਸ ਦੂਰ-ਦਿ੫ਸ਼ਟਤਾ ਦੇ ਸਨੁਮਾਨ ਵਜੋਂ ਸਿੱਖ ਕੌਮ ਵੱਲੋਂ ਪਿਛਲੇ ਕਈ ਸਾਲਾਂ ਤੋਂ 21 ਜੁਲਾਈ ਦੇ ਦਿਨ ਨੂੰ ‘ਮੀਰੀ-ਪੀਰੀ ਦਿਵਸ’ ਦੇ ਤੌਰ ‘ਤੇ ਮਨਾਇਆ ਜਾ ਰਿਹਾ ਹੈ।
Comment here