ਲਾਹੌਰ-ਪਾਕਿਸਤਾਨ ਦੀ ਫਸਟ ਲੇਡੀ ਪ੍ਰਧਾਨ ਮੰਤਰੀ ਬੇਨਜ਼ੀਰ ਭੁੱਟੋ ਦੀ ਹੱਤਿਆ ਦੇ ਮਾਮਲੇ ਵਿਚ ਲਾਹੌਰ ਹਾਈਕੋਰਟ ਨੇ 5 ਸਾਲ ਤੋਂ ਜ਼ਿਆਦਾ ਸਮੇਂ ਬਾਅਦ ਅਪੀਲਾਂ ’ਤੇ ਸੁਣਵਾਈ ਲਈ ਬੁੱਧਵਾਰ ਨੂੰ ਮਿਤੀ ਨਿਰਧਾਰਿਤ ਕੀਤੀ। ਲਾਹੌਰ ਹਾਈਕੋਰਟ ਦੇ ਮੁੱਖ ਜੱਜ ਮੁਹੰਮਦ ਅਮੀਰ ਭੱਟੀ ਨੇ ਇਸਦੇ ਲਈ ਜਸਟਿਸ ਸਦਾਕਤ ਅਲੀ ਖਾਨ ਅਤੇ ਜਸਟਿਸ ਮਿਰਜ਼ਾ ਵਕਾਸ ਦਾ ਇਕ ਵਿਸ਼ੇਸ਼ ਬੈਂਚ ਗਠਿਤ ਕੀਤਾ। ਪਾਕਿਸਤਾਨ ਪੀਪੁਲਸ ਪਾਰਟੀ (ਪੀਪੀਸੀ) ਦੇ ਕੋ-ਚੇਅਰਮੈਨ ਅਤੇ ਸਾਬਕਾ ਰਾਸ਼ਟਰਪਤੀ ਆਸਿਫ ਜ਼ਰਦਾਰੀ, ਸਾਰੇ 5 ਦੋਸ਼ੀਆਂ, ਸਾਬਕਾ ਰਾਸ਼ਟਰਪਤੀ ਜਨਰਲ ਪਰਵੇਜ਼ ਮੁਸ਼ਰੱਫ (ਹੁਣ ਸਵਰਗੀ) ਅਤੇ ਦੋਸ਼ੀ ਪੁਲਸ ਅਧਿਕਾਰੀਆਂ ਨੂੰ ਨੋਟਿਸ ਜਾਰੀ ਕੀਤੇ ਗਏ ਹਨ।
ਭੁੱਟੋ ਹੱਤਿਆ ਕੇਸ ਦੀ ਪੰਜ ਸਾਲ ਬਾਅਦ ਹੋਈ ਸੁਣਵਾਈ


Comment here