ਅਪਰਾਧਸਿਆਸਤਖਬਰਾਂਦੁਨੀਆ

ਮਹਿੰਗਾਈ ਨੂੰ ਲੈ ਕੇ ਮਰੀਅਮ ਨਵਾਜ਼ ਨੇ ਇਮਰਾਨ ਸਰਕਾਰ ਨੂੰ ਘੇਰਿਆ

ਫੈਸਲਾਬਾਦ-ਬੀਤੇ ਦਿਨੀਂ ਇੱਥੇ ਇਕ ਰੈਲੀ ਨੂੰ ਸੰਬੋਧਨ ਕਰਦਿਆਂ ਪਾਕਿਸਤਾਨ ਮੁਸਲਿਮ ਲੀਗ ਦੀ ਉਪ ਪ੍ਰਧਾਨ ਮਰੀਅਮ ਨਵਾਜ਼ ਨੇ ਮੰਤਰੀ ਇਮਰਾਨ ਖਾਨ ਦੀ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ. ਟੀ. ਆਈ.) ’ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਹੈ ਕਿ ਹਾਲ ਹੀ ’ਚ ਮੈਂ ਸਾਹਮਣੇ ਆਏ ਪੈਂਡੋਰਾ ਪੇਪਰਜ਼ ਲੀਕ ਮਾਮਲੇ ’ਚ ਇਮਰਾਨ ਸਰਕਾਰ ਨੰਬਰ ਵਨ ਹੈ। ਮਰੀਅਮ ਨੇ ਕਿਹਾ ਕਿ ਪਾਕਿਸਤਾਨ ਦੇ ਪੀ. ਐੱਮ. ਇਮਰਾਨ ਖਾਨ ਇਲੈਕਟਿਡ ਨਹੀਂ, ਸਿਲੈਕਟਿਡ ਪੀ. ਐੱਮ. ਹਨ। ਮਰੀਅਮ ਨਵਾਜ਼ ਨੇ ਕਿਹਾ ਕਿ ਦੇਸ਼ ਦੀ ਜਨਤਾ ਨੂੰ ਕਿਹਾ ਜਾ ਰਿਹਾ ਸੀ ਕਿ ਉਨ੍ਹਾਂ ਦਾ ਨਾਂ ਇਸ ’ਚ ਸ਼ਾਮਲ ਨਹੀਂ ਹੈ। ਉਨ੍ਹਾਂ ਨੇਤਾਵਾਂ ਦੇ ਨਾਂ ਇਸ ’ਚ ਸ਼ਾਮਲ ਹਨ, ਇਮਰਾਨ ਖਾਨ ਚੋਰਾਂ ਦੀ ਸਰਕਾਰ ਦੇ ਮੁਖੀ ਹਨ ਤਾਂ ਕਿਵੇਂ ਖ਼ੁਦ ਨੂੰ ਈਮਾਨਦਾਰ ਹੋ ਸਕਦੇ ਹਨ। ਇਮਰਾਨ ਖਾਨ ਆਪਣੀ ਸਰਕਾਰ ਨੂੰ ਜਵਾਬਦੇਹੀ ਤੋਂ ਨਹੀਂ ਬਚਾਅ ਸਕਦੇ ਹਨ। ਮਰੀਅਮ ਨਵਾਜ਼ ਨੇ ਮਹਿੰਗਾਈ ਨੂੰ ਲੈ ਕੇ ਵੀ ਇਮਰਾਨ ਸਰਕਾਰ ਨੂੰ ਘੇਰਿਆ। ਉਨ੍ਹਾਂ ਕਿਹਾ ਕਿ ਇਕ ਵਾਰ ਇਮਰਾਨ ਨੇ ਕਿਹਾ ਸੀ ਕਿ ਜੇ ਦੇਸ਼ ’ਚ ਆਟੇ ਦੀ ਕੀਮਤ ਬੇਤਹਾਸ਼ਾ ਵਧਦੀ ਹੈ ਤਾਂ ਇਹ ਇਸ ਗੱਲ ਦਾ ਸੰਕੇਤ ਹੈ ਕਿ ਦੇਸ਼ ਦੀ ਸਰਕਾਰ ਤੇ ਉਸ ਦੇ ਨੇਤਾ ਭ੍ਰਿਸ਼ਟ ਹਨ। ਮਰੀਅਮ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦੀ ਵਿਦੇਸ਼ ਨੀਤੀ ’ਤੇ ਹਮਲਾ ਬੋਲਦਿਆਂ ਕਿਹਾ ਕਿ ਅੱਜ ਤਾਂ ਦੇਸ਼ ’ਚ ਮਹਿੰਗਾਈ ਸਿਖਰ ’ਤੇ ਹੈ ਤੇ ਇਮਰਾਨ ਖਾਨ ਤੇ ਉਸ ਦੇ ਮੰਤਰੀ ਵੀ ਭ੍ਰਿਸ਼ਟ ਹਨ।
ਪਾਕਿ ’ਚ ਡੀਜ਼ਲ 134 ਤੇ ਪੈਟਰੋਲ 137 ਰੁਪਏ ਤੋਂ ਪਾਰ
ਪਾਕਿਸਤਾਨ ਵਿੱਚ 16 ਅਕਤੂਬਰ ਤੋਂ ਪ੍ਰਭਾਵੀ ਪੈਟਰੋਲ ਦੀ ਨਵੀਂ ਕੀਮਤ 137.79 ਰੁਪਏ ਪ੍ਰਤੀ ਲੀਟਰ ਹੈ, ਜਦੋਂਕਿ ਹਾਈ ਸਪੀਡ ਡੀਜ਼ਲ 134.48 ਰੁਪਏ ਵਿਚ ਵਿਕ ਰਿਹਾ ਹੈ। ਇਸ ਦੇ ਇਲਾਵਾ ਪਾਕਿਸਤਾਨ ਵਿਚ ਮਿੱਟੀ ਦੇ ਤੇਲ ਅਤੇ ਹਲਕੇ ਡੀਜ਼ਲ ਤੇਲ (ਐਲ.ਡੀ.ਓ.) ਦੀਆਂ ਕੀਮਤਾਂ ਵਿਚ ਕ੍ਰਮਵਾਰ 10.95 ਅਤੇ 8.84 ਰੁਪਏ ਪ੍ਰਤੀ ਲਿਟਰ ਦਾ ਵਾਧਾ ਕੀਤਾ ਗਿਆ ਹੈ। ਮਿੱਟੀ ਦੇ ਤੇਲ ਦੀ ਕੀਮਤ 110.26 ਰੁਪਏ ਪ੍ਰਤੀ ਲਿਟਰ ਅਤੇ ਐਡ.ਡੀ.ਓ. ਦੀ 108.35 ਰੁਪਏ ਪ੍ਰਤੀ ਲਿਟਰ ਹੈ।
ਪਾਕਿਸਤਾਨ ’ਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਬੇਲਗਾਮ ਹੁੰਦੀਆਂ ਜਾ ਰਹੀਆਂ ਹਨ। ਬੀਤੇ ਸ਼ਨੀਵਾਰ ਨੂੰ ਪੈਟਰੋਲ ਦੀ ਕੀਮਤ ਵਿਚ 10 ਰੁਪਏ ਪ੍ਰਤੀ ਲਿਟਰ ਦਾ ਵਾਧਾ ਹੋਇਆ ਹੈ। ਉਥੇ ਹੀ ਡੀਜ਼ਲ ਦੀ ਗੱਲ ਕਰੀਏ ਤਾਂ 12.44 ਰੁਪਏ ਪ੍ਰਤੀ ਲਿਟਰ ਤੱਕ ਮਹਿੰਗਾ ਹੋ ਗਿਆ ਹੈ। ਦੱਸ ਦੇਈਏ ਕਿ ਪਾਕਿਸਤਾਨ ਦੀ ਇਮਰਾਨ ਸਰਕਾਰ ਨੇ ਮਹੀਨੇ ਦੀ ਸ਼ੁਰੂਆਤ ਵਿਚ ਪੈਟਰੋਲ ਦੀ ਕੀਮਤ ਵਿਚ 4 ਰੁਪਏ ਪ੍ਰਤੀ ਲਿਟਰ ਦਾ ਵਾਧਾ ਕੀਤਾ ਸੀ। ਇਥੇ ਸਿਰਫ਼ ਇਕ ਮਹੀਨੇ ਅੰਦਰ ਦੂਜੀ ਵਾਰ ਪੈਟਰੋਲ ਦੀ ਕੀਮਤ ਵਧੀ ਹੈ।

Comment here