ਅਪਰਾਧਸਿਆਸਤਖਬਰਾਂਦੁਨੀਆ

ਮਾਲਕਾਂ ਨੇ ਨਾਬਾਲਗਾ ਨੂੰ ਜ਼ੰਜੀਰਾਂ ਨਾਲ ਬੰਨਿਆ

ਇਸਲਾਮਾਬਾਦ-ਪਾਕਿਸਤਾਨ ਵਿਚ ਹਿੰਦੂ ਕੁੜੀਆਂ ’ਤੇ ਤਸ਼ਦੱਦ ਤੇ ਅਗਵਾ ਦੀਆਂ ਖਬਰਾਂ ਵਿਚ ਵਾਧਾ ਹੋ ਰਿਹਾ ਹੈ। ਹੁਣੇ ਜਿਹੇ ਪਾਕਿਸਤਾਨ ਦੇ ਸੂਬੇ ਪੰਜਾਬ ਦੇ ਸ਼ਹਿਰ ਫੈਸਲਾਬਾਦ ਦੀ ਈਡਨ ਵੈਲੀ ਇਲਾਕੇ ਤੋਂ ਇਕ 9 ਸਾਲਾ ਹਿੰਦੂ ਘਰੇਲੂ ਨੌਕਰਰਾਣੀ ਦੇ ਰੂਪ ’ਚ ਕੰਮ ਕਰਨ ਵਾਲੀ ਲੜਕੀ ਨੂੰ ਪੁਲਸ ਨੇ ਬਰਾਮਦ ਕੀਤਾ, ਜਿਸ ਨੂੰ ਉਸ ਦੇ ਮਾਲਕ ਪਤੀ-ਪਤਨੀ ਨੇ ਘਰ ਛੱਡਣ ਤੋਂ ਰੋਕਣ ਲਈ ਜ਼ੰਜੀਰਾਂ ਨਾਲ ਬੰਨ ਕੇ ਰੱਖਿਆ ਸੀ।
ਸੂਤਰਾਂ ਅਨੁਸਾਰ ਫੈਸਲਾਬਾਦ ਪੁਲਸ ਹੈਲਪਲਾਈਨ ’ਤੇ ਕਿਸੇ ਨੇ ਪੁਲਸ ਨੂੰ ਸੂਚਿਤ ਕੀਤਾ ਕਿ ਫੈਸਲਾਬਾਦ ਦੇ ਈਡਨ ਵੈਲੀ ਇਲਾਕੇ ’ਚ ਇਕ ਘਰ ’ਚ ਇਕ 9 ਸਾਲਾ ਨੌਕਰਾਣੀ ਨੂੰ ਪਤੀ-ਪਤਨੀ ਨੇ ਜ਼ੰਜੀਰਾਂ ਨਾਲ ਬੰਨ੍ਹ ਕੇ ਰੱਖਿਆ ਹੈ ਅਤੇ ਪਤੀ-ਪਤਨੀ ਬੱਚੀ ’ਤੇ ਕਈ ਤਰ੍ਹਾਂ ਨਾਲ ਤਸ਼ੱਦਦ ਵੀ ਕਰਦੇ ਹਨ, ਜਿਸ ’ਤੇ ਪੁਲਸ ਨੇ ਦੱਸੇ ਮਕਾਨ ’ਚ ਛਾਪਾਮਾਰੀ ਕਰਕੇ ਉਕਤ ਲੜਕੀ ਨੂੰ ਆਜ਼ਾਦ ਕਰਵਾਇਆ ਅਤੇ ਮਾਲਕ ਆਸਿਫ ਅਤੇ ਉਸ ਦੀ ਪਤਨੀ ਆਲੀਆ ਬੀਬੀ ਨੂੰ ਗ੍ਰਿਫ਼ਤਾਰ ਕੀਤਾ।
ਦਰਜ ਐੱਫ. ਆਈ. ਆਰ. ਦੇ ਅਨੁਸਾਰ 9 ਸਾਲਾ ਬੱਚੀ ਦਰਸ਼ਨਾ ਪਿੰਡ ਜੜ੍ਹਾਂਵਾਲਾ ਦੇ ਇਕ ਹਿੰਦੂ ਪਰਿਵਾਰ ਕਿਸ਼ਨ ਚੰਦ ਦੀ ਲੜਕੀ ਹੈ, ਜਿਸ ਦੀ ਮਾਂ ਨੇ ਲੱਗਭਗ ਇਕ ਸਾਲ ਪਹਿਲਾਂ ਉਸ ਨੂੰ ਘਰੇਲੂ ਨੌਕਰਰਾਣੀ ਦੇ ਰੂਪ ਵਿਚ ਆਸਿਫ ਕੋਲ ਨੌਕਰੀ ਲਈ ਭੇਜਿਆ ਸੀ ਅਤੇ ਪ੍ਰਤੀ ਮਹੀਨਾ 2000 ਰੁਪਏ ਤਨਖਾਹ ਤੈਅ ਹੋਈ ਸੀ। ਪੁਲਸ ਨੇ ਲੜਕੀ ਨੂੰ ਹਸਪਤਾਲ ਦਾਖ਼ਲ ਕਰਵਾ ਕੇ ਉਸ ਦੇ ਪਰਿਵਾਰ ਨੂੰ ਸੂਚਿਤ ਕੀਤਾ।

Comment here