ਚੰਡੀਗੜ੍ਹ-ਮੁੱਖ ਮੰਤਰੀ ਭਗਵੰਤ ਮਾਨ ਅਤੇ ਰਾਜਪਾਲ ਪੰਜਾਬ ਬਨਵਾਰੀ ਲਾਲ ਪੁਰੋਹਿਤ ਵਿੱਚ ਚੱਲ ਰਹੀ ਸ਼ਬਦੀ ਜੰਗ ਜਾਰੀ ਹੈ। ਬੀਤੇ ਦਿਨ ਰਾਜਪਾਲ ਪੁਰਹਿਤ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਚਿੱਠੀ ਵੀ ਲਿਖੀ ਸੀ, ਜਿਸ ਵਿੱਚ ਪ੍ਰਿੰਸੀਪਲਾਂ ਨੂੰ ਸਿੰਗਾਪੁਰ ਭੇਜਣ ਦੇ ਫੈਸਲੇ ਸਮੇਤ 4 ਨੁਕਤਿਆਂ ਉਪਰ ਜਵਾਬ ਮੰਗਿਆ ਸੀ। ਅੱਜ ਮੁੱਖ ਮੰਤਰੀ ਭਗਵੰਤ ਮਾਨ ਨੇ ਚਿੱਠੀ ਰਾਹੀਂ ਭੇਜਿਆ ਰਾਜਪਾਲ ਪੁਰੋਹਿਤ ਨੂੰ ਜਵਾਬ ਦਿੱਤਾ ਹੈ
ਚਿੱਠੀ ਵਿੱਚ ਲਿਖਿਐ ਹੈ ਕਿ ਤੁਹਾਡੇ ਵੱਲੋਂ ਪ੍ਰਾਪਤ ਹੋਏ ਪੱਤਰ ਵਿੱਚ ਜਿੰਨੇ ਵੀ ਵਿਸ਼ੇ ਲਿਖੇ ਹੋਏ ਹਨ, ਉਹ ਸਾਰੇ ਰਾਜ ਸਰਕਾਰ ਦੇ ਵਿਸ਼ੇ ਹਨ। ਇਸ ਸਬੰਧੀ ਮੈਂ ਸਪੱਸ਼ਟ ਕਰਨਾ ਚਾਹੁੰਦਾ ਹਾਂ ਕਿ ਭਾਰਤੀ ਸੰਵਿਧਾਨ ਅਨੁਸਾਰ ਮੈਂ ਅਤੇ ਮੇਰੀ ਸਰਕਾਰ 3 ਕਰੋੜ ਪੰਜਾਬੀਆਂ ਨੂੰ ਜਵਾਬ ਦੇਹ ਹੈ। ਉਨ੍ਹਾਂ ਅੱਗੇ ਲਿਖਿਆ ਹੈ ਕਿ ਤੁਸੀਂ ਪੁਛਿਆ ਹੈ ਕਿ ਸਿੰਗਾਪੁਰ ਵਿਖੇ ਟ੍ਰੇਨਿੰਗ ਲਈ ਪ੍ਰਿੰਸੀਪਲ ਦੀ ਚੋਣ ਕਿਸ ਆਧਾਰ ਉਤੇ ਕੀਤੀ ਹੈ। ਪੰਜਾਬ ਵਾਸੀ ਇਹ ਜਾਣਨਾ ਚਾਹੁੰਦੇ ਹਨ ਭਾਰਤੀ ਸਵਿੰਧਾਨ ਵਿੱਚ ਕਿਸੇ ਸਪੱਸ਼ਟ ਯੋਗਤਾ ਦੀ ਅਣਹੋਂਦ ਵਿੱਚ ਕੇਂਦਰ ਸਰਕਾਰ ਵੱਲੋਂ ਵੱਖ-ਵੱਖ ਰਾਜਪਾਲ ਕਿਸ ਆਧਾਰ ਉਤੇ ਚੁਣੇ ਜਾਂਦੇ ਹਨ? ਕ੍ਰਿਪਾ ਕਰਕੇ ਇਹ ਦੱਸ ਕੇ ਪੰਜਾਬੀਆਂ ਦੀ ਜਾਣਕਾਰੀ ਵਿੱਚ ਵਾਧਾ ਕੀਤਾ ਜਾਵੇ।
ਦੱਸ ਦਈਏ ਕਿ ਬੀਤੇ ਦਿਨ ਰਾਜਪਾਲ ਨੇ ਮੁੱਖ ਮੰਤਰੀ ਨੂੰ ਭੇਜੇ ਆਪਣੇ ਪੱਤਰ ਵਿੱਚ ਯੋਜਨਾਬੱਧ ਢੰਗ ਨਾਲ ਕਈ ਮੁੱਦੇ ਉਠਾਏ ਹਨ। ਹਾਲ ਹੀ ਵਿੱਚ ਪੰਜਾਬ ਸਰਕਾਰ ਨੇ ਆਪਣੇ ਕੁਝ ਸਕੂਲਾਂ ਦੇ ਪ੍ਰਿੰਸੀਪਲਾਂ ਨੂੰ ਵਿਸ਼ੇਸ਼ ਸਿਖਲਾਈ ਲਈ ਸਿੰਗਾਪੁਰ ਭੇਜਿਆ ਸੀ। ਰਾਜਪਾਲ ਨੇ ਲਿਖਿਆ ਹੈ ਕਿ ਉਨ੍ਹਾਂ ਨੂੰ ਸ਼ਿਕਾਇਤ ਮਿਲੀ ਹੈ ਕਿ ਭੇਜੇ ਗਏ ਪ੍ਰਿੰਸੀਪਲਾਂ ਦੀ ਚੋਣ ਵਿੱਚ ਕੋਈ ਪਾਰਦਰਸ਼ਤਾ ਨਹੀਂ ਰੱਖੀ ਗਈ। ਅਧਿਆਪਕਾਂ ਦੀ ਚੋਣ ਉਨ੍ਹਾਂ ਦੀ ਪਸੰਦ ਅਨੁਸਾਰ ਕੀਤੀ ਗਈ। ਅੱਜ ਸੀਐਮ ਨੇ ਇਸ ਦਾ ਜਵਾਬ ਭੇਜਿਆ ਹੈ।
ਪ੍ਰਿੰਸੀਪਲ ਮਾਮਲਾ-ਮਾਨ ਨੇ ਚਿੱਠੀ ਰਾਹੀਂ ਭੇਜਿਆ ਰਾਜਪਾਲ ਨੂੰ ਜਵਾਬ


Comment here