ਨਵੀਂ ਦਿੱਲੀ– ਮਹਿੰਗੇ ਵਿਆਹ ਕਰਨ ਦੇ ਸ਼ੌਕੀਨਾਂ ਲਈ ਬੁਰੀ ਖਬਰ ਹੈ, ਕਿਉਂਕਿ ਕੇਂਦਰ ਸਰਕਾਰ ਅਗਲੇ ਦਿਨਾਂ ਅੰਦਰ ਵਿਆਹ ਸ਼ਾਦੀਆਂ ਕਰਨ ’ਤੇ ਜੀ.ਐਸ.ਟੀ. ਲਗਾਉਣ ਦੀ ਤਿਆਰੀ ਕਰ ਰਹੀ ਹੈ। ਜਾਣਕਾਰੀ ਅਨੁਸਾਰ 5 ਲੱਖ ਰੁਪਏ ਵਾਲੇ ਵਿਆਹ ਦੇ ਬਜਟ ਉਤੇ ਹੁਣ ਸਰਕਾਰ ਨੂੰ 96 ਹਜ਼ਾਰ ਰੁਪਏ ਬਤੌਰ ਜੀ.ਐਸ.ਟੀ. ਵਜੋਂ ਦੇਣੇ ਪੈਣਗੇ। ਨਵੰਬਰ ਤੋਂ ਸ਼ੁਰੂ ਹੋਣ ਜਾ ਰਹੇ ਵਿਆਹਾਂ ਦੇ ਸੀਜ਼ਨ ਲਈ ਬੁਕਿੰਗ ਸ਼ੁਰੂ ਹੋ ਚੁੱਕੀ ਹੈ। ਵਿਆਹ ਬੁਕਿੰਗ ਕਰਨ ਵਾਲੇ ਮੈਰਿਜ ਪੈਲੇਸ ਮਾਲਕ, ਹਲਵਾਈ ਬੁਕਿੰਗ ਦੇ ਨਾਲ ਐਸਟੀਮੇਟ ਮੁਤਾਬਕ ਬਣਦਾ ਜੀ.ਐਸ.ਟੀ. ਜਮ੍ਹਾਂ ਕਰਵਾਉਣ ਲਈ ਲੋਕਾਂ ਨੂੰ ਕਹਿ ਰਹੇ ਹਨ। ਵਿਰੋਧੀ ਧਿਰਾਂ ਵਲੋਂ ਸਰਕਾਰ ਦੀ ਇਸ ਮੁੱਦੇ ਤੇ ਅਲੋਚਨਾ ਹੋ ਰਹੀ ਹੈ ਪਰ ਵਿਆਹਾਂ ਤੇ ਫਜ਼ੂਲ ਖਰਚੀ ਕਰਨ ਦੀ ਵਿਰੋਧਤਾ ਕਰਨ ਵਾਲੇ ਇਸ ਫੈਸਲੇ ਦਾ ਸਵਾਗਤ ਕਰ ਰਹੇ ਹਨ ਕਿ ਚਲੋ ਟੈਕਸ ਦੇਣ ਤੋਂ ਬਚਾਅ ਕਰਦੇ ਲੋਕ ਵਿਆਹਾਂ ਦੇ ਖਰਚ ਘਟਾਉਣ ਲੱਗਣਗੇ।
ਮਹਿੰਗੇ ਵਿਆਹਾਂ ਤੇ ਸਰਕਾਰ ਲਾਊ ਟੈਕਸ

Comment here