ਸਿਆਸਤਖਬਰਾਂ

ਮਹਾਨ ਕੋਸ਼ ਚ ਗ਼ਲਤੀਆਂ,ਕੇਂਦਰੀ ਸਿੰਘ ਸਭਾ ਦਾ ਵਫ਼ਦ ਮੰਤਰੀ ਨੂੰ ਮਿਲਿਆ

ਚੰਡੀਗੜ੍ਹ-ਪੰਜਾਬੀ ਯੂਨੀਵਰਸਿਟੀ ਵੱਲੋਂ ਪ੍ਰਕਾਸ਼ਿਤ ਮਹਾਨ ਕੋਸ਼ ਵਿੱਚ ਵਧੇਰੇ ਗ਼ਲਤੀਆਂ ਹੋਣ ਕਰ ਕੇ ਕੇਂਦਰੀ ਸਿੰਘ ਸਭਾ ਦੇ ਵਫ਼ਦ ਨੇ ਪੰਜਾਬ ਦੇ ਉਚੇਰੀ ਸਿੱਖਿਆ ਵਿਭਾਗ ਦੇ ਮੰਤਰੀ ਮੀਤ ਹੇਅਰ ਨਾਲ ਮੁਲਾਕਾਤ ਕੀਤੀ। ਇਸ ਵਫ਼ਦ ਵਿੱਚ ਡਾ. ਖੁਸ਼ਹਾਲ ਸਿੰਘ, ਡਾ. ਪਿਆਰੇ ਲਾਲ ਗਰਗ, ਜਸਪਾਲ ਸਿੰਘ ਸਿੱਧੂ, ਅਮਰਜੀਤ ਸਿੰਘ ਧਵਨ, ਰਾਜਵਿੰਦਰ ਸਿੰਘ ਰਾਹੀ ਸ਼ਾਮਲ ਸਨ। ਉਨ੍ਹਾਂ ਕਿਹਾ ਕਿ ਕੁਝ ਸਾਲ ਪਹਿਲਾਂ ਪੰਜਾਬੀ ਯੂਨੀਵਰਸਿਟੀ ਨੇ ਮਹਾਨ ਕੋਸ਼ ਦੇ ਚਾਰ-ਚਾਰ ਜਿਲਦਾਂ ਵਿੱਚ ਪੰਜਾਬੀ ਅਤੇ ਅੰਗਰੇਜ਼ੀ ਸੰਸਕਰਨ ਪ੍ਰਕਾਸ਼ਿਤ ਕੀਤੇ ਅਤੇ ਹਿੰਦੀ ਅਨੁਵਾਦ ਦੀ ਪਹਿਲੀ ਜਿਲਦ ਸੀ। ਪੰਜਾਬੀ ਯੂਨੀਵਰਸਿਟੀ ਦੁਆਰਾ ਪ੍ਰਕਾਸ਼ਿਤ ਇਹ ਤਿੰਨੋ ਸੰਸਕਰਨ ਗ਼ਲਤੀਆਂ ਨਾਲ ਭਰੇ ਹੋਏ ਹਨ, ਜਿਸ ਵਿੱਚ ਤੱਥ ਵੀ ਤੋੜ-ਮਰੋੜ ਦਿੱਤੇ ਗਏ ਹਨ। ਇਸ ਦਾ ਵਿਰੋਧ ਹੋਣ ’ਤੇ ਯੂਨੀਵਰਸਿਟੀ ਨੇ ਜੁਲਾਈ 2017 ਤੋਂ ਇਨ੍ਹਾਂ ਦੀ ਵਿਕਰੀ ’ਤੇ ਪੱਕੀ ਰੋਕ ਲਗਾਈ ਹੋਈ ਹੈ। ਕੇਂਦਰੀ ਸਿੰਘ ਸਭਾ ਦੇ ਆਗੂਆਂ ਨੇ ਦੱਸਿਆ ਕਿ ਮਹਾਨ ਕੋਸ਼ ਦਾ ਪੰਜਾਬੀ ਸੰਸਕਰਨ ’ਵਰਸਿਟੀ ਨੇ 2009 ਤੋਂ 2015 ਦੌਰਾਨ ਤਿਆਰ ਕਰ ਕੇ ਪ੍ਰਕਾਸ਼ਿਤ ਕਰ ਦਿੱਤਾ ਸੀ ਪਰ ਇਸ ਦੀ ਸੁਧਾਈ ਲਈ ਰਿਵੀਊ ਕਮੇਟੀ ਬਣਾਇਆਂ ਪੰਜ ਸਾਲ ਬੀਤਣ ’ਤੇ ਵੀ ’ਵਰਸਿਟੀ ਗ਼ਲਤੀਆਂ ਦੀ ਸੋਧ ਨਹੀਂ ਕਰ ਸਕੀ।

Comment here