ਅਪਰਾਧਸਿਆਸਤਖਬਰਾਂਦੁਨੀਆ

ਭਾਰਤ ਤੋੰ ਰਿਹਾਈ ਮਗਰੋਂ ਪਾਕਿ ਕੈਦੀਆਂ ਦੇ ਬੋਲ ਕਿਉਂ ਵਿਗੜ ਜਾਂਦੇ ਨੇ?

ਲਾਹੌਰ- ਭਾਰਤ ਤੇ ਪਾਕਿਸਤਾਨ ਦੋਵਾਂ ਮੁਲਕਾਂ ਦੇ ਕਈ ਬਸ਼ਿੰਦੇ ਗਲਤੀ ਨਾਲ, ਕਈ ਜਾਣਬੁਝ ਕੇ ਕਿਸੇ ਸਾਜ਼ਿਸ਼ ਅਧੀਨ ਸਰਹਦ ਪਾਰ ਕਰਦੇ ਹਨ, ਜੋ ਕੈਦ ਕਰ ਲਏ ਜਾਂਦੇ ਹਨ, ਸੰਗੀਨ ਜੁਰਮ ਨਾ ਹੋਣ ਤੇ ਅਜਿਹੇ ਕੈਦੀ ਜਲਦੀ ਰਿਹਾਅ ਵੀ ਕਰ ਦਿੱਤੇ ਜਾਂਦੇ ਹਨ। ਬੀਤੇ ਦਿਨੀਂ ਭਾਰਤ ਸਰਕਾਰ ਨੇ ਇਕ 80 ਸਾਲਾਂ ਮੁਹੰਮਦ ਨਜ਼ੀਰ ਨੂੰ ਰਿਹਾਅ ਕਰਨ ਸਮੇਤ 12 ਹੋਰ ਪਾਕਿਸਤਾਨੀ ਕੈਦੀਆਂ ਨੂੰ ਪਾਕਿਸਤਾਨ ਭੇਜਿਆ ਹੈ। ਮੁਹੰਮਦ ਨਜ਼ੀਰ ਨੂੰ ਭਾਰਤੀ ਸੁਰੱਖਿਆਂ ਬਲਾਂ ਨੇ ਸਾਲ 2014 ’ਚ ਗ੍ਰਿਫ਼ਤਾਰ ਕੀਤਾ ਸੀ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਜਦ ਮੁਹੰਮਦ ਨਜ਼ੀਰ ਨੂੰ ਭਾਰਤ ਸਰਕਾਰ ਨੇ ਰਿਹਾਅ ਕੀਤਾ ਤਾਂ ਉਸ ਨੇ ਭਾਰਤੀ ਜੇਲ੍ਹ ਅਧਿਕਾਰੀਆਂ ਸਮੇਤ ਭਾਰਤ ਸਰਕਾਰ ਦੀ ਪ੍ਰਸ਼ੰਸਾ ਕੀਤੀ ਸੀ ਪਰ ਲਾਹੌਰ ਪਹੁੰਚਦੇ ਹੀ ਉਸ ਨੇ ਭਾਰਤ ਖ਼ਿਲਾਫ਼ ਜ਼ਹਿਰ ਉਂਗਲਣਾ ਸ਼ੁਰੂ ਕਰ ਦਿੱਤਾ। ਸਰਹੱਦ ਪਾਰ ਸੂਤਰਾਂ ਮੁਤਾਬਕ ਮੁਹੰਮਦ ਨਜ਼ੀਰ ਨੂੰ 17 ਫਰਵਰੀ ਨੂੰ ਪਾਕਿ ਦੇ ਹਵਾਲੇ ਕੀਤਾ ਗਿਆ ਸੀ। ਉਸ ਨੂੰ ਵੀਲ ਚੇਅਰ ’ਤੇ ਮਾਣਮੱਤੇ ਢੰਗ ਨਾਲ ਪਾਕਿਸਤਾਨੀ ਅਧਿਕਾਰੀਆਂ ਦੇ ਹਵਾਲੇ ਕੀਤਾ ਗਿਆ। ਹੈਰਾਨੀ ਦੀ ਗੱਲ ਇਹ ਹੈ ਕਿ ਭਾਰਤ ਤੋਂ ਰਿਹਾਅ ਹੋਣ ’ਤੇ ਉਸ ਨੇ ਭਾਰਤੀ ਜੇਲ੍ਹ ਅਧਿਕਾਰੀਆਂ ਦੀ ਉਨ੍ਹਾਂ ਦੇ ਬਹੁਤ ਚੰਗੇ ਵਿਵਹਾਰ ਦੀ ਤਾਰੀਫ਼ ਕੀਤੀ। ਜਿਵੇਂ ਹੀ ਉਹ ਲਾਹੌਰ ਪਹੁੰਚਿਆ ਤਾਂ ਉਸ ਦੇ ਪਰਿਵਾਰ ਨੂੰ ਮਿਲਣ ਤੋਂ ਬਾਅਦ ਪਾਕਿਸਤਾਨ ਦੀ ਖ਼ਬਰ ’ਚ ਇਹ ਛਾਪਿਆ ਗਿਆ ਕਿ ਮੁਹੰਮਦ ਨਜ਼ੀਰ ਮਾਨਸਿਕ ਤੌਰ ’ਤੇ ਕਮਜ਼ੋਰ ਹੋ ਗਿਆ ਹੈ।  ਦੂਜੇ ਪਾਸੇ ਖਬਰ ’ਚ ਲਿਖਿਆ ਗਿਆ ਕਿ ਮੁਹੰਮਦ ਨਜ਼ੀਰ ਦਾ ਕਹਿਣਾ ਹੈ ਕਿ ਭਾਰਤ ਨੇ ਉਸ ’ਤੇ ਬਹੁਤ ਤਸ਼ੱਦਤ ਕੀਤਾ। ਉਸ ਦੀਆਂ ਪਸਲੀਆਂ ਟੁੱਟ ਗਈਆਂ ਹਨ। ਮੁਹੰਮਦ ਨਜ਼ੀਰ ਨੂੰ ਯਾਦ ਨਹੀਂ ਕਿ ਉਹ ਭਾਰਤੀ ਸਰਹੱਦ ’ਚ ਕਿਵੇਂ ਦਾਖਲ ਹੋਇਆ ਸੀ ਅਤੇ 8 ਸਾਲਾਂ ਬਾਅਦ ਆਪਣੇ ਪੁੱਤਰਾਂ ਨੂੰ ਪਛਾਣਨ ’ਚ ਅਸਮਰੱਥ ਹੈ। ਪਾਕਿਸਤਾਨ ਦੀ ਪ੍ਰੈੱਸ ਮੁਤਾਬਕ ਉਸ ਨੇ ਕਿਹਾ ਹੈ ਕਿ ਉਸ ’ਤੇ ਭਾਰਤ ਵਿਚ ਬਹੁਤ ਅੱਤਿਆਚਾਰ ਕੀਤੇ ਗਏ ਸਨ। ਮੁਹੰਮਦ ਨਜੀਰ ਨੂੰ 17 ਫਰਵਰੀ ਨੂੰ 6 ਪਾਕਿਸਤਾਨੀ ਮਛੇਰਿਆਂ ਅਤੇ 6 ਪਾਕਿਸਤਾਨੀ ਨਾਗਰਿਕਾਂ ਸਮੇਤ ਭਾਰਤ ਤੋਂ ਰਿਹਾਅ ਕਰਕੇ ਪਾਕਿਸਤਾਨ ਦੇ ਹਵਾਲੇ ਕਰ ਦਿੱਤਾ ਗਿਆ ਸੀ। ਪਾਕਿਸਤਾਨੀ ਮੀਡੀਆ ਵੀ ਭਾਰਤ ਵਿਰੁੱਧ ਅਜਿਹਾ ਗੁੰਮਰਾਹਕੁੰਨ ਪ੍ਰਚਾਰ ਕਰਨ ’ਚ ਕਾਫੀ ਅੱਗੇ ਨਜਰ ਆ ਰਿਹਾ ਹੈ, ਜਦਕਿ ਪਾਕਿਸਤਾਨ ’ਚ ਮੀਡੀਆ ਕਰਮਚਾਰੀਆਂ ’ਤੇ ਭਾਰੀ ਤਸ਼ੱਦਤ ਕੀਤਾ ਜਾ ਰਿਹਾ ਹੈ।

Comment here