ਨਵੀਂ ਦਿੱਲੀ-ਵਾਇਰਲ ਬੁਖ਼ਾਰ ਕਾਰਨ ਮਹੀਨੇ ਭਰ ਵਿੱਚ ਉਤਰ ਪ੍ਰਦੇਸ਼ ਦੇ ਫਿਰੋਜ਼ਾਬਾਦ ਅਤੇ ਮਥੁਰਾ ਵਿੱਚ 100 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਖ਼ਬਰ ਅਨੁਸਾਰ, ਉਤਰ ਪ੍ਰਦੇਸ਼ ਦੇ ਹੋਰ ਕਾਨਪੁਰ, ਪ੍ਰਯਾਗਰਾਜ ਅਤੇ ਗਾਜ਼ੀਆਬਾਦ ਜ਼ਿਲ੍ਹਿਆਂ ਤੋਂ ਵੀ ਬੁਖਾਰ ਨਾਲ ਪੀੜਤਾਂ ਦੇ ਮਾਮਲੇ ਸਾਹਮਣੇ ਆ ਰਹੇ ਹਨ। ਦਿੱਲੀ, ਬਿਹਾਰ, ਹਰਿਆਣਾ, ਮੱਧ ਪ੍ਰਦੇਸ਼ ਅਤੇ ਪੱਛਮੀ ਬੰਗਾਲ ਵਿੱਚ ਵੀ ਬੱਚਿਆਂ ਵਿੱਚ ਬੁਖਾਰ ਫੈਲਣ ਦੀ ਖਬਰ ਹੈ, ਹਾਲਾਂਕਿ ਇਨ੍ਹਾਂ ਰਾਜਾਂ ਵਿੱਚ ਮੌਤਾਂ ਨਹੀਂ ਹੋਈਆਂ ਹਨ।
ਵਾਇਰਲ ਬੁਖਾਰ ਫੈਲਣ ਪਿਛੇ ਇਹ ਤੱਥ ਸਾਹਮਣੇ ਆ ਰਿਹਾ ਹੈ ਕਿ ਕੋਵਿਡ-19 ਦੌਰਾਨ ਲਾਇਆ ਲੌਕਡਾਊਨ ਹਟਾਏ ਜਾਣ ਤੋਂ ਬਾਅਦ ਬੱਚੇ ਬਾਹਰੀ ਦੁਨੀਆ ਦੇ ਸਾਹਮਣੇ ਆ ਰਹੇ ਹਨ, ਇਸ ਲਈ ਉਨ੍ਹਾਂ ਨੂੰ ਕਿਸੇ ਵੀ ਲਾਗ ਦੇ ਫੈਲਣ ਦਾ ਖਤਰਾ ਵੱਧ ਗਿਆ ਹੈ। ਮਾਹਿਰਾਂ ਅਨੁਸਾਰ ਦੂਜੇ ਕਾਰਨ ਵੱਜੋਂ ਬਾਸੀ ਭੋਜਨ ਅਤੇ ਗੰਦਾ ਪਾਣੀ ਹੋ ਸਕਦੇ ਹਨ।
ਇਨਫਲੂਐਂਜ਼ਾ, ਡੇਂਗੂ, ਚਿਕਨਗੁਨੀਆ ਤੋਂ ਲੈ ਕੇ ਸਕ੍ਰਬ ਟਾਈਫਸ ਤੱਕ ਵਾਇਰਲ ਇਨਫੈਕਸ਼ਨਾਂ ਦੀ ਇੱਕ ਵਿਸ਼ਾਲ ਕਿਸਮ ਅਗਸਤ ਤੋਂ ਬੱਚਿਆਂ ਨੂੰ ਸੰਕਰਮਿਤ ਕਰ ਰਹੀ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਮੌਨਸੂਨ ਤੋਂ ਬਾਅਦ ਦਾ ਮੌਸਮ ਉਦੋਂ ਜ਼ਿੰਮੇਵਾਰ ਹੁੰਦਾ ਹੈ ਜਦੋਂ ਡੇਂਗੂ, ਚਿਕਨਗੁਨਿਆ ਅਤੇ ਮਲੇਰੀਆ ਵਰਗੀਆਂ ਬਿਮਾਰੀਆਂ ਫੈਲ ਜਾਂਦੀਆਂ ਹਨ।
Comment here