ਦਮੋਹ-ਅੰਧ ਵਿਸ਼ਵਾਸ ਚ ਫਸੇ ਕੋਲ ਅੱਜ ਵੀ ਦੇਵੀ ਦੇਵਤਿਆਂ ਨੂੰ ਖੁਸ਼ ਕਰਨ ਲਈ ਅਜੀਬੋ ਗਰੀਬ ਪਰੰਪਰਾਵਾਂ ਨੂੰ ਮਾਨਤਾ ਦਿੰਦੇ ਹਨ। ਮੱਧ ਪ੍ਰਦੇਸ਼ ਦੇ ਦਮੋਹ ਜ਼ਿਲ੍ਹੇ ਤੋਂ ਸ਼ਰਮਨਾਕ ਘਟਨਾ ਸਾਹਮਣੇ ਆਈ ਹੈ। ਇੱਥੋਂ ਦੇ ਪਿੰਡ ਵਿੱਚ ਬਾਰਸ਼ ਦੇ ਦੇਵਤੇ ਨੂੰ ਖੁਸ਼ ਕਰਨ ਤੇ ਸੋਕੇ ਤੋਂ ਰਾਹਤ ਪਾਉਣ ਲਈ ਛੇ ਨਾਬਾਲਗ ਲੜਕੀਆਂ ਦੀ ਨਗਨ ਪਰੇਡ ਕਰਵਾਈ ਗਈ। ਇਸ ਵੀ ਵੀਡੀਓ ਸਾਹਮਣੇ ਆਉਣ ਮਗਰੋਂ ਪ੍ਰਸਾਸ਼ਨ ਨੂੰ ਹੱਥਾਂ-ਪੈਰਾਂ ਦੀ ਪੈ ਗਈ ਹੈ। ਘਟਨਾ ਦਾ ਨੋਟਿਸ ਲੈਂਦਿਆਂ ਰਾਸ਼ਟਰੀ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਨੇ ਬਾਨੀਆ ਪਿੰਡ ਦੀ ਇਸ ਘਟਨਾ ਬਾਰੇ ਦਮੋਹ ਜ਼ਿਲ੍ਹਾ ਪ੍ਰਸ਼ਾਸਨ ਤੋਂ ਰਿਪੋਰਟ ਮੰਗੀ ਹੈ। ਦਮੋਹ ਪੁਲਿਸ ਨੇ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਸਥਾਨਕ ਰਿਵਾਜ ਤੇ ਪ੍ਰਚਲਤ ਸਮਾਜਿਕ ਰੀਤਾਂ ਅਨੁਸਾਰ ਬਾਰਸ਼ ਦੇਵਤਾ ਨੂੰ ਖੁਸ਼ ਕਰਨ ਲਈ ਕੁਝ ਮੁਟਿਆਰਾਂ ਨੂੰ ਨੰਗਾ ਘੁੰਮਾਇਆ ਗਿਆ ਸੀ। ਪੁਲਿਸ ਘਟਨਾ ਦੀ ਜਾਂਚ ਕਰ ਰਹੀ ਹੈ। ਜੇ ਇਹ ਪਤਾ ਲੱਗ ਜਾਂਦਾ ਹੈ ਕਿ ਲੜਕੀਆਂ ਨੂੰ ਨੰਗੇ ਹੋਣ ਲਈ ਮਜਬੂਰ ਕੀਤਾ ਗਿਆ ਸੀ ਤਾਂ ਕਾਰਵਾਈ ਕੀਤੀ ਜਾਵੇਗੀ। ਉਨ੍ਹਾ ਅੱਗੇ ਕਿਹਾ ਕਿ ਪਿੰਡ ਵਾਸੀ ਮੰਨਦੇ ਹਨ ਕਿ ਇਸ ਪ੍ਰਥਾ ਦੇ ਨਤੀਜੇ ਵਜੋਂ ਮੀਂਹ ਪੈ ਸਕਦਾ ਹੈ। ਵਿਸ਼ਵਾਸ ਅਨੁਸਾਰ, ਮੁਟਿਆਰਾਂ ਨੂੰ ਆਪਣੇ ਮੋਢਿਆਂ ‘ਤੇ ਡੱਡੂ ਨਾਲ ਬੰਨ੍ਹੀ ਹੋਈ ਲੱਕੜੀ ਦੇ ਸ਼ੈਫਟ ਨਾਲ ਨੰਗਾ ਤੁਰਨ ਲਈ ਮਜਬੂਰ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਲੜਕੀਆਂ ਨਾਲ ਔਰਤਾਂ ਵੀ ਮੀਂਹ ਦੇ ਦੇਵਤੇ ਦੀ ਉਸਤਤ ਕਰਨ ਲਈ ਭਜਨ ਗਾਉਂਦੀਆਂ ਹਨ। ਦਮੋਹ ਦੇ ਕੁਲੈਕਟਰ ਐਸ ਕ੍ਰਿਸ਼ਨਾ ਚੈਤਨਿਆ ਨੇ ਕਿਹਾ ਕਿ ਸਥਾਨਕ ਪ੍ਰਸ਼ਾਸਨ ਐਨਸੀਪੀਸੀਆਰ ਨੂੰ ਰਿਪੋਰਟ ਸੌਂਪੇਗਾ। ਉਨ੍ਹਾਂ ਕਿਹਾ ਕਿ ਇਨ੍ਹਾਂ ਘਟਨਾਵਾਂ ਵਿੱਚ ਇਨ੍ਹਾਂ ਲੜਕੀਆਂ ਦੇ ਮਾਪੇ ਵੀ ਸ਼ਾਮਲ ਹਨ ਤੇ ਉਨ੍ਹਾਂ ਨੂੰ ਅਜਿਹੇ ਵਹਿਮਾਂ-ਭਰਮਾਂ ਪ੍ਰਤੀ ਜਾਗਰੂਕ ਕੀਤਾ ਜਾਵੇਗਾ। ਜ਼ਿਲ੍ਹਾ ਕੁਲੈਕਟਰ ਨੇ ਕਿਹਾ ਕਿ ਕਿਸੇ ਵੀ ਪਿੰਡ ਵਾਸੀ ਨੇ ਇਸ ‘ਰਸਮ’ ਬਾਰੇ ਸ਼ਿਕਾਇਤ ਨਹੀਂ ਕੀਤੀ। ਇੱਕ ਵੀਡੀਓ ਕਲਿੱਪ ਵਿੱਚ ਲੜਕੀਆਂ (ਜੋ ਲਗਪਗ 5 ਸਾਲ ਦੀਆਂ ਦਿਖਾਈ ਦਿੰਦੀਆਂ ਹਨ) ਬਿਨਾਂ ਕੱਪੜਿਆਂ ਦੇ ਆਪਣੇ ਮੋਢਿਆਂ ਦੇ ਦੁਆਲੇ ਬੰਨ੍ਹੀ ਹੋਈ ਲੱਕੜ ਦੇ ਸ਼ੈਫਟ ਨਾਲ ਮੋਢੇ ਨਾਲ ਮੋਢਾ ਜੋੜ ਕੇ ਘੁੰਮਦੀਆਂ ਦਿਖਾਈ ਦੇ ਰਹੀਆਂ ਹਨ। ਇਨ੍ਹਾਂ ਦੇ ਪਿੱਛੇ ਭਜਨ ਗਾਉਂਦੀਆਂ ਔਰਤਾਂ ਦਾ ਇੱਕ ਸਮੂਹ ਚਲਦਾ ਹੈ। ਇੱਕ ਹੋਰ ਵੀਡੀਓ ਵਿਚ, ਕੁਝ ਔਰਤਾਂ ਨੂੰ ਇਹ ਕਹਿੰਦੇ ਹੋਏ ਸੁਣਿਆ ਜਾ ਸਕਦਾ ਹੈ ਕਿ ਇਹ ਰਸਮ ਉਦੋਂ ਕੀਤੀ ਗਈ ਜਦੋਂ ਫਸਲ ਬਿਨਾਂ ਮੀਂਹ ਦੇ ਸੁੱਕ ਰਹੀ ਸੀ। ਇਨ੍ਹਾਂ ਔਰਤਾਂ ਨੇ ਕਿਹਾ ਕਿ ਉਹ ਜਲੂਸ ਦੌਰਾਨ ਪਿੰਡ ਵਾਸੀਆਂ ਤੋਂ ਕੱਚਾ ਅਨਾਜ ਇਕੱਠਾ ਕਰਨਗੀਆਂ ਤੇ ਫਿਰ ਸਥਾਨਕ ਮੰਦਰ ਵਿੱਚ ‘ਭੰਡਾਰਾ’ (ਸਮੂਹਿਕ ਤਿਉਹਾਰ) ਲਈ ਖਾਣਾ ਪਕਾਉਂਦੀਆਂ ਹਨ।
ਮੀਂਹ ਪਵਾਉਣ ਲਈ ਕੁੜੀਆਂ ਨੂੰ ਨੰਗਿਆਂ ਘੁੰਮਾਇਆ!!

Comment here