ਦੁਨੀਆ

ਭ੍ਰਿਸ਼ਟਾਚਾਰ ਤੇ ਹਥਿਆਰਾਂ ਦੇ ਸੌਦੇ ‘ਚ ਹਿਰਾਸਤ ਲੀ ਸ਼ਾਂਗਫੂ

ਪੇਈਚਿੰਗ-ਰਾਸ਼ਟਰਪਤੀ ਸ਼ੀ ਜਿਨਪਿੰਗ ਦੇ ਬਾਅਦ ਸ਼ਾਂਗਫੂ ਨੂੰ ਸਰਕਾਰ ‘ਚ ਇਕ ਵੱਡਾ ਨੇਤਾ ਮੰਨਿਆ ਜਾਂਦਾ ਹੈ। ਲੀ ਸ਼ਾਂਗਫੂ ਪਿਛਲੇ 3 ਹਫ਼ਤਿਆਂ ਤੋਂ ਗਾਇਬ ਹੈ। ਇਸ ਦੌਰਾਨ ਉਸ ਨੂੰ ਕਿਤੇ ਵੀ ਨਹੀਂ ਦੇਖਿਆ ਗਿਆ। ਚੀਨ ਦੀਆਂ ਗਤੀਵਿਧੀਆਂ ‘ਤੇ ਨਜ਼ਰ ਰੱਖਣ ਵਾਲੇ ਅਮਰੀਕੀ ਸੂਤਰਾਂ ਦਾ ਮੰਨਣਾ ਹੈ ਕਿ ਲੀ ਸ਼ਾਂਗਫੂ ਨੂੰ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਬਰਖ਼ਾਸਤ ਕਰ ਦਿੱਤਾ ਹੈ। ਉਹ ਇਸ ਸਮੇਂ ਹਿਰਾਸਤ ‘ਚ ਹੈ। ਲੀ ਸ਼ਾਂਗਫੂ ‘ਤੇ ਸੈਨਾ ‘ਚ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੀ ਜਾਂਚ ਚੱਲ ਰਹੀ ਹੈ, ਖ਼ਾਸ ਕਰ ਕੇ ਉਸ ਵੱਲੋਂ ਸੈਨਾ ਲਈ ਖਰੀਦੇ ਗਏ ਉਪਕਰਨਾਂ ‘ਚ ਕੀਤੇ ਗਏ ਘੋਟਾਲੇ ਦਾ ਵੀ ਸ਼ੱਕ ਹੈ।
ਸ਼ਾਂਗਫੂ ਦੇ ਕਰੀਅਰ ਦੀ ਸ਼ੁਰੂਆਤ ਪੀਐੱਲਏ ਦੇ ਮੁੱਖ ਸੈਟੇਲਾਈਟ ਸੈਂਟਰ ਤੋਂ ਹੋਈ ਸੀ ਇਸ ਲਈ ਪੀਐੱਲਏ ਰਾਕੇਟ ਫੋਰਸ ਨੂੰ ਲੈ ਕੇ ਅੰਦਰੂਨੀ ਘਟਨਾਕ੍ਰਮ ਨੂੰ ਲੈ ਕੇ ਵੀ ਉਸ ਦੀ ਜਾਂਚ ਹੋ ਰਹੀ ਹੈ। ਇਸ ਦੇ ਇਲਾਵਾ ਯੂਕ੍ਰੇਨ ‘ਤੇ ਹਮਲੇ ਤੋਂ ਬਾਅਦ ਰੂਸ ਨਾਲ ਹੋਏ ਚੀਨ ਦੀ ਸੈਨਿਕ ਹਾਰਡਵੇਅਰ ਡੀਲ ‘ਚ ਵੀ ਉਸ ਦਾ ਹੱਥ ਹੋਣ ਦਾ ਸ਼ੱਕ ਹੈ। ਇਸ ਦੇ ਨਾਲ ਉਸ ‘ਤੇ ਚੀਨੀ ਹਥਿਆਰਾਂ ਦੇ ਸੌਦੇ ‘ਚ ਭ੍ਰਿਸ਼ਟਾਚਾਰ ਦੇ ਵੀ ਦੋਸ਼ ਹਨ।
ਇਹ ਵੀ ਕਿਹਾ ਜਾ ਰਿਹਾ ਹੈ ਕਿ ਚੀਨੀ ਕਮਿਊਨਿਸਟ ਪਾਰਟੀ (ਸੀਪੀਸੀ) ਦੀ ਇੰਟਰਨਲ ਸੀਕ੍ਰੇਟ ਪੁਲਸ ਉਸ ਦੀ ਜਾਂਚ ਕਰ ਰਹੀ ਹੈ। ਹਾਲਾਂਕਿ ਸ਼ਾਂਗਫੂ ਨੂੰ ਲੈ ਕੇ ਚਰਚਾ 2 ਹਫ਼ਤੇ ਪਹਿਲਾਂ ਹੀ ਸ਼ੁਰੂ ਹੋ ਗਈ ਸੀ, ਪਰ ਜਦੋਂ ਉਹ 15 ਸਤੰਬਰ ਨੂੰ ਹੋਈ ਮਹੱਤਵਪੂਰਨ ਬੈਠਕ ‘ਚ ਦਿਖਾਈ ਨਾ ਦਿੱਤਾ ਤਾਂ ਇਨ੍ਹਾਂ ਚਰਚਾਵਾਂ ਨੇ ਹੋਰ ਜ਼ੋਰ ਫੜ੍ਹ ਲਿਆ ਕਿ ਉਸ ਨੂੰ ਹਟਾਇਆ ਜਾ ਰਿਹਾ ਹੈ। ਇਸ ਤੋਂ ਪਹਿਲਾਂ ਵਿਦੇਸ਼ ਮੰਤਰੀ ਕਵਿਨ ਗਾਂਗ ਨੂੰ ਵੀ ਉਸ ਦੇ ਨਾਜਾਇਜ਼ ਸੰਬੰਧਾਂ ਕਾਰਨ ਹਟਾਇਆ ਗਿਆ ਸੀ ਤਾਂ ਉਹ ਵੀ ਕਾਫ਼ੀ ਦੇਰ ਸਰਵਜਨਕ ਉਪਸਥਿਤੀ ਤੋਂ ਗਾਇਬ ਰਿਹਾ ਸੀ।
ਗਾਂਗ ਦਾ ਇਕ ਬੱਚਾ ਅਮਰੀਕਾ ‘ਚ
ਇਕ ਰਿਪੋਰਟ ‘ਚ ਇਕ ਸੀਨੀਅਰ ਚੀਨੀ ਅਧਿਕਾਰੀ ਨੇ ਦਾਅਵਾ ਕੀਤਾ ਹੈ ਕਿ ਸਾਬਕਾ ਵਿਦੇਸ਼ ਮੰਤਰੀ ਕਵਿਨ ਗਾਂਗ ਨੂੰ ਅਮਰੀਕਾ ‘ਚ ਇਕ ਔਰਤ ਨਾਲ ਨਾਜਾਇਜ਼ ਸੰਬੰਧ ਰੱਖਣ ਕਾਰਨ ਹਟਾਇਆ ਗਿਆ ਸੀ। ਇਨ੍ਹਾਂ ਸੰਬੰਧਾਂ ਕਾਰਨ ਉਸ ਦਾ ਉਸ ਔਰਤ ਨਾਲ ਅਮਰੀਕਾ ‘ਚ ਇਕ ਬੱਚਾ ਵੀ ਹੈ।

Comment here